ਖਸਰੇ ਦੇ ਰੋਗ ਤੋਂ ਛੁਟਕਾਰਾ ਪਾਉਣ ''ਚ ਇਹ ਘਰੇਲੂ ਇਲਾਜ ਹੈ ਫਾਇਦੇਮੰਦ

03/23/2017 12:35:50 PM

ਜਲੰਧਰ— ਖਸਰਾ ਇਕ ਵਾਇਰਲ ਬੀਮਾਰੀ ਹੈ ਜਿਸਨੂੰ ਅਸੀਂ ਛੋਟੀ ਮਾਤਾ ਵੀ ਆਖਦੇ ਹਾਂ। ਇਹ ਜ਼ਿਆਦਾਤਰ ਛੋਟੇ ਬੱਚਿਆ ''ਚ ਫੈਲਦਾ ਹੈ। ਇਹ ਇਕ ਤਰ੍ਹਾਂ ਦਾ ਛੂਤ ਦਾ ਰੋਗ ਹੁੰਦਾ ਹੈ ਜੋ ਪਰਿਵਾਰ ਦੇ ਇਕ ਵਿਅਕਤੀ ਤੋਂ ਦੂਸਰੇ ਤੱਕ ਫੈਲਦਾ ਹੈ। ਮਰੀਜ਼ ਦੇ ਛੀਕਣ ਅਤੇ ਹੱਥ ਲਗਾਉਣ ਨਾਲ ਇਹ ਫੈਲ ਜਾਂਦੀ ਹੈ। ਇਸ ਰੋਗ ਨਾਲ ਸਰੀਰ ਦਾ ਤਾਪਮਾਨ 104 ਡਿਗਰੀ ਤੱਕ ਪਹੁੰਚ ਜਾਂਦਾ ਹੈ। ਖਾਸੀ ਜ਼ੁਕਾਮ ਹੋ ਜਾਂਦਾ ਹੈ ਅਤੇ ਅੱਖਾਂ ''ਚੋ ਪਾਣੀ ਆਉਣ ਲੱਗਦਾ ਹੈ। ਬੁਖਾਰ ਦੇ 3-4 ਦਿਨ ਬਾਅਦ ਹੀ ਸਰੀਰ ''ਤੇ ਲਾਲ ਰੰਗ ਦੇ ਦਾਣੇ ਹੋ ਜਾਂਦੇ ਹਨ ਅਤੇ ਖਾਰਸ਼ ਹੋਣ ਲੱਗਦੀ ਹੈ। ਇਨ੍ਹਾਂ ਬੀਮਾਰਿਆ ਤੋਂ ਬਚਣ ਵਾਸਤੇ ਘਰੇਲੂ ਇਲਾਜ ਵੀ ਕਿੱਤੇ ਜਾ ਸਕਦੇ ਹੈ। 
1. ਨਿੰਮ ਦੇ ਪੱਤੇ
ਨਿੰਮ ''ਚ ਐਂਟੀਵਰਿਲ ਅਤੇ ਐਂਟੀਸੈਪਟਿਕ ਗੁਣ ਹੁੰਦੇ ਹਨ ਜੋ ਇਸ ਬੀਮਾਰੀ ਤੋਂ ਬਚਣ ''ਚ ਮਦਦ ਕਰਦੇ ਹਨ। ਨਿੰਮ ਦੇ ਪੱਤਿਆ ਨੂੰ ਪਾਣੀ ''ਚ ਉਬਾਲੋ ਅਤੇ ਫਿਰ ਇਸ ਪਾਣੀ ਨਾਲ ਮਰੀਜ਼ ਨੂੰ ਨਹਾਉਂਣ ਨਾਲ ਫਾਇਦਾ ਹੁੰਦਾ ਹੈ। ਇਸ ਤੋਂ ਇਲਾਵਾ ਮਰੀਜ਼ ਦੇ ਬਿਸਤਰੇ ਤੇ ਵੀ ਨਿੰਮ ਦੇ ਪੱਤੇ ਰੱਖਣ ਨਾਲ ਸਰੀਰ ''ਤੇ ਖਾਰਸ਼ ਤੋਂ ਆਰਾਮ ਮਿਲਦਾ ਹੈ। 
2. ਮੁਲੇਠੀ
ਮਲੇਠੀ ਦੇ ਸੇਵਨ ਨਾਲ ਵੀ ਇਸ ਰੋਗ ''ਚ ਕਾਫੀ ਲਾਭ ਹੁੰਦਾ ਹੈ ਮੁਲੇਠੀ ਦੀ ਜੜ ਦਾ ਪਾਉੂਡਰ ਬਣਾਓ ਅਤੇ ਇਸ ਨੂੰ ਸ਼ਹਿਦ ਨਾਲ ਦਿਨ ''ਚ 5-6 ਵਾਰ ਲੈਣ ਨਾਲ ਰੋਗੀ ਨੂੰ ਕਾਫੀ ਲਾਭ ਹੁੰਦਾ ਹੈ। 
3. ਇਮਲੀ ਦੇ ਬੀਜ਼ ਅਤੇ ਹਲਦੀ
ਇਮਲੀ ਦੇ ਬੀਜ਼ ਦਾ ਪਾਉੂਡਰ ਬਣਾਕੇ ਇਸ ''ਚ ਸਮਾਣ ਮਾਤਰਾ ''ਚ ਹਲਦੀ ਪਾ ਕੇ ਖਾਣਾ ਵੀ ਇਸ ਬੀਮਾਰੀ ਤੋਂ ਨਿਜ਼ਾਤ ਪਾਉਣ ''ਚ ਲਾਭ ਦਿੰਦਾ ਹੈ। ਰੋਜ਼ ਮਰੀਜ਼ ਨੂੰ ਇਹ ਮਿਸ਼ਰਨ ਖਿਲਾਉਣ ਨਾਲ ਜਲਦੀ ਫਰਕ ਪੈ ਜਾਂਦਾ ਹੈ। 
4. ਲਸਣ ਅਤੇ ਸ਼ਹਿਦ 
ਇਸ ਬੀਮਾਰੀ ਤੋਂ ਜਲਦੀ ਰਾਹਤ ਪਾਉਣ ਲਈ ਲਸਣ ਦੀ ਵਰਤੋਂ ਨਾਲ ਕਾਫੀ ਲਾਭ ਹੁੰਦੀ ਹੈ। ਲਸਣ ਨੂੰ ਸ਼ਹਿਦ ਦੇ ਨਾਲ ਪੀਸ ਕੇ ਮਰੀਜ਼ ਨੂੰ ਖਲਾਉਣ ਨਾਲ ਕਾਫੀ ਲਾਭ ਹੁੰਦਾ ਹੈ। 
5. ਰਸਦਾਰ ਫਲ
ਰੋਗੀ ਨੂੰ ਰਸਦਾਰ ਫਲ ਜਿਵੇਂ ਸੰਤਰੇ, ਨਿੰਬੂ ਆਦਿ ਦਾ ਰਸ ਦੇਣਾ ਚਾਹੀਦਾ ਹੈ। ਇਸ ਨਾਲ ਜਲਦੀ ਰਾਹਤ ਮਿਲਦੀ ਹੈ।