ਵਾਸਤੂ ਸ਼ਾਸਤਰ : ਘਰ ’ਚ ਰੱਖੋ ਇਹ ਚੀਜ਼ਾਂ, ‘ਧਨ’ ’ਚ ਵਾਧਾ ਹੋਣ ਦੇ ਨਾਲ-ਨਾਲ ਬਦਲ ਜਾਵੇਗੀ ਤੁਹਾਡੀ ‘ਕਿਸਮਤ’

05/09/2021 5:00:50 PM

ਜਲੰਧਰ (ਬਿਊਰੋ) - ਵਾਸਤੂ ਸ਼ਾਸਤਰ 'ਚ ਵਿਅਕਤੀ ਦੇ ਹਿੱਤ ਸੰਬੰਧੀ ਬਹੁਤ ਸਾਰੀਆਂ ਗੱਲਾਂ ਦਾ ਵਰਣਨ ਦੇਖਣ ਨੂੰ ਮਿਲਦਾ ਹੈ। ਵਾਸਤੂ ਸ਼ਾਸਤਰ 'ਚ ਬਹੁਤ ਸਾਰੀਆਂ ਚੀਜ਼ਾਂ ਬਾਰੇ ਦੱਸਿਆ ਗਿਆ ਹੈ, ਜਿਨ੍ਹਾਂ ਨੂੰ ਜੇਕਰ ਵਿਅਕਤੀ ਆਪਣੀ ਜ਼ਿੰਦਗੀ 'ਚ ਅਪਣਾਉਂਦਾ ਹੈ ਤਾਂ ਉਸ ਦਾ ਜ਼ਿੰਦਗੀ 'ਚ ਸੁੱਖ-ਸਮਰਿੱਧੀ ਦਾ ਆਗਮਨ ਹੁੰਦਾ ਹੈ। ਇੰਨਾ ਹੀ ਨਹੀਂ ਇਹ ਲੋਕਾਂ ਦੇ ਵਿਗੜੇ ਜੀਵਨ ਨੂੰ ਸੁਧਾਰ ਕੇ ਉਨ੍ਹਾਂ ਨੂੰ ਸਫਲਤਾ ਵੱਲ ਲੈ ਜਾਂਦਾ ਹੈ। ਇਨ੍ਹਾਂ ਦੀ ਵਰਤੋਂ ਕਰਨ ਨਾਲ ਵਿਅਕਤੀ ਦੇ ਜੀਵਨ ’ਚ ਖੁਸ਼ੀਆਂ, ਸੁੱਖ, ਸ਼ਾਂਤੀ, ਪੈਸਾ ਆਉਣ ਦੇ ਨਾਲ-ਨਾਲ ਕਾਰੋਬਾਰ ’ਚ ਵਾਧਾ ਵੀ ਹੁੰਦਾ ਹੈ। ਇਸੇ ਲਈ ਆਓ ਜਾਣਦੇ ਹਾਂ ਵਾਸਤੂ ਸੰਬੰਧੀ ਕੁਝ ਖ਼ਾਸ ਗੱਲਾਂ ਦੇ ਬਾਰੇ...

ਮਿੱਟੀ ਦੇ ਦੀਵੇ ਜਗਾ ਕੇ ਰੌਸ਼ਨੀ ਕਰੋ
ਰੋਜ਼ ਘਰ ਅਤੇ ਦੁਕਾਨ 'ਚ ਮਿੱਟੀ ਦੇ ਦੀਵੇ ਜਗਾ ਕੇ ਰੌਸ਼ਨੀ ਜ਼ਰੂਰ ਕਰਨੀ ਚਾਹੀਦੀ ਹੈ। ਜੇਕਰ ਤੁਹਾਡੇ ਵਿਆਹੁਤਾ ਜੀਵਨ 'ਚ ਪ੍ਰੇਸ਼ਾਨੀਆਂ ਚੱਲ ਰਹੀਆਂ ਹਨ ਤਾਂ ਰੋਜ਼ਾਨਾ ਤੁਲਸੀ ਦੇ ਪੌਦੇ ਅੱਗੇ ਮਿੱਟੀ ਦਾ ਦੀਵਾ ਜਗਾਉਣ ਚਾਹੀਦਾ ਹੈ।

ਪੜ੍ਹੋ ਇਹ ਵੀ ਖਬਰ - Health Tips: ‘ਜੋੜਾਂ ਦੇ ਦਰਦ’ ਤੋਂ ਪਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ, ਇੰਝ ਪਾ ਸਕਦੇ ਹੋ ਹਮੇਸ਼ਾ ਲਈ ‘ਛੁਟਕਾਰਾ’

ਮਿੱਟੀ ਦੀਆਂ ਚੀਜ਼ਾਂ ਦੀ ਕਰੋ ਵਰਤੋਂ
ਵਾਸਤੂ 'ਚ ਮਿੱਟੀ ਨੂੰ ਬਹੁਤ ਮਹੱਤਵਪੂਰਣ ਅਤੇ ਉਪਯੋਗੀ ਮੰਨਿਆ ਜਾਂਦਾ ਹੈ। ਮਿੱਟੀ ਸੁੱਖ-ਸ਼ਾਂਤੀ ਅਤੇ ਚੰਗੀ ਕਿਸਮਤ ਦੀ ਪ੍ਰਤੀਕ ਹੁੰਦੀ ਹੈ। ਕੁਝ ਧਾਰਮਿਕ ਅਤੇ ਵਿਗਿਆਨਿਕ ਕਾਰਨਾਂ ਦੀ ਮਨੀਏ ਤਾਂ ਘਰ 'ਚ ਜ਼ਿਆਦਾ ਤੋਂ ਜ਼ਿਆਦਾ ਮਿੱਟੀ ਦੀਆਂ ਚੀਜ਼ਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਮਾਨਤਾ ਹੈ ਕਿ ਇਨ੍ਹਾਂ ਨੂੰ ਰੱਖਣ ਨਾਲ ਜੀਵਨ 'ਚ ਸੁੱਖ-ਸ਼ਾਂਤੀ ਆਉਂਦੀ ਹੈ, ਨਾਲ ਹੀ ਵਿਅਕਤੀ ਦੀ ਮਾੜੀ ਕਿਸਮਤ ਚੰਗੀ ਕਿਸਮਤ 'ਚ ਤਬਦੀਲ ਹੋ ਜਾਂਦੀ ਹੈ।

ਪੜ੍ਹੋ ਇਹ ਵੀ ਖਬਰ - ਐਤਵਾਰ ਵਾਲੇ ਦਿਨ ਭੁੱਲ ਕੇ ਵੀ ਨਾ ਕਰੋ ਇਹ ਗ਼ਲਤੀਆਂ, ਹੋ ਸਕਦੀ ਹੈ ‘ਪੈਸੇ ਦੀ ਘਾਟ’

ਘਰ ’ਚ ਰੱਖੋ ਮਿੱਟੀ ਦੇ ਬਣੇ ਪੰਛੀ
ਘਰ ਦੀ ਦੁਕਾਨ ਦੀ ਉੱਤਰ-ਪੂਰਬ ਦਿਸ਼ਾ 'ਚ ਮਿੱਟੀ ਦੇ ਬਣੇ ਪੰਛੀ ਰੱਖਣ ਨਾਲ ਕਿਸੇ ਤਰ੍ਹਾਂ ਦੀ ਨਕਾਰਾਤਮਕ ਊਰਜਾ ਦਾ ਅਸਰ ਨਹੀਂ ਪੈਂਦਾ। ਨਾਲ ਹੀ ਤੁਹਾਡਾ ਮਾੜਾ ਸਮਾਂ ਚੰਗੇ ਸਮੇਂ 'ਚ ਬਦਲ ਜਾਂਦਾ ਹੈ।

ਮਿੱਟੀ ਦਾ ਘੜਾ
ਘਰ ਦੀ ਰਸੋਈ 'ਚ ਹਮੇਸ਼ਾ ਇਕ ਮਿੱਟੀ ਦਾ ਘੜਾ ਜ਼ਰੂਰ ਹੋਣਾ ਚਾਹੀਦਾ ਹੈ। ਮਿੱਟੀ ਦੇ ਘੜੇ ਦਾ ਪਾਣੀ ਪੀਣ ਨਾਲ ਸਰੀਰ ਤਾਂ ਸਿਹਤਮੰਦ ਰਹਿੰਦਾ ਹੈ ਨਾਲ ਹੀ ਉੱਥੇ ਸਾਕਾਰਾਤਮਕ ਊਰਜਾ ਦਾ ਪ੍ਰਭਾਵ ਰਹਿੰਦਾ ਹੈ।

ਪੜ੍ਹੋ ਇਹ ਵੀ ਖ਼ਬਰਾਂ - Health tips : ਢਿੱਡ ਦੀ ਵੱਧ ਰਹੀ ‘ਚਰਬੀ’ ਤੋਂ ਪਰੇਸ਼ਾਨ ਲੋਕ ਹੁਣ ਇੰਝ ਘਟਾ ਸਕਦੇ ਹਨ ਆਪਣਾ ‘ਮੋਟਾਪਾ’

ਘਰ ਦੇ ਮੰਦਰ 'ਚ ਰੱਖੋ ਮਿੱਟੀ ਦੀ ਬਣੀ ਮੂਰਤੀ
ਘਰ ਦੇ ਮੰਦਰ 'ਚ ਭਗਵਾਨ ਦੀ ਮਿੱਟੀ ਦੀ ਬਣੀ ਹੋਈ ਮੂਰਤੀ ਹੋਣੀ ਚਾਹੀਦੀ ਹੈ। ਅਜਿਹਾ ਹੋਣ 'ਤੇ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦੂਰ ਹੁੰਦੀਆਂ ਹਨ ਅਤੇ ਘਰ-ਪਰਿਵਾਰ 'ਚ ਧਨ ਦੀ ਕੋਈ ਵੀ ਕਮੀ ਨਹੀਂ ਹੁੰਦੀ।

ਮਿੱਟੀ ਦੇ ਬਣੇ ਭਾਂਡਿਆਂ ਦੀ ਕਰੋ ਵਰਤੋਂ
ਮਿੱਟੀ ਦੇ ਬਣੇ ਭਾਂਡਿਆਂ 'ਚ ਚਾਹ ਜਾਂ ਲੱਸੀ ਪੀਣ ਨਾਲ ਮੰਗਲ ਗ੍ਰਹਿ ਦਾ ਨਕਾਰਾਤਮਕ ਪ੍ਰਭਾਵ ਘੱਟ ਹੁੰਦਾ ਹੈ ਅਤੇ ਜ਼ਰੂਰੀ ਕੰਮਾਂ 'ਚ ਆ ਰਹੀਆਂ ਰੁਕਾਵਟਾਂ ਖ਼ਤਮ ਹੁੰਦੀਆਂ ਹਨ।

ਪੜ੍ਹੋ ਇਹ ਵੀ ਖ਼ਬਰਾਂ - Health Tips : ਜੇਕਰ ਤੁਹਾਨੂੰ ਵੀ ਸੌਂਦੇ ਸਮੇਂ ਬੇਚੈਨੀ ਤੇ ਸਾਹ ਲੈਣ ’ਚ ਹੁੰਦੀ ਹੈ ‘ਤਕਲੀਫ਼’ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਪੜ੍ਹੋ ਇਹ ਵੀ ਖ਼ਬਰਾਂ - Health Tips: ਬਦਲਦੇ ਮੌਸਮ 'ਚ ਰੱਖੋ ਇਨ੍ਹਾਂ ਛੋਟੀਆਂ-ਛੋਟੀਆਂ ਗੱਲਾਂ ਦਾ ਖ਼ਾਸ ਧਿਆਨ, ਕਦੇ ਨਹੀਂ ਹੋਵੋਗੇ ਤੁਸੀਂ ਬੀਮਾਰ

rajwinder kaur

This news is Content Editor rajwinder kaur