ਭਾਰਤ ਦੇ ਇਸ ਅਨੌਖੇ ਹੋਟਲ ''ਚ ਵੇਟਰ ਨਹੀਂ ਰੋਬੋਟ ਦਿੰਦੇ ਹਨ ਸਰਵਿਸ

02/18/2018 12:43:51 PM

ਨਵੀਂ ਦਿੱਲੀ— ਤੁਸੀਂ ਦੁਨੀਆਭਰ 'ਚ ਇਕ ਤੋਂ ਵੱਧ ਕੇ ਇਕ ਰੈਸਟੋਰੇਂਟ ਦੇਖੇ ਹੋਣਗੇ, ਜੋ ਕਿ ਆਪਣੀ ਖਾਸੀਅਤ ਦੇ ਲਈ ਮਸ਼ਹੂਰ ਹਨ। ਵਿਦੇਸ਼ 'ਚ ਹੀ ਨਹੀਂ ਬਲਕਿ ਭਾਰਤ 'ਚ ਵੀ ਕਈ ਅਜਿਹੇ ਰੈਸਟੋਰੇਂਟ ਹਨ, ਜੋਕਿ ਆਪਣੇ ਖਾਣੇ ਦੇ ਨਾਲ ਅਜੀਬੋ-ਗਰੀਬ ਬਣਾਵਟ ਦੇ ਲਈ ਫੇਮਸ ਹਨ। ਤੁਹਾਨੂੰ ਭਾਰਤ 'ਚ ਕਈ ਹੋਟਲ ਦੇਖਣ ਨੂੰ ਮਿਲ ਜਾਣਗੇ, ਜੋ ਵਿਦੇਸ਼ੀ ਯਾਤਰੀਆਂ ਦੀ ਪਹਿਲੀ ਪਸੰਦ ਹਨ ਪਰ ਅੱਜ ਅਸੀਂ ਇਕ ਅਜਿਹੇ ਹੋਟਲ ਬਾਰੇ ਦੱਸਣ ਜਾ ਰਹੇ ਹਾਂ, ਜੋ ਕਿ ਆਪਣੀ ਸਰਵਿਸ ਲਈ ਮਸ਼ਹੂਰ ਹੈ।

ਵਿਦੇਸ਼ 'ਚ ਤਾਂ ਅਜਿਹੇ ਕਈ ਰੈਸਟੋਰੇਂਟ ਹਨ ਜਿੱਥੇ ਰੋਬੋਟ ਖਾਣਾ ਸਰਵ ਕਰਦੇ ਹਨ ਪਰ ਹੁਣ ਭਾਰਤ 'ਚ ਵੀ ਇਕ ਅਜਿਹਾ ਰੈਸਟੋਰੇਂਟ ਖੁਲ ਗਿਆ ਹੈ ਜਿੱਥੇ ਰੋਬੋਟ ਸਰਵਿਸ ਦਿੰਦੇ ਹਨ। ਤਾਮਿਲਨਾਡੂ ਦੀ ਰਾਜਧਾਨੀ ਚੇਨਈ ਦੇ ਮਹਾਵਲੀਪੁਰਮ ਰੋਡ 'ਤੇ ਬਣੇ ਚਾਈਨੀਜ਼ ਰੈਸਟੋਰੇਂਟ 'ਚ ਰੋਬੋਟ ਖਾਣਾ ਸਰਵ ਕਰਦੇ ਹਨ। ਇੱਥੇ ਤੁਸੀਂ ਰੋਬੋਟ ਦੇ ਹੱਥਾਂ ਤੋਂ ਥਾਈ ਅਤੇ ਚਾਈਨੀਜ਼ ਖਾਣੇ ਦਾ ਮਜ੍ਹਾ ਲੈ ਸਕਦੇ ਹੋ।

ਰੋਬੋਟ ਥੀਮ 'ਤੇ ਬਣਿਆ ਇਹ ਭਾਰਤ ਦਾ ਪਹਿਲਾਂ ਰੈਸਟੋਰੇਂਟ ਪਰ ਅਸਟ੍ਰੇਲੀਆ ਦੀ ਇਕ ਪਿਜ਼ਾ ਕੰਪਨੀ ਨੇ ਹੋਮ ਡਿਲੀਵਰੀ ਦੇ ਲਈ ਵੀ ਰੋਬੋਟ ਨੂੰ ਨਿਯੁਕਤ ਕੀਤਾ ਹੈ। ਪਿਜ਼ਾ ਡਿਲਵਰ ਕਰਨ ਵਾਲੇ ਇਨ੍ਹਾਂ ਰੋਬੋਟ ਤੋਂ ਕੋਈ ਅਣਜਾਨ ਵਿਅਕਤੀ ਪਿਜ਼ਾ ਨਹੀਂ ਲੈ ਸਕਦਾ, ਕਿਉਂਕਿ ਇਹ ਇਕ ਖਾਸ ਕੋਡ ਐਂਟਰ 'ਤੇ ਹੀ ਪਿਜ਼ਾ ਡਿਲੀਵਰ ਕਰਦੇ ਹਨ। ਭਾਰਤ 'ਚ ਰੋਬੋਟ ਥੀਮ 'ਤੇ ਬਣੇ ਇਸ ਰੈਸਟੋਰੇਂਟ 'ਚ ਚਾਈਨੀਜ਼ ਖਾਣੇ ਜਾ ਮਜ੍ਹਾ ਲੈਣ ਦੇ ਲਈ ਸਥਾਨਿਕ ਲੋਕਾਂ ਦਾ ਨਾਲ ਸੈਲਾਨੀ ਵੀ ਆ ਰਹੇ ਹਨ।


ਇਸਦੇ ਇਲਾਵਾ ਚੀਨ 'ਚ ਬਣੇ ਇਕ ਰੈਸਟੋਰੇਂਟ 'ਚ ਰੋਬੋਟ ਖਾਣਾ ਸਰਵ ਕਰਨ ਦੇ ਨਾਲ ਕੁਕ ਦੀ ਹੈਲਪ ਵੀ ਕਰਦੇ ਹਨ। ਇਸਦੇ ਇਲਾਵਾ ਪਾਕਿਸਤਾਨ ਅਤੇ ਬੰਗਲਾਦੇਸ਼ 'ਚ ਬਣੇ ਰੈਸਟੋਰੇਂਟ 'ਚ ਵੀ ਰੋਬੋਟ ਮੌਜੂਦ ਹੈ।