ਕਮਰ ਦਰਦ ਹੋਣ ''ਤੇ ਵਰਤੋਂ ਇਹ ਉਪਾਅ

04/28/2017 10:42:13 AM

ਜਲੰਧਰ— ਅਕਸਰ ਲੋਕਾਂ ਨੂੰ ਕਮਰ ਦਰਦ ਦੀ ਸ਼ਿਕਾਇਤ ਰਹਿੰਦੀ ਹੈ। ਇਸ ਦਾ ਮੁੱਖ ਕਾਰਨ ਸਰੀਰ ''ਚ ਵਿਟਾਮਿਨ ਅਤੇ ਪ੍ਰੋਟੀਨ ਦੀ ਕਮੀ ਹੋਣਾ ਹੈ। ਜਦੋਂ ਸਰੀਰ ਨੂੰ ਇਹ ਪੋਸ਼ਕ ਤੱਤ ਸਹੀ ਮਾਤਰਾ ''ਚ ਨਹੀਂ ਮਿਲ ਪਾਉਂਦੇ ਤਾਂ ਇਹ ਸਮੱਸਿਆ ਹੁੰਦੀ ਹੈ। ਇਸ ਦੇ ਨਾਲ ਹੀ ਜਿਆਦਾ ਦੇਰ ਤੱਕ ਇਕ ਜਗ੍ਹਾ ਬੈਠਣ ਰਹਿਣ ਕਾਰਨ ਵੀ ਕਮਰ ਦਰਦ ਹੋਣ ਲੱਗਦਾ ਹੈ।
ਅੱਜ-ਕਲ੍ਹ ਇਹ ਸਮੱਸਿਆ ਆਮ ਹੋ ਗਈ ਹੈ। ਜਿਆਦਾ ਦਰਦ ਹੋਣ ''ਤੇ ਲੋਕ ਪੇਨਕਿਲਰ ਤੱਕ ਲੈ ਲੈਂਦੇ ਹਨ, ਜਿਸ ਨਾਲ ਦਰਦ ਤਾਂ ਕੁਝ ਦੇਰ ਲਈ ਖਤਮ ਹੋ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਪੇਨਕਿਲਰ ਦਰਦ ਨੂੰ ਕੁਝ ਸਮੇਂ ਲਈ ਸਿਰਫ ਦਬਾਉਂਦਾ ਹੈ ਪਰ ਖਤਮ ਨਹੀਂ ਕਰਦਾ। ਇਨ੍ਹਾਂ ਪੇਨਕਿਲਰ ਦਾ ਸਿੱਧਾ ਅਸਰ ਹਾਰਮੋਨਸ ''ਤੇ ਪੈਂਦਾ ਹੈ। ਇਸ ਲਈ ਦਰਦ ਨੂੰ ਪੇਨਕਿਲਰ ਨਾਲ ਨਹੀਂ ਬਲਕਿ ਯੋਗ ਅਤੇ ਉਚਿਤ ਖੁਰਾਕ ਨਾਲ ਦੂਰ ਕੀਤਾ ਜਾ ਸਕਦਾ ਹੈ।
ਜਿਹੜੇ ਲੋਕ ਕੰਪਿਊਟਰ ''ਤੇ ਸਾਰਾ ਦਿਨ ਕੰਮ ਕਰਦੇ ਹਨ ਉਨ੍ਹਾਂ ਨੂੰ ਆਪਣੇ ਕੰਮ ਦੌਰਾਨ ਹਰ ਇਕ ਘੰਟੇ ਪਿੱਛੋਂ ਪੰਜ ਮਿੰਟ ਦੀ ਬ੍ਰੇਕ ਲੈਣੀ ਚਾਹੀਦੀ ਹੈ ਜਾਂ ਫਿਰ ਬੈਠਣ ਦੀਆਂ ਮੁਦਰਾਵਾਂ ''ਚ ਬਦਲਾਅ ਕਰਦੇ ਰਹਿਣਾ ਚਾਹੀਦਾ ਹੈ। ਬੈਠਣ ਲਈ ਆਰਾਮਦਾਇਕ ਕੁਰਸੀ ਦੀ ਵਰਤੋਂ ਕਰੋ। ਬੈਠਣ ਦੌਰਾਨ ਇਸ ਗੱਲ ਦਾ ਧਿਆਨ ਰੱਖੋ ਕਿ ਤੁਹਾਡੇ ਗੋਡੇ 90 ਡਿਗਰੀ ''ਤੇ ਹੋਣ ਅਤੇ ਕਮਰ ਸਿੱਧੀ ਹੋਵੇ, ਪੈਰ ਦੇ ਉੱਪਰ ਪੈਰ ਰੱਖ ਕੇ ਨਾ ਬੈਠੋ। ਇਸ ਦੇ ਨਾਲ ਹੀ ਸਵੇਰੇ ਉੱਠ ਕੋ ਯੋਗਾ ਕਰੋ, ਜਿਸ ਨਾਲ ਤੁਹਾਨੂੰ ਕਮਰ ਦਰਦ ਤੋਂ ਰਾਹਤ ਮਿਲੇਗੀ। ਆਪਣੀ ਖੁਰਾਕ ''ਚ ਸਲਾਦ, ਫਲ ਅਤੇ ਜੂਸ ਆਦਿ ਸ਼ਾਮਲ ਕਰੋ। ਇਸ ਨਾਲ ਸਰੀਰ ''ਚ ਹੋਈ ਪ੍ਰੋਟੀਨ ਅਤੇ ਵਿਟਾਮਿਨ ਦੀ ਕਮੀ ਦੂਰ ਹੋਵੇਗੀ ਅਤੇ ਹੱਡੀਆਂ ਮਜ਼ਬੂਤ ਹੋਣਗੀਆਂ।