ਕੋਰੋਨਾ ਨਾਲ ਲੜਾਈ ''ਚ ਕਾੜ੍ਹਾ ਬਣੇਗਾ ਮਦਦਗਾਰ, ਜਾਣੋਂ ਇਸ ਨੂੰ ਬਣਾਉਣ ਦਾ ਸਹੀ ਤਰੀਕਾ

06/06/2020 1:20:48 PM

ਜਲੰਧਰ (ਵੈੱਬ ਡੈਸਕ) — ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਬਚਣ ਲਈ ਸਰੀਰ ਦਾ ਇਮਿਊਨਿਟੀ ਸਿਸਟਮ ਮਜ਼ਬੂਤ ਹੋਣਾ ਜ਼ਰੂਰੀ ਹੈ। ਇਸ ਲਈ ਸਾਨੂੰ ਆਪਣੇ ਖਾਣ ਪੀਣ ਦਾ ਧਿਆਨ ਰੱਖਣਾ ਪਵੇਗਾ। ਰੋਗ ਰੋਕਣ ਦੀ ਸਮੱਰਥਾ ਨੂੰ ਵਧਾਉਣ ਲਈ ਆਯੂਸ਼ ਮੰਤਰਾਲਾ ਵੱਲੋਂ ਜੋਸ਼ਾਦਾ ਕਾੜਾ ਪੀਣ ਦੀ ਸਲਾਹ ਦਿੱਤੀ ਜਾ ਰਹੀ ਹੈ। ਆਯੁਰ ਵੈਦਾਚਾਰੀਆ ਦੀ ਮੰਨੀਏ ਤਾਂ ਗਲੋਅ ਦਾ ਸੇਵਨ ਕਰਕੇ ਵੀ ਅਸੀਂ ਆਪਣੇ ਇਮਿਊਨ ਸਿਸਟਮ ਨੂੰ ਬੂਸਟ ਕਰ ਸਕਦੇ ਹਾਂ। ਆਓ ਜਾਣਦੇ ਹਾਂ ਕਿਉਂ ਆਯੂਸ਼ ਮੰਤਰਾਲਾ ਵੱਲੋਂ ਜਾਰੀ ਜੋਸ਼ਾਦਾ ਕਾੜ੍ਹੇ ਦਾ ਮੈਨਿਊ ਤੇ ਕਿਵੇਂ ਬਣਾ ਸਕਦੇ ਹਾਂ। ਆਯੁਰਵੈਦ ਵਿਭਾਗ ਨੇ ਦੱਸੀ ਕਾੜ੍ਹਾ ਬਣਾਉਣ ਦੀ ਵਿਧੀ :-

ਸਭ ਤੋਂ ਪ੍ਰਾਚੀਨ ਵਿਧੀ
ਆਯੁਰਵੈਦ ਡਾ. ਰਾਜੇਸ਼ ਮੌਰੀਆ ਦੱਸਦੇ ਹਨ ਕਿ ਆਯੁਰਵੈਦਿਕ ਕਾੜਹਾ ਪੂਰੀ ਤਰ੍ਹਾਂ ਦੇਸੀ ਹੈ। ਕੋਰੋਨਾ ਦੇ ਕਾਲ ਤੋਂ ਇਲਾਵਾ ਵੀ ਇਸ ਦੇ ਸੇਵਨ 'ਚ ਫਾਇਦਾ ਹੁੰਦਾ ਹੈ। ਇਸ ਇਮਿਊਨਿਟੀ ਸਿਸਟਮ ਨੂੰ ਬੂਸਟ ਕਰਦਾ ਹੈ। ਨਾਲ ਹੀ ਸਰਦੀ, ਖੰਘ, ਜ਼ੁਕਾਮ ਤੋਂ ਬਚਾਉਣ 'ਚ ਕਾਰਗਰ ਹੁੰਦੇ ਹਨ। ਬੁਖਾਰ ਕਾਰਨ ਹੋਣ ਵਾਲੀ ਸਰੀਰਕ ਦੀ ਜਕੜਨ ਇਸ ਨਾਲ ਠੀਕ ਹੁੰਦੀ ਹੈ।

ਇਸ ਤਰ੍ਹਾਂ ਬਣਾਓ ਕਾੜ੍ਹਾ
ਆਯੁਰਵੈਦਿਕ ਕਾੜ੍ਹਾ ਬਣਾਉਣ ਲਈ ਸਾਫ਼ ਪਾਣੀ, ਤੁਲਸੀ ਦੇ ਪੱਤੇ, ਲੌਂਗ, ਕਾਲੀ ਮਿਰਚ, ਅਦਰਕ, ਗੁੜ ਤੇ ਚਾਹਪੱਤੀ ਦੀ ਜ਼ਰੂਰਤ ਹੁੰਦੀ ਹੈ। ਅਸ਼ਵਗੰਧਾ ਗਲੋਅ ਤੇ ਕਾਲਮੇਘ ਦਾ ਚੂਰਨ ਵੀ ਕਾੜ੍ਹਾ 'ਚ ਪ੍ਰਯੋਗ ਕਰ ਸਕਦੇ ਹਾਂ।
ਇਸ ਨਾਲ ਬਣਾਉਣ ਲਈ ਸਭ ਤੋਂ ਪਹਿਲਾਂ ਪਾਣੀ ਗਰਮ ਹੋਣ ਲਈ ਰੱਖ ਦਿਓ। ਜਦੋਂ ਪਾਣੀ ਉਬਲਣ ਲੱਗ ਜਾਵੇ ਤਾਂ ਉਸ 'ਚ ਲੌਂਗ, ਕਾਲੀ ਮਿਰਚ, ਅਦਰਕ ਤੇ ਸੁਵਾਦ ਮੁਤਾਬਕ ਇਸ 'ਚ ਗੁੜ ਵੀ ਪਾ ਲਵੋ। ਇਸ ਨੂੰ ਛਾਨ ਕੇ ਚਾਹ ਵਾਂਗ ਹਲਕਾ ਗਰਮ ਪਾਣੀ ਪੀਓ।

ਮਜ਼ਬੂਤ ਹੋਵੇਗਾ ਇਮਿਊਨ ਸਿਸਟਮ
1. ਇਮਿਊਨ ਸਿਸਟਮ ਦੁਰਸਤ ਰੱਖਣ ਲਈ ਗੁਣਗਣਾ ਪਾਣੀ, ਐਲੋਵੇਰਾ, ਗਲੋਅ, ਨਿੰਬੂ ਆਦਿ ਦਾ ਜੂਸ ਪੀਣਾ ਚਾਹੀਦਾ ਹੈ।
2. ਤੁਲਸੀ ਦੀਆਂ ਪੰਜ ਪੱਤੀਆਂ, 4 ਕਾਲੀ ਮਿਰਚ, 3 ਲੌਂਗ ਇਕ ਚਮਚ ਅਦਰਕ ਦਾ ਰਸ ਸ਼ਹਿਦ ਨਾਲ ਲੈ ਸਕਦੇ ਹੋ।
3. ਤੁਲਸੀ ਦੀਆਂ 10-15 ਪੱਤੀਆਂ, 5-6 ਕਾਲੀ ਮਿਰਚ, ਥੋੜ੍ਹੀ ਦਾਲਚੀਨੀ ਤੇ ਅਦਰਕ ਦੀ ਵਰਤੋਂ ਵੀ ਕਰ ਸਕਦੇ ਹੋ।

sunita

This news is Content Editor sunita