ਰਸੋਈ ਦੀਆਂ ਚੀਜ਼ਾਂ ਨੂੰ ਸਟੋਰ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ

01/10/2018 1:15:53 PM

ਨਵੀਂ ਦਿੱਲੀ— ਜਿਸ ਤਰ੍ਹਾਂ ਘਰ ਦੀ ਸਫਾਈ 'ਚ ਹਰ ਛੋਟੀ-ਛੋਟੀ ਗੱਲ ਦਾ ਧਿਆਨ ਰੱਖਣਾ ਕੋਈ ਆਸਾਨ ਕੰਮ ਨਹੀਂ ਹੈ ਉਸੇ ਤਰ੍ਹਾਂ ਘਰ 'ਚ ਸਿਰਫ ਰਸੋਈ 'ਚ ਵਰਤੋਂ ਹੋਣ ਵਾਲੀ ਹਰ ਚੀਜ਼ ਦੀ ਸੰਭਾਲ ਕਰਨਾ ਵੀ ਬਹੁਤ ਮੁਸ਼ਕਿਲ ਹੈ। ਖਾਣ ਪੀਣ ਦੇ ਸਾਮਾਨ ਨੂੰ ਚੰਗੀ ਤਰ੍ਹਾਂ ਨਾਲ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ 'ਚ ਕੀਤੀ ਗਈ ਅਣਦੇਖੀ ਨਾਲ ਸਾਮਾਨ ਜਲਦੀ ਖਰਾਬ ਹੋ ਜਾਂਦਾ ਹੋਣ ਲੱਗਦਾ ਹੈ। ਕਈ ਵਾਰ ਤਾਂ ਅਸੀਂ ਸੋਚਦੇ ਹਾਂ ਕਿ ਇਹ ਚੀਜ਼ ਜਦੋਂ ਦੁਕਾਨਦਾਰ ਕੋਲ ਰੱਖੀ ਹੁੰਦੀ ਹੈ ਤਾਂ ਖਰਾਬ ਨਹੀਂ ਹੁੰਦੀ ਪਰ ਅਸੀਂ ਕਿਹੜੀ ਅਜਿਹੀ ਗਲਤੀ ਕਰ ਦਿੰਦੇ ਹਾਂ ਜਿਸ ਨਾਲ ਸਾਡਾ ਨੁਕਸਾਨ ਹੋ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਰਸੋਈ ਦੇ ਕੁਝ ਸਮਾਰਟ ਟਿਪਸ ਬਾਰੇ ਦੱਸਣ ਜਾ ਰਿਹੇ ਹਾਂ ਜੋ ਤੁਹਾਡੇ ਬਹੁਤ ਕੰਮ ਆ ਸਕਦੇ ਹਨ। ਆਓ ਜਾਣਦੇ ਹਾਂ ਉਨ੍ਹਾਂ ਟਿਪਸ ਬਾਰੇ...
1. ਚੌਲ
ਚੌਲ ਹਰ ਘਰ 'ਚ ਬਣਦੇ ਹਨ ਕੁਝ ਲੋਕ ਤਾਂ ਰੋਜ਼ਾਨਾ ਘੱਟ ਤੋਂ ਘੱਟ ਇਕ ਵਾਰ ਚੌਲ ਖਾਂਦੇ ਹਨ ਘਰ 'ਚ ਜੇ ਤੁਸੀਂ ਇਕੱਠੇ ਚੌਲ ਲਿਆ ਕੇ ਰੱਖਦੇ ਹੋ ਤਾਂ ਇਨ੍ਹਾਂ ਦੀ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ ਕੁਝ ਦੇਰ ਬਾਅਦ ਇਸ 'ਚ ਕੀੜੇ ਲੱਗਣ ਦਾ ਡਰ ਰਹਿੰਦਾ ਹੈ। ਜਦੋਂ ਵੀ ਤੁਸੀਂ ਚੌਲ ਸਟੋਰ ਕਰ ਰਹੇ ਹੋਵੋ ਤਾਂ ਇਸ ਨੂੰ ਹਮੇਸ਼ਾ ਆਕਸੀਜਨ ਫ੍ਰੀ ਕੰਟੇਨਰ 'ਚ ਭਰ ਕੇ ਰੱਖੋ। ਇਸ ਨਾਲ ਸਾਲ ਬਾਅਦ ਵੀ ਇਸ ਨੂੰ ਖਾਣ ਦੇ ਲਈ ਵਰਤਿਆ ਜਾ ਸਕਦਾ ਹੈ। 
2. ਡ੍ਰਾਈ ਫਰੂਟ
ਉਂਝ ਤਾਂ ਸਰਦੀਆਂ 'ਚ ਡ੍ਰਾਈ ਫਰੂਟ ਖਾਣਾ ਸਿਹਤ ਲਈ ਜ਼ਿਆਦਾ ਚੰਗਾ ਹੁੰਦਾ ਹੈ ਕਿਉਂਕਿ ਇਸ ਦੀ ਤਾਸੀਰ ਗਰਮ ਹੁੰਦੀ ਹੈ ਪਰ ਇਸ ਨੂੰ ਚੰਗੀ ਤਰ੍ਹਾਂ ਨਾਲ ਸਟੋਰ ਕਰਨਾ ਬਹੁਤ ਜ਼ਰੂਰੀ ਹੈ। ਇਹ ਜ਼ਿਆਦਾ ਦੇਰ ਤਕ ਨਹੀਂ ਰੱਖਿਆ ਜਾ ਸਕਦਾ। ਇਸ 'ਚ ਜਾਂ ਤਾਂ ਸੀਲਣ ਆ ਜਾਂਦੀ ਹੈ ਜਾਂ ਫਿਰ ਕੀੜੇ ਲੱਗ ਜਾਂਦੇ ਹਨ ਕੀੜਿਆਂ ਤੋਂ ਬਚਾਉਣ ਲਈ ਡ੍ਰਾਈ ਫਰੂਟ ਦੇ ਡਿੱਬੇ 'ਚ 2-3 ਲੌਂਗ ਪਾ ਦਿਓ। 
3. ਨਮਕ
ਨਮਕ 'ਚ ਸੀਲਣ ਬਹੁਤ ਜਲਦੀ ਆ ਜਾਂਦੀ ਹੈ ਇਸ ਕਾਰਨ ਇਸ ਦੇ ਰੱਖ-ਰੱਖਾਵ 'ਚ ਕਮੀ ਹੋ ਸਕਦੀ ਹੈ। ਨਮਕ ਦੇ ਡਿੱਬੇ 'ਚ ਥੋੜ੍ਹੇ ਜਿਹੇ ਚੌਲ ਪਾ ਕੇ ਰੱਖਣ ਨਾਲ ਇਹ ਗਿੱਲਾ ਨਹੀਂ ਹੋਵੇਗਾ। 
4. ਮਸਾਲੇ
ਮਸਾਲੇ ਜ਼ਿਆਦਾ ਦੇਰ ਲਈ ਸਟੋਰ ਕਰਕੇ ਰੱਖਣਾ ਚਾਹੁੰਦੇ ਹੋ ਤਾਂ ਇਨ੍ਹਾਂ ਨੂੰ ਪਲਾਸਟਿਕ ਦੇ ਜਾਰ 'ਚ ਰੱਖਣ ਦੀ ਬਜਾਏ ਤੁਸੀਂ ਕੱਚ ਦੇ ਕੰਟੇਨਰ 'ਚ ਰੱਖੋ।