ਦੁਨੀਆ ਦੀਆਂ ਸਭ ਤੋਂ ਅਮੀਰ ਮੁਸਲਿਮ ਔਰਤਾਂ

03/19/2017 5:42:54 PM

ਮੁੰਬਈ— ਦੁਨੀਆ ''ਚ ਜਿੱਥੇ ਅਮੀਰ ਮਰਦਾਂ ਦੀ ਕੋਈ ਕਮੀ ਨਹੀਂ, ਉੱਥੇ ਕੁਝ ਔਰਤਾਂ ਵੀ ਇਸ ਸੂਚੀ ''ਚ ਸ਼ਾਮਲ ਹਨ। ਅੱਜ ਅਸੀਂ ਕਿਸੇ ਅਮੀਰ ਕਾਰੋਬਾਰੀਆਂ ਦੀ ਗੱਲ ਨਹੀਂ ਕਰ ਹਰੇ ਬਲਕਿ ਦੁਨੀਆ ਦੀਆਂ ਸਭ ਤੋਂ ਅਮੀਰ ਮੁਸਲਿਮ ਔਰਤਾਂ ਬਾਰੇ ਗੱਲ ਕਰ ਰਹੇ ਹਾਂ। ਇਹ ਔਰਤਾਂ ਆਪਣੀ ਦੌਲਤ ਕਾਰਨ ਦੁਨੀਆ ਦੀ ਅਮੀਰ ਸੂਚੀ ''ਚ ਸ਼ਾਮਿਲ ਹਨ।

1. ਰਾਜਕੁਮਾਰੀ ਮਜੀਦਾ ਨੁਰੂਲ ਬੋਲਕਿਆ, ਬਰੂਨੇਈ
ਰਾਜਕੁਮਾਰੀ ਮਜੀਦਾ ਨੁਰੂਲ, ਬਰੂਨੇਈ ਦੋ ਸੁਲਤਾਨ ਹਸਲਨਲ ਬੋਲਕਿਆ ਦੀ ਦੂਜੀ ਬੇਟੀ ਹੈ। ਇਸ ਦਾ ਨਾਂ ਦੁਨੀਆ ਦੀ ਅਮੀਰ ਮੁਸਲਿਮ ਔਰਤਾਂ ''ਚ ਸ਼ਾਮਿਲ ਹੈ। ਮਜੀਦਾ ਨੇ ਅਮੀਰ ਮੁਸਲਿਮ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ ਖੈਰੂਲ ਖਲੀਲ ਨਾਲ ਵਿਆਹ ਕੀਤਾ ਸੀ।
2. ਰਾਜਕੁਮਾਰੀ ਅਮੀਰਾ ਅਲ ਤਬੀਲ, ਸਾਊਦੀ ਅਰਬ
ਇਹ ਰਾਜਕੁਮਾਰੀ ਸਾਊਦੀ ਅਰਬ ਦੇ ਰਾਜਕੁਮਾਰ ਅਲ ਵਾਲਿਦ ਬਿਨ ਤਲਾਲ ਦੀ ਪਤਨੀ ਹੈ। ਇਸੇ ਕਾਰਨ ਉਹ ਵੀ ਅਮੀਰ ਮੁਸਲਿਮ ਔਰਤਾਂ ''ਚੋਂ ਇਕ ਹੈ।
3. ਰਾਜਕੁਮਾਰੀ ਹਾਜਾ ਹਫੀਜਾ ਸੁਰੂਰੂਲ ਬੋਲਕਿਆ
ਰਾਜਕੁਮਾਰੀ ਹਫੀਜਾ, ਬਰੂਨੇਈ ਦੇ ਸੁਲਤਾਨ ਦੀ ਚੌਥੀ ਬੇਟੀ ਹੈ। ਉਸ ਦਾ ਨਾਂ ਵੀ ਅਮੀਰ ਔਰਤਾਂ ਦੀ ਸੂਚੀ ''ਚ ਸ਼ਾਮਿਲ ਹੈ।
4. ਸ਼ੇਖਾ ਹਨਾਦੀ ਬਿੰਤ ਨਸੀਰ ਖਾਲਿਦ ਅਲ ਥਾਨੀ,  ਕਤਰ
ਕਤਰ ਦੇ ਰੀਅਲ ਅਸਟੇਟ ਵਪਾਰੀ ਦੀ ਪਤਨੀ ਸ਼ੇਖਾ ਹਨਾਦੀ ਕਿੱਤੇ ਤੋਂ ਬੈਂਕ ਮੈਨੇਜਰ ਹੈ। ਕਿਹਾ ਜਾਂਦਾ ਹੈ ਕਿ ਉਸ ਕੋਲ ਤਕਰੀਬਨ 15 ਅਰਬ ਡਾਲਰ ਦੀ ਸੰਪੱਤੀ ਹੈ।
5. ਮਹਾਰਾਣੀ ਰਾਨੀਆ, ਜ਼ਾਰਡਨ
ਜ਼ਾਰਡਨ ਦੇ ਰਾਜਾ ਅਬਦੁੱਲਾ ਇਲ-ਇਬਤ-ਅਲ-ਹੁਸੈਨ ਦੀ ਪਤਨੀ ਮਹਾਰਾਣੀ ਰਾਨੀਆ ਦਾ ਨਾਂ ਨੀ ਅਮੀਰ ਮੁਸਲਿਮ ਔਰਤਾਂ ''ਚ ਲਿਆ ਜਾਂਦਾ ਹੈ।
6. ਰਾਜਕੁਮਾਰੀ ਲਾਲਾ ਸਲਮਾ, ਮੋਰੱਕੋ
ਮੋਰੱਕੋ ਦੇ ਰਾਜਾ ਮੁਹੰਮਦ ਛੇਵੇਂ ਦੀ ਪਤਨੀ ਰਾਜਕੁਮਾਰੀ ਲਾਲਾ ਵੀ ਕਿਸੇ ਤੋਂ ਘੱਟ ਨਹੀਂ। ਅਮੀਰ ਹੋਣ ਕਾਰਨ ਉਸਸ ਦਾ ਨਾਂ ਨੀ ਸਭ ਤੋਂ ਅਮੀਰ ਔਰਤਾਂ ਦੀ ਸੂਚੀ ''ਚ ਆਉਂਦਾ ਹੈ।