ਅਨੋਖਾ ਮੰਦਰ ਜਿੱਥੇ ਜਾਣ ਤੋਂ ਡਰਦੇ ਹਨ ਲੋਕ

02/16/2017 1:54:09 PM

ਮੁੰਬਈ— ਭਾਰਤ ''ਚ ਕਈ ਸਾਰੇ ਮੰਦਰ ਹਨ। ਹਰ ਮੰਦਰ ਖਾਸ ਵਜ੍ਹਾਂ ਨਾਲ ਦੁਨੀਆ ਭਰ ''ਚ ਮਸ਼ਹੂਰ ਹੈ, ਪਰ ਅਜਿਹਾ ਵੀ ਇੱਕ ਮੰਦਰ ਹੈ, ਜਿੱਥੇ ਲੋਕ ਜਾਣ ਤੋਂ ਡਰਦੇ ਹਨ। ਜੀ ਹਾਂ, ਇਹ ਮੰਦਰ ਹਿਮਾਚਲ ਦੇ ਚੰਬੇ ''ਚ ਭਰਮੋਰ ਨਾਮਕ ਜਗ੍ਹਾ ''ਤੇ ਸਥਿਤ ਹੈ। ਇਸ ਮੰਦਰ ''ਚ ਪੂਜਾ ਕਰਨ ਨਾਲ ਹਰ ਮੁਰਾਦ ਪੂਰੀ ਹੁੰਦੀ ਹੈ ਪਰ ਇਸ ਮੰਦਰ ''ਚ ਲੋਕ ਪੈਰ ਰੱਖਣ ਤੋਂ ਵੀ ਡਰਦੇ ਹਨ। ਵੈਸੇ ਤਾਂ ਇਹ ਮੰਦਰ ਬਿਲਕੁਲ ਘਰ ਦੀ ਤਰ੍ਹਾਂ ਦਿਖਦਾ ਹੈ ਪਰ ਲੋਕ ਇਸਦੇ ਅੰਦਰ ਜਾਣ ਤੋਂ ਡਰਦੇ ਹਨ। ਇਸ ਮੰਦਰ ''ਚ ਇੱਕ ਖਾਲੀ ਕਮਰਾ ਹੈ ਜਿਸਨੂੰ ਚਿਤਰਗੁਪਤ ਦਾ ਕਮਰਾ ਮੰਨਿਆ ਜਾਂਦਾ ਹੈ।
ਕਿਹਾ ਜਾਂਦਾ ਹੈ ਕਿ ਇਸ ਮੰਦਰ ''ਚ ਯਮਰਾਜ ਜੀ ਨਿਵਾਸ ਕਰਦੇ ਹਨ। ਇਹ ਸੰਸਾਰ ਦਾ ਇਕਲੌਤਾ ਮੰਦਰ ਹੈ ਜਿੱਥੇ ਧਰਮਰਾਜ ਦਾ ਨਿਵਾਸ ਹੈ। ਇੱਥੇ ਦੀ ਮਾਨਤਾ ਇਹ ਹੈ ਕਿ ਜਦੋਂ ਕਿਸੇ ਇਨਸਾਨ ਦੀ ਮੌਤ ਹੋ ਜਾਂਦੀ ਹੈ ਤਾਂ ਯਮਰਾਜ ਦੇ ਦੂਤ ਉਸ ਇਨਸਾਨ ਦੀ ਆਤਮਾ ਨੂੰ ਇੱਥੇ ਲੈ ਆਉਂਦੇ ਹਨ। ਇੱਥੇ ਚਿਤਰਗੁਪਤ ਇਸ ਜੀਵ ਆਤਮਾ ਨੂੰ ਉਸਦੇ ਕਰਮਾਂ ਦੇ ਅਨੁਸਾਰ ਆਪਣਾ ਫੈਸਲਾ ਸੁਣਾਉਦਾ ਹੈ।
ਇਸੇ ਵਜ੍ਹਾਂ ਦੇ ਕਾਰਨ ਲੋਕ ਇੱਥੇ ਆਉਂਣ ਤੋਂ ਡਰਦੇ ਹਨ। ਪੂਜਾਰੀ ਹੀ ਇੱਥੇ ਪੂਜਾ ਅਰਚਨਾ ਕਰਦਾ ਹੈ। ਲੋਕ ਇਸ ਮੰਦਰ ਨੂੰ ਬਾਹਰ ਤੋਂ ਹੀ ਮੱਥਾ ਟੇਕ ਕੇ ਚੱਲੇ ਜਾਂਦੇ ਹਨ।