ਗਹਿਣੇ ਪਹਿਨੋ ਪਰ ਰੱਖੋ ਖਿਆਲ

06/10/2022 5:15:28 PM

ਪ੍ਰਾਚੀਨ ਕਾਲ ਤੋਂ ਗਹਿਣੇ ਨਾਰੀ ਸੁੰਦਰਤਾ ਦਾ ਪ੍ਰਤੀਕ ਰਹੇ ਹਨ, ਗਹਿਣਿਆਂ ਦੀ ਕਮੀ ’ਚ ਨਾਰੀ ਸੁੰਦਰਤਾ ਨੂੰ ਪੂਰਾ ਨਹੀਂ ਮੰਨਿਆ ਜਾਂਦਾ ਹੈ ਪਰ ਇਸ ਦੇ ਨਾਲ ਇਹ ਵੀ ਸੱਚ ਹੈ ਕਿ ਗਹਿਣਿਆਂ ਦੀ ਸਹੀ ਚੋਣ ਜਿਥੇ ਸੁੰਦਰਤਾ ਨੂੰ ਆਕਰਸ਼ਕ ਰੂਪ ਪ੍ਰਦਾਨ ਕਰਦੀ ਹੈ, ਉਥੇ  ਦੂਸਰੇ ਪਾਸੇ ਇਨ੍ਹਾਂ ਦੀ ਗਲਤ ਚੋਣ ਚੰਗੀ ਭਲੀ ਸੁੰਦਰਤਾ ਨੂੰ ਵੀ ਭੱਦਾ ਬਣਾ ਦਿੰਦੀ ਹੈ। ਇਸ ਲਈ ਗਹਿਣੇ ਪਹਿਨੋ ਪਰ ਰੱਖੋ ਖਿਆਲ।
* ਗਹਿਣਿਆਂ ਦੀ ਚੋਣ ਕਰਦੇ ਸਮੇਂ ਸਭ ਤੋਂ ਪਹਿਲਾਂ ਆਪਣੀ ਉਮਰ ਅਤੇ ਅਵਸਥਾ ਦਾ ਧਿਆਨ ਰੱਖੋ।
* ਡਿਜ਼ਾਈਨਰ ਗਹਿਣਿਆਂ ਦੀ ਚੋਣ ਹਮੇਸ਼ਾ ਆਪਣੇ ਲਾਈਫ ਸਟਾਈਲ ਤੇ ਸਰੀਰ ਦੀ ਬਣਤਰ ਦੇ ਅਨੁਸਾਰ ਕਰੋ।
* ਲੜਕੀਆਂ ਨੂੰ ਹਮੇਸ਼ਾ ਨਾਜ਼ੁਕ ਅਤੇ ਸਟਾਈਲਿਸ਼ ਗਹਿਣੇ ਪਹਿਣਨੇ ਚਾਹੀਦੇ ਹਨ।
* ਵੱਧ ਉਮਰ ਦੀਆਂ ਔਰਤਾਂ ਨੂੰ ਨਾ ਜ਼ਿਆਦਾ ਹੈਵੀ ਅਤੇ ਨਾ ਹੀ ਬਹੁਤ ਲਾਈਟ ਵੇਟ ਗਹਿਣਿਆਂ ਨੂੰ ਪਹਿਨਣਾ ਚਾਹੀਦਾ ਹੈ।
* ਮੰਗਣੀ ਜਾਂ ਵਿਆਹ ਦੇ ਸ਼ੁੱਭ ਮੌਕੇ ’ਤੇ ਲਾਈਟ ਅਤੇ ਫੈਂਸੀ ਗਹਿਣੇ ਕੱਪੜਿਆਂ ਦੇ ਰੰਗ ਨਾਲ ਮਿਲਦੇ ਹੋਣ।
* ਗੋਲ ਚਿਹਰੇ ਦੀਆਂ ਔਰਤਾਂ ਨੂੰ ਵੱਡੇ ਈਅਰਰਿੰਗ ਪਹਿਣਨੇ ਚਾਹੀਦੇ  ਹਨ, ਨਾ ਕਿ ਛੋਟੇ ਟਾਪਸ ਜਾਂ ਛੋਟੇ ਰਿੰਗ।
ਸਾੜ੍ਹੀ ਪਹਿਨ ਰਹੇ ਹੋ ਤਾਂ ਉਸ ਦੇ ਨਾਲ ਲੰਬੀ ਜਾਂ ਛੋਟੀ ਚੇਨ ਪਹਿਨੋ।
* ਸਲਵਾਰ ਕਮੀਜ਼ ਦੇ ਨਾਲ ਈਅਰਰਿੰਗ ਜ਼ਿਆਦਾ ਸੋਹਣੇ ਲੱਗਦੇ ਹਨ।   
 

Aarti dhillon

This news is Content Editor Aarti dhillon