''ਵੈਲੇਨਟਾਈਨ ਡੇਅ'' ਮੌਕੇ ਆਪਣੇ ਪਿਆਰਿਆਂ ਨੂੰ ਦੇਣ ਲਈ ਇਹ ਹੈ ਇਕ ਖਾਸ ਤੋਹਫਾ, ਜਾਣੋ ਕੀ?

02/14/2017 11:35:37 AM

ਜਲੰਧਰ (ਬਿਓਰੋ)—ਸੰਸਾਰ ਭਰ ''ਚ ਮੰਗਲਵਾਰ ਨੂੰ ''ਵੈਲੇਨਟਾਈਨ ਡੇਅ''  ਅਰਥਾਤ ਪ੍ਰੇਮੀਆਂ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ। ਤੁਸੀਂ ਕਿਸੇ ਨੂੰ ਵੀ ਪਿਆਰ ਕਰਦੇ ਹੋ ਭਾਵੇਂ ਉਹ ਤੁਹਾਡਾ ਜੀਵਨ ਸਾਥੀ ਹੋਵੇ, ਕੋਈ ਦੋਸਤ ਮਿੱਤਰ ਜਾਂ ਤੁਹਾਡਾ ਪਰਿਵਾਰ ਤੁਸੀਂ ਉਨ੍ਹਾਂ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਕੋਈ ਵੀ ਤੋਹਫਾ, ਨਿਸ਼ਾਨੀ ਜਾਂ ਕੁਝ ਵਿਸ਼ੇਸ਼ ਚੁਣ ਸਕਦੇ ਹੋ। ਅਕਸਰ ਰਿਵਾਜ਼ ਹੈ ਕਿ ਪਿਆਰ ਕਰਨ ਵਾਲੇ ਜਾਂ ਪਤੀ-ਪਤਨੀ ਇਕ ਦੂਜੇ ਨੂੰ ਫੁੱਲ ਭੇਟ ਕਰਕੇ ਆਪਣੇ ਪਿਆਰ ਦਾ ਪ੍ਰਗਟਾਵਾ ਕਰਦੇ ਹਨ। ਕੁਦਰਤੀ ਇਲਾਜ ''ਚ ਭਰੋਸਾ ਰੱਖਣ ਵਾਲੇ ਡਾ. ਬਲਰਾਜ ਬੈਂਸ ਨੇ ਇਸ ਦਿਹਾੜੇ ''ਤੇ ਅਨੋਖੇ ਤੋਹਫੇ ਦੀ ਚੋਣ ਕੀਤੀ। ਉਸ ਦਾ ਕਹਿਣਾ ਹੈ ਕਿ ਜੇ ਫੁੱਲ ਹੀ ਭੇਂਟ ਕਰਨਾ ਹੈ ਤਾਂ ਫਿਰ ਗੋਭੀ ਦਾ ਫੁੱਲ ਸਭ ਤੋਂ ਵਧੀਆ ਹੈ, ਕਿਉਂਕਿ ਇਹ ਕਿਸੇ ਵੀ ਵਿਅਕਤੀ ਨੂੰ ਵਧੇਰੇ ਸਮੇਂ ਲਈ ਜੁਆਨੀ, ਸੁੰਦਰਤਾ ਅਤੇ ਅਰੋਗਤਾ ਪ੍ਰਦਾਨ ਕਰਨ ''ਚ ਸਹਾਈ ਹੁੰਦਾ ਹੈ। ਅਸਲ ਵਿੱਚ ਇਸ ਵਿੱਚ ਰਾਇਬੋਫਲੇਵਿਨ, ਥਾਇਆਮਿਨ, ਫੋਲੇਟ, ਪੈਂਟੋਥੈਨਿਕ ਐਸਿਡ, ਨਾਇਸਿਨ, ਪੁਟਾਸ਼ੀਅਮ, ਮੈਗਨੇਸ਼ੀਅਮ, ਮੈਂਗਨੀਜ਼, ਡਾਇਟਰੀ ਫਾਇਬਰ, ਫਾਸਫੋਰਸ, ਬਾਇਉਟਿਨ, ਵਿਟਾਮਿਨ ਕੇ, ਉਮੇਗਾ-ਥਰੀ ਫੈਟੀ ਐਸਿਡਜ਼ ਅਤੇ ਕਾਫੀ ਸਾਰੇ ਅਮੀਨੋ ਐਸਿਡਜ਼ ਵੀ ਹੁੰਦੇ ਹਨ। ਇਹ ਸਭ ਮਿਲ ਕੇ ਕਿਸੇ ਵਿਅਕਤੀ ਖਾਸ ਕਰਕੇ ਔਰਤ ਨੂੰ ਵਧੇਰੇ ਸਮੇਂ ਤੱਕ ਜੁਆਨ ਅਤੇ ਸੁੰਦਰ ਬਣਾਈ ਰੱਖਣ ਚ ਸਹਾਈ ਹੁੰਦੇ ਹਨ। ਇਵੇਂ ਹੀ ਫੁੱਲ ਗੋਭੀ ਵਿੱਚ ਕਾਰਬੋਹਾਈਡਰੇਟਸ ਵੀ ਬਹੁਤ ਘੱਟ ਹੁੰਦੇ ਹਨ ਤੇ ਕੈਲੋਰੀਜ਼ ਵੀ ਬਹੁਤ ਘੱਟ ਹੁੰਦੀਆਂ ਹਨ। ਇਉਂ ਇਹ ਸਰੀਰ ਤੇ ਫਾਲਤੂ ਮੋਟਾਪਾ ਵੀ ਨਹੀਂ ਚੜ੍ਹਨ ਦਿੰਦੀ ਤੇ ਸ਼ੂਗਰ ਰੋਗ ਵੀ ਨਹੀਂ ਹੋਣ ਦਿੰਦੀ ਤੇ ਨਾਂ ਹੀ ਹਾਰਟ ਅਟੈਕ ਹੋਣ ਦੇਵੇ। ਇਸ ਵਿੱਚ ਕੁੱਝ ਤੱਤ ਅਜਿਹੇ ਹੁੰਦੇ ਹਨ ਜੋ ਸਰੀਰ ਚੋਂ ਵਿਸ਼ੈਲੇ ਪਦਾਰਥਾਂ ਨੂੰ ਕੱਢਣ ਵਿੱਚ ਵੀ ਮਦਦ ਕਰਦੇ ਹਨ। ਇਹ ਹਾਜ਼ਮਾ ਵਧਾਉਂਦੀ ਹੈ, ਭੁੱਖ ਲੱਗਣ ਲਾਉਂਦੀ ਹੈ। ਛਾਤੀ, ਬੱਚੇਦਾਨੀ, ਅੰਡੇਦਾਨੀ, ਬੋਨ ਮੈਰੋ ਤੇ ਪਾਚਣ ਪ੍ਰਣਾਲੀ ਦੇ ਅੰਗਾਂ ਦਾ ਕੈਂਸਰ ਨਹੀਂ ਬਣਨ ਦਿੰਦੀ। ਕਿਉਂਕਿ ਇਸ ਵਿਚਲੇ ਕੁੱਝ ਤੱਤ ਕੈਂਸਰ ਦੇ ਸੈਲਾਂ ਨੂੰ ਖਤਮ ਹੀ ਕਰ ਦਿੰਦੇ ਹਨ। ਫੁੱਲ ਗੋਭੀ ''ਚ ਅਜਿਹੇ ਤੱਤ ਹੁੰਦੇ ਹਨ ਜੋ ਜਿਗਰ, ਗੁਰਦੇ, ਫੇਫੜਿਆਂ, ਕੋਲੋਨ, ਮਿਹਦੇ ਤੇ ਛਾਤੀ ਕੈਂਸਰ ਨਹੀਂ ਬਣਨ ਦਿੰਦੇ। ਇਸ ਰੋਜ਼ਾਨਾ ਵਰਤੋਂ ਨਾਲ  ਗੁਰਦੇ ਸਹੀ ਕੰਮ ਕਰਦੇਹਨ ਤੇ ਬੀਪੀ ਨੂੰ ਕੰਟਰੋਲ ਕਰਨ ਚ ਵੀ ਮਦਦ ਕਰਦਾ ਹੈ। ਇਹ ਧੰਮਣੀਆਂ ਅੰਦਰਲੀ ਪਰਤ ਦੀ ਮੁਰੰਮਤ ਕਰਨ ਚ ਵੀ ਸਹਾਇਕ ਹੁੰਦਾ ਹੈ। ਗੋਭੀ ਹਰਤਰਾਂ ਦੀ ਸੋਜ਼ ਉਤਾਰਨ ਚ ਵੀ ਮਦਦ ਕਰਦੀ ਹੈ ਚਾਹੇ ਗੁਰਦੇ, ਅੰਤੜੀਆਂ, ਜਿਗਰ ਜਾਂ ਪੈਂਕਰੀਆਜ਼ ਦੀ ਹੀ ਅੰਦਰੂੰਨੀ ਸੋਜ਼ ਕਿਉਂ ਨਾਂ ਹੋਵੇ। ਫੁੱਲ ਗੋਭੀ ਚ ਕੋਲੀਨ ਨਾਂ ਦਾ ਐਸਾ ਚਮਤਕਾਰੀ ਤੱਤ ਵੀ ਹੁੰਦਾ ਹੈ ਜੋ ਦਿਮਾਗ਼ ਦੇ ਵਿਕਾਸ ਤੇ ਸਹੀ ਤਰਾਂ ਕੰਮ ਕਰਨ ਲਈ ਲੋੜੀਂਦਾ ਹੈ। ਇਸ ਦੇ ਕੁਝ ਵਿਸ਼ੇਸ਼ ਤੱਤ ਸਰੀਰ ਦਾ ਨੁਕਸਾਨ ਕਰਨ ਵਾਲੇ ਸਭ ਤਰਾਂ ਦੇ ਹਾਨੀਕਾਰਕ ਪਦਾਰਥਾਂ ਨੂੰ ਨਸ਼ਟ ਕਰ ਦਿੰਦੇ ਹਨ। ਇਸ ਦੇ ਕਾਫੀ ਤੱਤ ਵਾਲਾਂ, ਚਮੜੀ, ਦੰਦਾਂ, ਨਹੁੰਆਂ ਨੂੰ ਸੁੰਦਰ ਤੇ ਤੰਦਰੁਸਤ ਬਣਾਈ ਰੱਖਣ ਚ ਮਦਦ ਕਰਦੇ ਹਨ। ਡਾ. ਬਲਰਾਜ ਦਾ ਕਹਿਣਾ ਕਿ ਗੋਭੀ ਦੀ ਵਰਤੋਂ ਸਬਜ਼ੀ ਵਜੋਂ, ਸਲਾਦ ਵਜੋਂ ਅਤੇ ਪਰੋਠੇ ''ਚ ਪਾ ਕੇ ਵੀ ਕੀਤੀ ਜਾ ਸਕਦੀ ਹੈ। ਇਹ ਸਬਜ਼ੀ ਵਜੋਂ ਵੀ, ਸਲਾਦ ਵਜੋੰ ਵੀ ਤੇ ਪਰੌਂਠੇ ਚ ਪਾਕੇ ਵੀ ਖਾਧੀ ਜਾ ਸਕਦੀ ਹੈ। ਇਸ ਨੂੰ ਕੱਦੂ ਕਸ਼ ਕਰਕੇ ਇਹਦੀ ਭੁਰਜੀ ਬਿਲਕੁਲ ਅੰਡਿਆਂ ਵਾਂਗ ਬਣਾਈ ਜਾ ਸਕਦੀ ਹੈ। ਮੇਥੀ, ਕੜ੍ਹੀ ਪੱਤਾ, ਸਲਾਦ ਪੱਤਾ, ਟਮਾਟਰ ਤੇ ਹਰਾ ਧਣੀਆ ਹਰੀ ਮਿਰਚ, ਕਾਲੀ ਮਿਰਚ, ਨਮਕ, ਜੀਰਾ, ਅਜਵੈਣ, ਆਦਿ ਮਿਲਾਕੇ ਗੋਭੀ ਫੁੱਲ ਨੂੰ ਪੀਸ ਕੇ ਸ਼ਾਨਦਾਰ ਸਿਹਤ ਵਰਧਕ ਸੂਪ ਵੀ ਬਣਾਇਆ ਜਾ ਸਕਦਾ ਹੈ। ਇਹ ਘਰ ਵਿੱਚ ਵੀ ਤੇ ਗਮਲੇ ਵਿੱਚ ਵੀ ਸਿਰਫ ਦੇਸੀ ਗੋਬਰ ਖਾਦ, ਲੱਸੀ ਤੇ ਸੁਆਹ ਦੀ ਮਦਦ ਨਾਲ ਉਗਾਈ ਜਾ ਸਕਦੀ ਹੈ। ਜੋ ਕਿ ਬਹੁਤ ਹੀ ਸੁਆਦੀ ਤੇ ਪੌਸ਼ਟਿਕ ਹੁੰਦੀ ਹੈ ਤੇ ਘਰ ਦੇ ਗਮਲਿਆਂ ਚ ਹੋਰ ਅਣਲੋੜੀਂਦੇ ਫੁੱਲ ਵੇਲਾਂ ਉਗਾਉਣ ਦੀ ਬਿਜਾਇ ਕੰਮ ਦੀ ਚੀਜ਼ ਗੋਭੀ ਦਾ ਫੁੱਲ ਸੋਹਣਾ ਵੀ ਬਹੁਤ ਲਗਦਾ ਹੈ ਤੇ ਹਰ ਕੋਈ ਸੁਲਾਹੁੰਦਾ ਵੀ ਹੈ!! ਇਸ ਤਰਾਂ ਮੈਂ ਤਾਂ ਅਪਣੀ ਪਤਨੀ ਨੂੰ ਸਭ ਫੁੱਲਾਂ ਤੋਂ ਮਜ਼ਬੂਤ, ਸਫੈਦ, ਸੁੰਦਰ, ਸਿਹਤਵਰਧਕ, ਆਸਾਨੀ ਨਾਲ ਮਿਲਣ ਵਾਲਾ ਤੇ ਬਿਨਾਂ ਫਰਿੱਜ ਤੋਂ ਕਾਫੀ ਦੇਰ ਤੱਕ ਰੱਖ ਸਕਣ ਵਾਲਾ ਫੁੱਲ, ਗੋਭੀ ਦਾ ਫੁੱਲ ਹੀ ਦੇਣਾ ਪਸੰਦ ਕਰੂੰਗਾ। ਮੇਰੀ ਪਤਨੀ ਨੇ ਮੁਸਰਾਉੰਦਿਆਂ ਫੁੱਲ ਗੋਭੀ ਸਵੀਕਾਰਦਿਆਂ ਕਿਹਾ,“ ਇਹ ਤਾਂ ਮੇਰੀ ਫੇਵਰਿਟ ਹੈ,“ ਤਾਂ ਮੈਂ ਮੁਸਕਰਾਉਂਦਿਆਂ ਜਵਾਬ ਦਿੱਤਾ,“ਜਿੰਨਾ ਚਿਰ ਤੂੰ ਗੁਲਾਬ ਫੁੱਲ ਵਾਂਗ ਬਣੀ ਰਹੇਂਗੀ, ਮੈਂ ਤੈਂਨੂੰ ਗੋਭੀ ਫੁੱਲ ਈ ਗਿਫਟ ਕਰਦਾ ਰਹੂੰਗਾ, ਲੇਕਿਨ ਜਦੋਂ ਤੂੰ ਗੋਭੀ ਫੁੱਲ ਵਰਗੀ ਆਪ ਈ ਹੋ ਗਈ ਮੈਂ ਤੈਨੂੰ ਗੁਲਾਬ ਫੁੱਲ ਦੇਣਾ ਸ਼ੁਰੂ ਕਰ ਦਿਊਂਗਾ।
                                                                                ...ਡਾ ਬਲਰਾਜ ਬੈਂਸ