ਪਤਨੀ ''ਚ ਇਹ ਗੁਣ ਹੋਣ ਕਾਰਨ ਬਦਲ ਜਾਂਦੀ ਹੈ ਪਤੀ ਦੀ ਕਿਸਮਤ

12/29/2017 4:18:41 PM

ਨਵੀਂ ਦਿੱਲੀ— ਵਿਆਹ ਤੋਂ ਪਹਿਲਾਂ ਲੜਕਾ ਹੋਵੇ ਜਾਂ ਲੜਕੀ ਦੋਵਾਂ ਦੇ ਮਨ 'ਚ ਕਈ ਤਰ੍ਹਾਂ ਦੇ ਵਿਚਾਰ ਆਉਂਦੇ ਹਨ ਕਿ ਉਨ੍ਹਾਂ ਦੀ ਨਵੀਂ ਜ਼ਿੰਦਗੀ ਕਿਹੋ ਜਿਹੀ ਹੋਵੇਗੀ? ਕੀ ਉਨ੍ਹਾਂ ਦੀ ਹੋਣ ਵਾਲੀ ਪਤਨੀ ਉਨ੍ਹਾਂ ਲਈ ਲੱਕੀ ਸਾਬਤ ਹੋਵੇਗੀ? ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਕਿ ਤੁਹਾਡੀ ਹੋਣ ਵਾਲੀ ਪਤਨੀ ਤੁਹਾਡੀ ਚੰਗੀ ਕਿਸਮਤ ਲੈ ਕੇ ਆਵੇ ਤਾਂ ਅੱਜ ਅਸੀਂ ਤੁਹਾਨੂੰ ਅਜਿਹੀਆਂ ਔਰਤਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨਾਲ ਵਿਆਹ ਕਰਨ ਦੇ ਬਾਅਦ ਤੁਹਾਡੀ ਕਿਸਮਤ ਬਦਲ ਸਕਦੀ ਹੈ। ਜੋਤਸ਼ੀ ਸ਼ਾਸਤਰ ਦੀ ਮੰਨੀਏ ਤਾਂ ਜਿਨ੍ਹਾਂ ਔਰਤਾਂ 'ਚ ਇਹ ਗੁਣ ਹੁੰਦੇ ਹਨ ਉਹ ਕਿਸੇ ਵੀ ਪੁਰਸ਼ ਦੀ ਕਿਸਮਤ ਬਦਲਣ 'ਚ ਮਾਹਿਰ ਹੁੰਦੀਆਂ ਹਨ। 
ਜਾਣੋ ਕਿਹੜੀਆਂ ਔਰਤਾਂ ਚਮਕਾ ਸਕਦੀਆਂ ਹਨ ਤੁਹਾਡੀ ਕਿਸਮਤ 
1.
ਜਿਸ ਲੜਕੀ ਦੇ ਪੈਰ ਕੋਮਲ ਅਤੇ ਗੁਲਾਬੀ ਹੋਵੇ, ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਸ਼ਾਨਦਾਰ ਹੁੰਦੀ ਹੈ। 
2. ਹਿਰਣੀ ਵਰਗੀਆਂ ਅੱਖਾਂ ਵਾਲੀ ਲੜਕੀ ਵੀ ਵਿਆਹ ਦੇ ਬਾਅਦ ਆਪਣੇ ਸੋਹਰੇ ਘਰ ਚੰਗੀ ਕਿਸਮਤ ਲਿਆਉਂਦੀ ਹੈ। 
3. ਜਿਸ ਲੜਕੀ ਦੀ ਨਾਭੀ ਦੇ ਆਲੇ-ਦੁਆਲੇ ਮੋਕਾ ਜਾਂ ਤਿਲ ਹੋਵੇ ਤਾਂ ਉਸ ਦੀ ਵਿਆਹੁਤਾ ਜ਼ਿੰਦਗੀ ਚੰਗੀ ਲੰਘਦੀ ਹੈ। 
4. ਜੇ ਕਿਸੇ ਔਰਤ ਦੇ ਮੱਥੇ 'ਚ ਵਿਚਕਾਰ ਤਿਲ ਹੋਵੇ ਤਾਂ ਉਸ ਦਾ ਪਤੀ ਹਮੇਸ਼ਾ ਧਨਵਾਨ ਰਹਿੰਦਾ ਹੈ। 
5. ਜੇ ਕਿਸੇ ਔਰਤ ਦੇ ਪੈਰਾਂ ਦੇ ਤਲਿਆਂ 'ਚ ਤ੍ਰਿਕੋਣ ਦਾ ਨਿਸ਼ਾਨ ਹੋਵੇ ਅਤੇ ਉਸ ਦਾ ਦਿਮਾਗ ਵੀ ਤੇਜ਼ ਹੋਵੇ। ਉਹ ਔਰਤ ਹਮੇਸ਼ਾ ਆਪਣੇ ਪਤੀ ਲਈ ਚੰਗੀ ਕਿਸਮਤ ਲੈ ਕੇ ਆਉਂਦੀ ਹੈ। ਆਪਣੇ ਤੇਜ਼ ਦਿਮਾਗ ਕਾਰਨ ਉਹ ਹਮੇਸ਼ਾ ਆਪਣੇ ਪਤੀ ਦਾ ਕਾਰੋਬਾਰ 'ਚ ਸਾਥ ਦਿੰਦੀ ਹੈ।