Cooking Tips : ਸਰਦੀਆਂ ਦੇ ਸੁਆਦ ਨੂੰ ਬਰਕਰਾਰ ਰੱਖਣ ਲਈ ਇੰਝ ਬਣਾਓ ‘ਨਾਰੀਅਲ ਦੇ ਲੱਡੂ’, ਜਾਣੋ ਪੂਰੀ ਵਿਧੀ

10/19/2020 12:00:47 PM

ਜਲੰਧਰ (ਬਿਊਰੋ) - ਕੋਰੋਨਾ ਲਾਗ ਕਾਰਨ ਪੂਰੇ ਦੇਸ਼ ਦੇ ਸਾਰੇ ਸਕੂਲ-ਕਾਲਜ ਬੰਦ ਹਨ। ਅਜਿਹੀ ਸਥਿਤੀ ਵਿੱਚ ਬੱਚੇ ਘਰਾਂ ’ਚ ਰਹਿ ਰਹੇ ਹਨ ਅਤੇ ਹਰ ਰੋਜ਼ ਕੁਝ ਨਾ ਕੁਝ ਵੱਖਰਾ ਖਾਣ ਦੀ ਫਰਮਾਇਸ਼ ਕਰਦੇ ਰਹਿੰਦੇ ਹਨ। ਅਜਿਹੇ ਵਿੱਚ ਉਨ੍ਹਾਂ ਦੀਆਂ ਮਾਵਾਂ ਉਨ੍ਹਾਂ ਨੂੰ ਨਾਰੀਅਲ ਦੇ ਲੱਡੂ ਬਣਾ ਕੇ ਖਵਾ ਸਕਦੀਆਂ ਹਨ। ਇਸਨੂੰ ਬਣਾਉਣਾ ਬਹੁਤ ਹੀ ਸੌਖਾ ਹੈ। ਸਰਦੀਆਂ ਵੀ ਸ਼ੁਰੂ ਹੋ ਗਈਆਂ ਹਨ, ਜਿਸ ਕਰਕੇ ਹੁਣ ਇਨ੍ਹਾਂ ਦੀ ਬਹੁਤ ਜ਼ਰੂਰਤ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਨਾਰੀਅਲ ਦੇ ਲੱਡੂ ਬਣਾਉਣ ਦੀ ਵਿਧੀ ਦੇ ਬਾਰੇ ਦੱਸਾਂਗੇ...

ਨਾਰੀਅਲ ਦੇ ਲੱਡੂ ਬਣਾਉਣ ਦੀ ਸਮੱਗਰੀ
ਚਿੱਟੇ ਤਿਲ ਦੇ ਬੀਜ - 2 ਕੱਪ
ਨਾਰਿਅਲ - 1 ਕੱਪ ਕੱਦੂ ਕਸ਼ ਕੀਤਾ ਹੋਇਆ
ਖਜੂਰ- 1-1 / 2 ਕੱਪ (ਕੱਟਿਆ ਹੋਇਆ)

ਪੜ੍ਹੋ ਇਹ ਵੀ ਖਬਰ - ਪਤੀ-ਪਤਨੀ ’ਚ ਹੈ ‘ਕਲੇਸ਼’ ਜਾਂ ਪਰਿਵਾਰਿਕ ਮੈਂਬਰਾਂ ’ਚ ਹੋ ਰਹੀ ਹੈ ‘ਅਣਬਣ’, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਬਣਾਉਣ ਦੀ ਵਿਧੀ 
ਇਕ ਕੜਾਹੀ ਵਿਚ ਤਿਲ ਪਾਓ ਅਤੇ ਇਸ ਨੂੰ 2 ਮਿੰਟ ਲਈ ਫਰਾਈ ਕਰੋ। ਜਦੋਂ ਤਕ ਇਹ ਹਲਕਾ ਭੂਰਾ ਨਾ ਹੋ ਜਾਵੇ ਅਤੇ ਇਸ ਨੂੰ ਵੱਖਰੇ ਤੌਰ 'ਤੇ ਬਾਹਰ ਕੱਢ ਲਵੋ। ਹੁਣ ਇਸ ਨੂੰ ਮਿਕਸੀ ਵਿੱਚ ਪਾ ਕੇ ਹਲਕਾ ਜਿਹਾ ਪੀਸ ਲਓ। ਹੁਣ ਕੜਾਹੀ 'ਚ ਨਾਰਿਅਲ ਮਿਲਾਓ ਅਤੇ ਇਸਨੂੰ ਭੁੰਨ ਲਵੋ।

ਪੜ੍ਹੋ ਇਹ ਵੀ ਖਬਰ - Beauty Tips : ਇਸ ਤਰੀਕੇ ਨਾਲ ਹਮੇਸ਼ਾ ਬੁੱਲ੍ਹਾਂ ’ਤੇ ਲਗਾਓ ‘ਲਿਪਸਟਿਕ’, ਕਦੇ ਨਹੀਂ ਹੋਵੇਗੀ ਫਿੱਕੀ

ਪੜ੍ਹੋ ਇਹ ਵੀ ਖਬਰ - ਅਹਿਮ ਖ਼ਬਰ : ਹੁਣ ਵਿਦੇਸ਼ ‘ਚ ਫੀਸ ਭਰਨ ਵਾਲੇ ਵਿਦਿਆਰਥੀਆਂ ਨੂੰ ਦੇਣਾ ਪਵੇਗਾ 5 ਫੀਸਦੀ ਟੈਕਸ

ਇੱਕ ਕਟੋਰੇ ਵਿੱਚ ਨਾਰੀਅਲ, ਤਿਲ ਅਤੇ ਖਜੂਰ ਨੂੰ ਮਿਲਾਓ ਅਤੇ ਇਨ੍ਹਾਂ ਨੂੰ ਮਿਕਸ ਕਰੋ। ਤਿਆਰ ਕੀਤੇ ਮਿਸ਼ਰਣ ਨੂੰ ਇੱਕ ਗੋਲ ਅਕਾਰ ਦੇ ਕੇ ਲੱਡੂ ਦੀ ਤਰ੍ਹਾਂ ਬਣਾ ਲਓ। ਜੇ ਤੁਸੀਂ ਚਾਹੋ ਤਾਂ ਤੁਸੀਂ ਸਾਰੇ ਲੱਡੂਆਂ ਦੇ ਉੱਪਰ ਨਾਰੀਅਲ ਦਾ ਭੂਰਾ ਵੀ ਲਗਾ ਸਕਦੇ ਹੋ। ਲਉ ਜੀ ਇਸ ਤਰ੍ਹਾਂ ਤਿਆਰ ਹਨ ਤੁਹਾਡੇ ਨਾਰੀਅਲ ਤਿਲ ਦੇ ਲੱਡੂ।

rajwinder kaur

This news is Content Editor rajwinder kaur