ਅੰਡਿਆਂ ਦੀ ਟਰੇਅ ਨਾਲ ਸਜਾਓ ਘਰ ਦੀਆਂ ਦੀਵਾਰਾਂ

01/16/2017 5:43:43 PM

ਮੁੰਬਈ—ਲੋਕ ਆਪਣੇ ਘਰ ਨੂੰ ਸਜਾਉਣ ਲਈ ਕੁਝ ਨਾ ਕੁਝ ਕਰਦੇ ਹੀ ਰਹਿੰਦੇ ਹਨ। ਬਾਜ਼ਾਰ ਚੋਂ ਤਰ੍ਹਾਂ-ਤਰ੍ਹਾਂ ਦਾ ਸਜਾਵਟ ਦਾ ਸਾਮਾਨ ਖਰੀਦ ਕੇ ਲਿਆਉੇਦੇ ਹਨ  ਤਾਂ ਕਿ ਘਰ ਖੂਬਸੂਰਤ ਲੱਗੇ। ਅਜਿਹੇ ''ਚ ਉਹ ਇਹ ਭੁੱਲ ਜਾਂਦੇ ਹਨ ਕਿ ਘਰ ''ਚ ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਹੁੰਦੀਆ ਹਨ, ਜਿਨ੍ਹਾਂ ਨੂੰ ਘਰ ਸਜਾਉਣ ਦੇ ਲਈ ਦੁਬਾਰਾ ਇਸਤਾਮਾਲ ਕੀਤਾ ਜਾਂਦਾ ਹੈ। ਜੀ ਹਾਂ ਬਿਲਕੁਲ  ਅਸੀਂ ਗੱਲ ਕਰ ਰਹੇ ਹਾਂ ਅੰਡਿਆਂ ਦੀ ਟਰੇਅ ਦੀ। ਖਾਲੀ ਅੰਡਿਆਂ ਦੀ ਟਰੇਅ ਨਾਲ ਵੀ ਤੁਸੀਂ ਆਪਣੀ ਘਰ ਦੀਆਂ ਦੀਵਾਰਾਂ ਨੂੰ ਸਜਾ ਸਕਦੇ ਹੋ।

ਸਮੱਗਰੀ
- 1 ਖਾਲੀ ਅੰਡਿਆਂ ਦੀ 
ਟਰੇਅ
- ਆਪਣੇ ਮਨ ਪਸੰਦ ਦੇ ਰੰਗ
- ਬਰੱਸ਼
- ਛੋਟੇ ਸ਼ੀਸ਼ੇ , ਸਿਪੀਆਂ ਅਤੇ ਸਿਤਾਰੇ ( ਸਜਾਉਣ ਦੇ ਲਈ)
ਵਿਧੀ
1. ਸਭ ਤੋਂ ਪਹਿਲਾਂ ਖਾਲੀ ਅੰਡਿਆਂ ਦੀ 
ਟਰੇਅ ''ਤੇ ਆਪਣੀ ਮਨਪਸੰਦ ਆਕਾਰ ਦਾ ਇੱਕ ਡਿਜਾਇਨ ਬਣਾ ਲਓ।

2. ਹੁਣ ਉਸ ''ਤੇ ਆਪਣੀ ਮਰਜ਼ੀ ਦੇ ਨਾਲ ਬਰੱਸ਼ ਦੀ ਮਦਦ ਦੇ ਨਾਲ ਡਾਰਕ ਰੰਗ ਭਰ ਦਿਓ, ਕਿਉਂਕਿ ਡਾਰਕ ਰੰਗ ਦੇਖਣ ''ਚ ਬਹੁਤ ਆਕਰਸ਼ਿਤ ਲੱਗਦੇ ਹਨ।
3. 
ਟਰੇਅ ਨੂੰ ਸੁੱਕਣ ਦੇ ਲਈ ਰੱਖ ਦਿਓ। ਜਦੋਂ ਰੰਗ ਚੰਗੀ ਤਰ੍ਹਾਂ ਸੁੱਕ ਜਾਵੇ ਤਾਂ ਉਸ ''ਤੇ ਸ਼ੀਸ਼ੇ ਜਾਂ ਫਿਰ ਸਿਪੀਆਂ ਸਿਤਾਰੇ ਨਾਲ ਇਸਦੀ ਸਜਾਵਟ ਕਰੋ।

4. ਹੁਣ ਇਸ ਨੂੰ ਧਾਗੇ ਦੀ ਮਦਦ ਨਾਲ ਦੀਵਾਰ ''ਤੇ ਟੰਗ ਦਿਓ।