ਤਾਜ ਮਹਿਲ ਬਾਰੇ ਇਹ ਗੱਲਾਂ ਸ਼ਾਇਦ ਨਹੀਂ ਜਾਣਦੇ ਤੁਸੀਂ

05/27/2017 10:23:29 AM

ਨਵੀਂ ਦਿੱਲੀ— ਤਾਜਮਹਿਲ ਦੁਨੀਆ ਦੇ 8 ਅਜੂਬਿਆਂ ''ਚੋਂ ਇੱਕ ਹੈ। ਇਸਦੀ ਖੂਬਸੂਰਤੀ ਨੂੰ ਦੇਖਣ ਲਈ ਲੋਕ ਦੁਨੀਆ ਭਰ ''ਚੋਂ ਆਉਦੇ ਹਨ। ਪਿਆਰ ਦੀ ਨਿਸ਼ਾਨੀ ਕਹੀ ਜਾਣ ਵਾਲੀ ਇਸ ਇਮਾਰਤ ਦੇ ਬਾਰੇ ਬਹੁਤ ਸਾਰੇ ਦਿਲਚਸਪ ਕਿੱਸੇ ਵੀ ਹਨ। ਜਿਨ੍ਹਾਂ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਨ੍ਹਾਂ ਕਿੱਸਿਆਂ ਦੇ ਬਾਰੇ...
1. ਤਾਜ ਮਹਿਲ ਦੀ ਨੀਂਹ ਨੂੰ ਮਜ਼ਬੂਤੀ ਦੇਣ ਲਈ ਜਿਸ ਲਕੜੀ ਦਾ ਇਸਤੇਮਾਲ ਕੀਤਾ ਗਿਆ ਉਹ ਪਾਣੀ ਦੀ ਨਮੀ ਨਾਲ ਮਜਬੂਤ ਬਣੀ ਰਹਿੰਦੀ ਹੈ ।ਯੁਮਨਾ ਦੇ ਪਾਣੀ ਨਾਲ ਇਸਨੂੰ ਮਜ਼ਬੂਤੀ ਮਿਲਦੀ ਹੈ ਅਤੇ ਇਸਦੇ ਕਾਰਨ ਤਾਜ ਮਹਿਲ ਅੱਜ ਤੱਕ ਮਜ਼ਬੂਤ ਹੈ।
2. ਤਾਜ ਮਹਿਲ ਸ਼ਾਹ ਜਹਾਂ ਦਾ ਚੌਥੀ ਬੇਗਮ ਮੁਮਤਾਜ ਦੀ ਯਾਦ ''ਚ ਬਣਾਇਆ ਗਿਆ ਸੀ। ਮੁਮਤਾਜ ਦੀ ਮੌਤ 14 ਵੇਂ ਬੱਚੇ ਨੂੰ ਜਨਮ ਦਿੰਦੇ ਹੋਏ ਹੋਈ ਸੀ।
3. ਤਾਜ ਮਹਿਲ ਨੂੰ ਬਣਾਉਣ ''ਚ 22 ਸਾਲ ਲੱਗੇ ਸਨ ਅਤੇ ਲਗਭਗ 22.000 ਮਜ਼ਦੂਰਾਂ ਨੇ ਇਸ ਨੂੰ ਬਣਾਇਆ ਸੀ।
4. ਇਸ ਖੂਬਸੂਰਤ ਇਮਾਰਤ ਨੂੰ 1632 ''ਚ ਬਣਾਉਣ ਦਾ ਖਰਚ 3.2 ਕਰੋੜ ਰੁਪਏ ਆਇਆ ਸੀ। ਇਸ ਸਮੇਂ ਜੇਕਰ ਇਸ ਨੂੰ ਬਣਾਇਆ ਜਾਂਦਾ ਤਾਂ 6800 ਕਰੋੜ ਰੁਪਏ ਤੋਂ ਵੀ ਜ਼ਿਆਦਾ ਖਰਚ ਆਉਦਾ।
5.ਤਾਜਮਹਿਲ ਦਾ ਰੰਗ ਦਿਨ ''ਚ 3 ਬਾਰ ਬਦਲਦਾ ਹੈ। ਦਿਨ ''ਚ ਗੁਲਾਬੀ ,ਰਾਤ ਨੂੰ ਦੁਦੀਆ ਅਤੇ ਚਾਂਦਨੀ ਰਾਤ ''ਚ ਸੁਨਿਹਰਾ ਦਿਖਾਈ ਦਿੰਦਾ ਹੈ।
7.ਇਸਨੂੰ ਖਾਸ ਚਾਰ ਮੀਨਾਰਾਂ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਕੋਈ ਦੁਰਘਟਨਾ ਆਉਣ ਤੇ ਗੁਬੰਦ ਨੂੰ ਨੁਕਸਾਨ ਨਾ ਪਹੁੰਚੇ।