ਵਾਸਤੂ ਦੇ ਹਿਸਾਬ ਨਾਲ ਚੁਣੋਂ ਆਪਣੇ ਘਰ ਦੀਆਂ ਕੰਧਾਂ ਦਾ ਰੰਗ

11/11/2018 1:00:03 PM

ਜਲੰਧਰ— ਵਾਸਤੂ ਸ਼ਾਸਤਰ ਅਨੁਸਾਰ ਸਾਡੇ ਘਰ ਦਾਂ ਕਈ ਚੀਜ਼ਾਂ ਨਕਾਰਾਤਮਕ ਅਤੇ ਸਕਾਰਾਤਮਕ ਪ੍ਰਭਾਵ ਪਾਉਂਦੀਆਂ ਹਨ। ਜੇਕਰ ਘਰ ਦੀ ਕੰਧਾਂ ਦਾ ਰੰਗ ਵੀ ਵਾਸਤੂ ਦੇ ਹਿਸਾਬ ਨਾਲ ਕੀਤਾ ਜਾਵੇ ਤਾਂ ਘਰ 'ਚ ਹਮੇਸ਼ਾ ਖੁਸ਼ਹਾਲੀ ਰਹਿੰਦੀ ਹੈ। ਅਜਿਹੀ ਹਾਲਤ 'ਚ ਡ੍ਰਾਇੰਗ ਰੂਮ ਤੋਂ ਲੈ ਕੇ ਬੈੱਡਰੂਮ ਦੀਆਂ ਕੰਧਾਂ ਦਾ ਕਲਰ ਵੀ ਵਾਸਤੂ ਦੇ ਹਿਸਾਬ ਨਾਲ ਕਰਵਾਓ ਤਾਂਕਿ ਘਰ 'ਚ ਵਧੀਆ ਐਨਰਜੀ ਬਣੀ ਰਹੇਗੀ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਵਾਸਤੂ ਦੇ ਹਿਸਾਬ ਨਾਲ ਘਰ ਦੀਆਂ ਕੰਧਾਂ 'ਤੇ ਕਿਹੜਾ ਰੰਗ ਕਰਨਾ ਵਧੀਆ ਹੋਵੇਗਾ।
1. ਲਾਲ ਰੰਗ ਨਾਲ ਵਧਦਾ ਹੈ ਤਣਾਅ
ਲਾਲ ਰੰਗ ਬੋਲਡ, ਸਾਹਸੀ, ਗਰਮਾਹਟ ਅਤੇ ਐਨਰਜੀ ਨੂੰ ਦਰਸ਼ਾਉਂਦਾ ਹੈ ਜਿਸ ਨੂੰ ਤੁਸੀਂ ਲਿਵਿੰਗ ਰੂਮ 'ਚ ਕਰਵਾ ਸਕਦੇ ਹੋ ਪਰ ਧਿਆਨ ਰੱਖੋ ਕਿ ਜਿਨ੍ਹਾਂ ਲੋਕਾਂ ਨੂੰ ਅਕਸਰ ਤਣਾਅ ਰਹਿੰਦਾ ਹੈ ਉਨ੍ਹਾਂ ਨੂੰ ਇਹ ਰੰਗ ਘਰ 'ਚ ਨਹੀਂ ਕਰਵਾਉਣਾ ਚਾਹੀਦਾ ਹੈ।


2. ਮੂਡ ਠੀਕ ਰੱਖਦਾ ਹੈ ਹਰਾ ਰੰਗ
ਅਕਸਰ ਹਸਪਤਾਲ ਦਾਂ ਕੰਧਾਂ 'ਤੇ ਹਰਾ ਰੰਗ ਕੀਤਾ ਜਾਂਦਾ ਹੈ ਕਿਉਂਕਿ ਇਸ ਨਾਲ ਮੂਡ ਫਰੈੱਸ਼ ਅਤੇ ਦਿਮਾਗ ਸ਼ਾਂਤ ਰਹਿੰਦਾ ਹੈ। ਉੱਥੇ ਵਾਸਤੂ ਅਨੁਸਾਰ ਜਿਨ੍ਹਾਂ ਦੀ ਵਿਆਹੁਤਾ ਜ਼ਿੰਦਗੀ 'ਚ ਕੁਝ ਤਣਾਅ ਚੱਲ ਰਿਹਾ ਹੈ ਤਾਂ ਉਨ੍ਹਾਂ ਲੋਕਾਂ ਨੂੰ ਬੈੱਡਰੂਮ 'ਚ ਹਰਾ ਰੰਗ ਕਰਵਾਉਣਾ ਚਾਹੀਦਾ ਹੈ।


3. ਤਣਾਅ ਅਤੇ ਨਿਰਾਸ਼ਾ ਮਿਟਾਉਂਦਾ ਹੈ ਓਰੇਂਜ ਰੰਗ
ਇਹ ਰੰਗ ਊਰਜਾ, ਚੁਸਤੀ ਅਤੇ ਚੰਗੀ ਸਿਹਤ ਦਾ ਪ੍ਰਤੀਕ ਹੈ ਜੋ ਲੋਕ ਆਪਣੇ ਟੀਚੇ ਨੂੰ ਹਾਸਿਲ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਆਪਣੇ ਕਮਰੇ 'ਚ ਇਹ ਰੰਗ ਜ਼ਰੂਰ ਕਰਵਾਉਣਾ ਚਾਹੀਦਾ ਹੈ।


4. ਪਰਪਲ ਰੰਗ
ਬੈਂਗਨੀ ਯਾਨੀ ਪਰਪਲ ਰੰਗ ਸਚਾਈ ਦਾ ਪ੍ਰਤੀਕ ਹੈ। ਵਾਸਤੂ ਅਨੁਸਾਰ ਬੈੱਡਰੂਮ ਦੀਆਂ ਕੰਧਾਂ 'ਤੇ ਪਰਪਲ ਰੰਗ ਦਾ ਆਰਟ ਕਰਵਾਉਣ ਨਾਲ ਧਨ ਦੀ ਭਾਵਨਾ ਪੈਦਾ ਹੁੰਦੀ ਹੈ।

manju bala

This news is Content Editor manju bala