ਤੁਸੀਂ ਫਰੂਟ ਚਾਟ ਨੂੰ ਇਸ ਤਰ੍ਹਾਂ ਰੱਖ ਸਕਦੇ ਹੋ ਤਾਜ਼ਾ

03/29/2017 1:02:29 PM

ਜਲੰਧਰ— ਹਰ ਰੋਜ ਸਿਰਫ ਇਕ ਹੀ ਫਲ ਨਹੀਂ ਖਾਣਾ ਚਾਹੀਦਾ, ਸਗੋਂ ਵੱਖ-ਵੱਖ ਫਲਾਂ ਨੂੰ ਕੱਟ ਕੇ ਉਸ ਦੀ ਫਰੂਟ ਚਾਟ ਬਣਾ ਕੇ ਖਾਣੀ ਚਾਹੀਦੀ ਹੈ। ਇਸ ਦੇ ਖਾਣ ਦਾ ਮਜਾ ਤੁਸੀਂ ਘਰ ਦੇ ਨਾਲ-ਨਾਲ ਬਾਹਰ ਜਾ ਕੇ ਵੀ ਲੈ ਸਕਦੇ ਹੋ। ਅੱਜ ਅਸੀਂ ਤੁਹਾਨੂੰ ਦਸਾਂਗੇ ਕਿ ਫਰੂਟ ਚਾਟ ਨੂੰ ਲੰੰਮੇਂ ਸਮੇਂ ਤੱਕ ਕਿਵੇਂ ਤਾਜ਼ਾ ਰੱਖਿਆ ਜਾ ਸਕਦਾ ਹੈ।
ਨੁਕਤੇ-
- ਫੱਲਾਂ ਨੂੰ ਕੱਟਣ ਤੋਂ ਪਹਿਲਾਂ ਧੋ ਕੇ ਸਾਫ ਕੱਪੜੇ ਨਾਲ ਪੂੰਝ ਲਓ।
- ਜੇ ਤੁਸੀਂ ਫਰੂਟ ਚਾਟ ਦਫਤਰ ਲੈ ਜਾ ਰਹੇ ਹੋ ਤਾਂ ਸੇਬ, ਕੇਲੇ ਅਤੇ ਸੰਤਰਿਆਂ ਨੂੰ ਬਿਨਾਂ ਛਿੱਲੇ ਹੀ ਲੈ ਜਾਓ।
- ਜੇ ਫੱਲਾਂ ਨੂੰ ਕੱਟ ਕੇ ਲੈ ਜਾਣਾ ਜ਼ਰੂਰੀ ਹੈ ਤਾਂ ਉਨ੍ਹਾਂ ਨੂੰ ਕੱਟਣ ਤੋਂ ਪਹਿਲਾਂ ਚਾਕੂ ''ਤੇ ਨਿੰਬੂ ਦਾ ਰਸ ਲਗਾ ਲਓ। 
- ਫਰੂਟ ਚਾਟ ਜਾਂ ਸਲਾਦ ''ਚ ਪਹਿਲਾਂ ਹੀ ਕਾਲਾ ਨਮਕ ਜਾਂ ਚਾਟ ਮਸਾਲਾ ਨਾ ਪਾਓ। ਇਨ੍ਹਾਂ ਨੂੰ ਵੱਖਰਾ ਕਿਸੇ ਪਾਊਚ ''ਚ ਰੱਖੋ। 
- ਫਰੂਟ ਚਾਟ ''ਚ ਕਦੇ ਵੀ ਤਰਬੂਜ ਨਾ ਪਾਓ ਕਿਉਂਕਿ ਇਹ ਜ਼ਲਦੀ ਗਲ ਜਾਂਦਾ ਹੈ। ਇਸ ਨੂੰ ਕਿਸੇ ਦੂਜੇ ਡੱਬੇ ''ਚ ਲਿਜਾਓ।
- ਕੇਲੇ ਨੂੰ ਛਿਲਕੇ ਸਮੇਤ ਕੱਟ ਕੇ ਰੱਖੋ।
- ਰਸਦਾਰ ਫੱਲਾਂ ਜਿਵੇਂ ਪਪੀਤਾ, ਖਰਬੂਜਾ, ਕੀਵੀ ਅਤੇ ਅੰਬ ਨੂੰ ਸਲਾਦ ਜਾਂ ਫਰੂਟ ਚਾਟ ''ਚ ਪਹਿਲਾਂ ਤੋਂ ਹੀ ਕੱਟ ਕੇ ਨਾ ਰੱਖੋ।