ਬਿਨਾ ਦਵਾਈ, ਗੋਡਿਆਂ ਦੀ ਸੋਜ ਅਤੇ ਦਰਦ ਨੂੰ ਕਰੋ ਇਸ ਤਰ੍ਹਾਂ ਦੂਰ

04/24/2017 12:47:22 PM

ਜਲੰਧਰ— ਗੋਡਿਆਂ ਦੇ ਦਰਦ ਤੋਂ ਅਕਸਰ ਲੋਕ ਪਰੇਸ਼ਾਨ ਰਹਿੰਦੇ ਹਨ। ਇਸ ਦਰਦ ਤੋਂ ਰਾਹਤ ਪਾਉਣ ਲਈ ਤੁਸੀਂ ਬਹੁਤ ਸਾਰੀਆਂ ਦਵਾਈਆਂ ਖਾਧੀਆਂ ਹੋਣਗੀਆਂ ਪਰ ਅੱਜ ਅਸੀਂ ਤੁਹਾਨੂੰ ਇਕ ਘਰੇਲੂ ਨੁਸਖਾ ਦਸਾਂਗੇ ਜਿਸ ਦੀ ਵਰਤੋਂ ਨਾਲ ਤੁਹਾਡੇ ਜੋੜਾਂ ਦਾ ਦਰਦ ਦੂਰ ਹੋ ਜਾਵੇਗਾ।
ਜ਼ਰੂਰੀ ਸਮੱਗਰੀ
- ਸਰਜੀਕਲ ਪੱਟੀ ਜਾਂ ਕਰੇਪ ਬੈਂਡੇਜ ਇਕ ਰੋਲ
- ਤਿੰਨ-ਚਾਰ ਨਿੰਬੂ
ਬਨਾਉਣ ਦਾ ਤਰੀਕਾ
1. ਸਭ ਤੋਂ ਪਹਿਲਾਂ ਦੋ-ਤਿੰਨ ਨਿੰਬੂਆਂ ਨੂੰ ਛਿੱਲ ਲਓ।
2. ਫਿਰ ਇਨ੍ਹਾਂ ਛਿਲਕਿਆਂ ਨੂੰ ਇਕ ਹਵਾਬੰਦ ਡੱਬੇ ''ਚ ਪਾ ਕੇ ਉੱਪਰੋਂ ਥੋੜ੍ਹਾ ਨਾਰੀਅਲ ਤੇਲ ਪਾਓ।
3. ਹੁਣ ਇਸ ਡੱਬੇ ਨੁੰ ਲਗਭਗ ਦੋ ਦਿਨਾਂ ਤੱਕ ਬੰਦ ਰੱਖੋ।
4. ਦੋ ਦਿਨ ਬਾਅਦ, ਡੱਬੇ ''ਚੋਂ ਨਿੰਬੂ ਦੇ ਛਿਲਕੇ ਕੱਢੋ ਅਤੇ ਉਨ੍ਹਾਂ ਨੂੰ ਪੱਟੀ ''ਤੇ ਰੱਖ ਕੇ ਗੋਡਿਆਂ ''ਤੇ ਬੰਨ ਲਓ।
5. ਇਸ ਪੱਟੀ ਨੂੰ ਪੂਰੀ ਰਾਤ ਬੱਝੀ ਰਹਿਣ ਦਿਓ।
6. ਇਸ ਤਰ੍ਹਾਂ ਰੋਜ਼ਾਨਾ ਰਾਤ ਨੂੰ ਦੋ ਮਹੀਨੇ ਤੱਕ ਕਰੋ। ਤੁਹਾਨੂੰ ਗੋਡਿਆਂ ਦੇ ਦਰਦ ਅਤੇ ਸੋਜ ਤੋਂ ਆਰਾਮ ਮਿਲੇਗਾ।

ਇਸ ਇਲਾਜ ਨਾਲ ਗੋਡਿਆਂ ਦੀ ਮਾਲਸ਼ ਕਰਵਾਓ ਅਤੇ ਕਸਰਤ ਵੀ ਕਰੋ।