ਖਮੰਗ ਕੱਕੜੀ

02/17/2018 4:51:02 PM

ਨਵੀਂ ਦਿੱਲੀ— ਖੀਰੇ ਦੇ ਸਲਾਦ ਨੂੰ ਵੱਖਰੀ ਟਵਿਸਟ ਦੇਣ ਲਈ ਬਣਾਈ ਜਾਂਦੀ ਹੈ ਖਮੰਗ ਕੱਕੜੀ। ਇਸ 'ਚ ਮੂਗਫਲੀ ਅਤੇ ਨਾਰੀਅਲ ਨੂੰ ਮਿਕਸ ਕਰਕੇ ਸੁਆਦ ਨੂੰ ਦੋਗੁਣਾ ਕੀਤਾ ਜਾਂਦਾ ਹੈ। ਇਹ ਬਣਾਉਣ 'ਚ ਵੀ ਕਾਫੀ ਆਸਾਨ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ ...
ਸਮੱਗਰੀ 
- ਕੱਕੜੀ 350 ਗ੍ਰਾਮ 
- ਨਮਕ 1 ਚੱਮਚ 
- ਭੁੰਨੀ ਹੋਈ ਮੂੰਗਫਲੀ 40 ਗ੍ਰਾਮ ਟ
- ਨਾਰੀਅਲ (ਕਦੂਕਸ ਕੀਤਾ ਹੋਇਆ) 40 ਗ੍ਰਾਮ 
- ਹਰੀ ਮਿਰਚ 1/2 ਚੱਮਚ 
- ਖੰਡ 1 ਚੱਮਚ 
- ਨਾਰੀਅਲ ਦਾ ਰਸ 1 ਚੱਮਚ 
- ਧਨੀਆ 11/2 ਚੱਮਚ 
- ਤੇਲ 1 ਚੱਮਚ 
- ਸਰੋਂ ਦੇ ਬੀਜ 1/2 ਚੱਮਚ 
- ਕੜੀ ਪੱਤੇ 7-8
ਬਣਾਉਣ ਦੀ ਵਿਧੀ 
1. ਸਭ ਤੋਂ ਪਹਿਲਾਂ ਬਾਊਲ 'ਚ 350 ਗ੍ਰਾਮ ਕੱਕੜੀ, 1 ਚੱਮਚ ਨਮਕ ਮਿਕਸ ਕਰਕੇ 10 ਤੋਂ 15 ਮਿੰਟ ਲਈ ਇਕ ਸਾਈਡ ਰੱਖ ਦਿਓ। 
2. ਫਿਰ ਇਸ 'ਚੋਂ ਪਾਣੀ ਨਿਚੋੜ ਕੇ ਇਸ ਨੂੰ ਵੱਖਰੇ ਬਾਊਲ 'ਚ ਕੱਢ ਦਿਓ।
3. ਫਿਰ ਇਸ 'ਚ 40 ਗ੍ਰਾਮ ਭੁੰਨੀ ਹੋਈ ਮੂੰਗਫਲੀ, 40 ਗ੍ਰਾਮ ਨਾਰੀਅਲ, 1/2 ਚੱਮਚ ਹਰੀ ਮਿਰਚ, 1 ਚੱਮਚ ਖੰਡ, 1 ਚੱਮਚ ਨਿੰਬੂ ਦਾ ਰਸ, 11/2 ਚੱਮਚ ਧਨੀਆ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ। 
4. ਇਸ ਤੋਂ ਬਾਅਦ ਪੈਨ 'ਚ 1 ਚੱਮਚ ਤੇਲ ਗਰਮ ਕਰਕੇ 1/2 ਚੱਮਚ ਸਰੋਂ ਦੇ ਬੀਜ, 7-8 ਕੜੀ ਪੱਤੇ ਪਾ ਕੇ ਭੁੰਨ ਲਓ।
5. ਫਿਰ ਇਸ ਤੜਕੇ ਨੂੰ ਤਿਆਰ ਕੀਤੇ ਹੋਏ ਕੱਕੜੀ ਦੇ ਮਿਸ਼ਰਣ 'ਚ ਪਾ ਦਿਓ। 
6. ਖਮੰਗ ਕੱਕੜੀ ਬਣ ਕੇ ਤਿਆਰ ਹੈ ਇਸ ਨੂੰ ਸਰਵ ਕਰੋ।