ਲੌਂਗ ਦੇ ਤੇਲ ਦਾ ਇਸਤੇਮਾਲ ਕਰਨ ਨਾਲ ਹੁੰਦੀਆਂ ਹਨ ਸਕਿਨ ਦੀਆਂ ਕਈ ਪਰੇਸ਼ਾਨੀਆਂ ਦੂਰ

05/24/2017 2:37:48 PM

ਜਲੰਧਰ— ਲੌਂਗ ਨੂੰ ਬਹੁਤ ਵਧੀਆ ਦਵਾਈ ਵੀ ਕਿਹਾ ਜਾਂਦਾ ਹੈ। ਇਸ ਦਾ ਇਸਤੇਮਾਲ ਹਰ ਤਰ੍ਹਾਂ ਦੇ ਪਕਵਾਨ ਬਣਾਉਣ ''ਚ ਕੀਤਾ ਜਾਂਦਾ ਹੈ। ਆਯੁਰਵੇਦ ''ਚ ਵੀ ਲੌਂਗ ਦਾ ਇਸਤੇਮਾਲ ਚੰਗੀ ਦਵਾਈ ਵੱਜੋਂ ਕੀਤਾ ਜਾਂਦਾ ਹੈ। ਜਦੋਂ ਸਾਡੇ ਦੰਦਾਂ ''ਚ ਦਰਦ, ਖਾਂਸੀ ਅਤੇ ਬਲਗਮ ਹੋਵੇ ਤਾਂ ਲੌਂਗ ਦਾ ਇਸਤੇਮਾਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਲੌਂਗ ''ਚ ਐਂਟੀਬੈਕਟੀਰੀਅਲ ਗੁਣ ਪਾਏ ਜਾਂਦੇ ਹਨ। ਇਸ ਦਾ ਇਸਤੇਮਾਲ ਚਮੜੀ ਦੀ ਦੇਖਭਾਲ ਲਈ ਵੀ ਕੀਤਾ ਜਾਂਦਾ ਹੈ। ਲੌਂਗ ਇਕ ਬੇਹਤਰੀਨ ਬਿਊਟੀ ਪ੍ਰੋਡਕਟ ਹੈ। ਇਸ ਦੇ ਨਿਯਮਿਤ ਇਸਤੇਮਾਲ ਨਾਲ ਚਮੜੀ ਨਾਲ ਜੁੜੀਆਂ ਪਰੇਸ਼ਾਨੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਕੁੱਝ ਨੁਕਸੇ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਹਾਡੇ ਸਰੀਰ ਦੀ ਚਮੜੀ ਠੀਕ ਰਵੇਗੀ।
1. ਲੌਂਗ ਦਾ ਤੇਲ ਮੁਹਾਸਿਆਂ ਨੂੰ ਪਨਪਨੇ ਤੋਂ ਰੋਕਦਾ ਹੈ। ਇਸ ਨਾਲ ਮੁਹਾਸਿਆਂ ਦੇ ਦਾਗ-ਧੱਬੇ ਵੀ ਦੂਰ ਹੁੰਦੇ ਹਨ। 
2. ਲੌਂਗ ਦੇ ਤੇਲ ਦਾ ਇਸਤੇਮਾਲ ਝੁਰੜੀਆਂ ਨੂੰ ਦੂਰ ਕਰਨ ਲਈ ਵੀ ਕੀਤਾ ਜਾਂਦਾ ਹੈ। ਰੋਜ਼ ਰਾਤ ਨੂੰ ਬਿਸਤਰ ''ਤੇ ਜਾਣ ਤੋਂ ਪਹਿਲਾਂ ਲੌਂਗ ਦੇ ਤੇਲ ਦੀ ਮਸਾਜ਼ ਕਰੋ। 
3. ਲੌਂਗ ਦਾ ਤੇਲ ਵਾਲਾਂ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਲੌਂਗ ਦੇ ਤੇਲ ਦੇ ਨਿਯਮਿਤ ਇਸਤੇਮਾਲ ਨਾਲ ਵਾਲ ਜਲਦੀ ਸਫੈਦ ਨਹੀਂ ਹੁੰਦੇ ਅਤੇ ਝੜਣੇ ਵੀ ਘੱਟ ਜਾਂਦੇ ਹਨ। ਹਾਲਾਂਕਿ ਸਿਰਫ ਲੌਂਗ ਦਾ ਇਕੱਲਾ ਇਸਤੇਮਾਲ ਖਤਰਨਾਕ ਹੋ ਸਕਦਾ ਹੈ। ਇਸ ਲਈ ਲੌਂਗ ਦੇ ਤੇਲ ਨਾਲ ਨਾਰੀਅਲ ਦਾ ਤੇਲ ਵੀ ਮਿਕਸ ਕਰ ਲਓ।