ਇਸ ਦਰੱਖਤ ''ਤੇ ਫਲ ਨਹੀ,ਲੱਗਦੀਆਂ ਹਨ ਔਰਤਾਂ

01/14/2017 2:46:50 PM

ਮੁੰਬਈ— ਤੁਸੀਂ ਦਰੱਖਤਾਂ ਤੋਂ ਫਲ ਤੋੜ ਕੇ ਖਾਦੇ ਹੋਣਗੇ।ਜ਼ਿਆਦਾਤਰ ਲੋਕ ਬਚਪਨ ''ਚ ਅਮਰੂਦ ਅਤੇ ਅੰਬ ਤੋੜ ਕੇ ਖਾਂਦੇ ਹਨ ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਦਰੱਖਤ ਦੇ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਅੰਬ, ਅਮਰੂਦ ਨਹੀਂ ਬਲਕਿ ਔਰਤਾਂ ਲੱਗਦੀਆਂ ਹਨ। ਥਾਈਲੈਂਡ ਦੇ ਹਿਮਾਫਨ ਜੰਗਲ ''ਚ ਅਜਿਹੇ ਦਰੱਖਤ ਦੇਖੇ ਗਏ ਹਨ ਜਿੰਨ੍ਹਾਂ ''ਤੇ ਔਰਤਾਂ ਦੇ ਆਕਾਰ ਦੇ ਫਲ ਲੱਗਦੇ ਹਨ।
ਇਨ੍ਹਾਂ ਫੱਲਾਂ ਦੇ ਸਵਾਦ ਦੇ ਬਾਰੇ ''ਚ ਤਾਂ ਪਤਾ ਨਹੀਂ ਪਰ ਇਸ ਫਲ ਦਾ ਬਹੁਤ ਮਹੱਤਵ ਹੈ। ਔਰਤਾਂ ਦੇ ਆਕਾਰ ਦੇ ਇਨ੍ਹਾਂ  ਦਰੱਖਤਾਂ ਨੂੰ ਥਾਈਲੈਂਡ ''ਚ ਨੈਰੀਫਲ ਕਿਹਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਹ ਦਰੱਖਤ ਖੁਦ ਭਗਵਾਨ ਬੁੱਧ ਨੇ ਲਗਾਇਆ ਸੀ । ਕਈ ਕਹਿੰਦੇ ਹਨ ਭਗਵਾਨ ਇੰਦਰ ਆਪਣੇ ਪਰਿਵਾਰ ਨਾਲ ਇੱਥੇ ਰਹਿੰਦੇ ਸਨ। ਉਨ੍ਹਾਂ ਦੇ ਬਚਾਅ ਦੇ ਲਈ ਇੰਦਰ ਨੇ ਨੈਰੀਫਲ ਦੇ 12 ਦਰੱਖਤ ਲਗਾਏ ਸਨ, ਜਿਸ ''ਤੇ ਉਨ੍ਹਾਂ ਦੀ ਪਤਨੀ ਦੀ ਤਰ੍ਹਾਂ ਦਿਖਣ ਵਾਲੇ ਫਲ ਲੱਗਦੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਇੰਦਰ ਨੇ ਇਹ ਦਰੱਖਤ ਲੋਕਾਂ ਨੂੰ ਪਰੇਸ਼ਾਨ ਕਰਨ ਦੇ ਲਈ ਲਗਾਏ ਸਨ।
ਇਨ੍ਹਾਂ ਫਲਾਂ ਦੇ ਬਾਰੇ ''ਚ ਲੋਕਾਂ ਦੇ ਕਈ ਖਿਆਲ ਹਨ। ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜੋ ਵੀ ਇਹ ਫਲ ਲੈ ਕੇ ਜਾਂਦਾ ਹੈ ਉਸਦੀਆਂ ਸਾਰੀਆਂ ਸ਼ਕਤੀਆਂ ਖਤਮ ਹੋ ਜਾਂਦੀਆ ਹਨ।