ਗਰਭ ਅਵਸਥਾ ''ਚ ਬੇਹੱਦ ਫਾਇਦੇਮੰਦ ਹੈ ਅਦਰਕ ਦੀ ਵਰਤੋਂ

12/07/2018 5:29:32 PM

ਨਵੀਂ ਦਿੱਲੀ— ਭਾਰਤੀ ਰਸੋਈ 'ਚ ਲਗਭਗ ਹਰ ਸਬਜ਼ੀ 'ਚ ਅਦਰਕ ਦਾ ਇਸਤੇਮਾਲ ਕੀਤਾ ਜਾਂਦਾ ਹੈ। ਉਂਝ ਹੀ ਅਦਰਕ ਵਾਲੀ ਚਾਹ ਸੁਆਦ ਦੇ ਨਾਲ ਸਰਦੀ-ਜ਼ੁਕਾਮ ਤੋਂ ਬਚਾਅ ਰੱਖਦੀ ਹੈ। ਇਸ 'ਚ ਪਾਏ ਜਾਣ ਵਾਲੇ ਔਸ਼ਧੀ ਗੁਣ ਗਰਭਵਤੀ ਔਰਤਾਂ ਲਈ ਵੀ ਬੇਹੱਦ ਫਾਇਦੇਮੰਦ ਹਨ। ਗਰਭ ਅਵਸਥਾ ਦੌਰਾਨ ਜਿਨ੍ਹਾਂ ਔਰਤਾਂ ਨੂੰ ਸਵੇਰੇ ਉਠਦੇ ਹੀ ਕਮਜ਼ੋਰੀ ਮਹਿਸੂਸ ਹੁੰਦੀ ਹੈ ਉਨ੍ਹਾਂ ਨੂੰ ਆਪਣੀ ਡਾਈਟ 'ਚ ਅਦਰਕ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਸਿਰਫ ਕਮਜ਼ੋਰੀ ਹੀ ਨਹੀਂ, ਸਗੋਂ ਇਹ ਇਮਿਊਨ ਸਿਸਟਮ ਨੂੰ ਬੂਸਟ ਕਰਨ ਲਈ ਵੀ ਸਭ ਤੋਂ ਚੰਗਾ ਅਤੇ ਸਸਤਾ ਉਪਾਅ ਹੈ। 

ਗਰਭ ਅਵਸਥਾ ਦੌਰਾਨ ਅਦਰਕ ਖਾਣ ਦੇ ਫਾਇਦੇ 
 

— ਇਮਿਊਨ ਸਿਸਟਮ ਨੂੰ ਕਰੇ ਮਜ਼ਬੂਤ 
ਗਰਭ ਅਵਸਥਾ 'ਚ ਔਰਤਾਂ ਦਾ ਇਮਿਊਨ ਸਿਸਟਮ ਕਾਫੀ ਕਮਜ਼ੋਰ ਹੋ ਜਾਂਦਾ ਹੈ। ਅਜਿਹੇ 'ਚ ਸਰਦੀ-ਜ਼ੁਕਾਮ, ਖੰਘ, ਗਲ੍ਹਾ ਖਰਾਬ ਵਰਗੀਆਂ ਪ੍ਰੇਸ਼ਾਨੀਆਂ ਜਲਦੀ ਘੇਰ ਲੈਂਦੀਆਂ ਹਨ। ਉਨ੍ਹਾਂ ਲਈ ਅਦਰਕ ਰਾਮਬਾਣ ਔਸ਼ਧੀ ਹੈ ਜੋ ਮਾਂ ਅਤੇ ਬੱਚੇ ਦੋਹਾਂ ਲਈ ਫਾਇਦੇਮੰਦ ਹੈ।
 

— ਦਰਦ ਤੋਂ ਰਾਹਤ 
ਅਦਰਕ 'ਚ ਐਂਟੀ ਇੰਫਲੀਮੇਟਰੀ ਗੁਣ ਪਾਏ ਜਾਂਦੇ ਹਨ ਜੋ ਦਰਦ ਨੂੰ ਘੱਟ ਕਰਦਾ ਹੈ ਨਾਲ ਹੀ ਨਾੜੀ ਸਬੰਧੀ ਬੀਮਾਰੀਆਂ ਦੇ ਇਲਾਜ 'ਚ ਵੀ ਸਹਾਈ ਹੁੰਦਾ ਹੈ। 
 

— ਜੀ ਮਿਚਲਾਉਣ ਅਤੇ ਉਲਟੀ 'ਚ ਫਾਇਦੇਮੰਦ 
ਇਸ ਦੌਰਾਨ ਬਹੁਤ ਸਾਰੀਆਂ ਔਰਤਾਂ ਦਾ ਜੀ ਮਿਚਲਾਉਣ ਅਤੇ ਮਿਤਲੀ ਆਦਿ ਦੀ ਪ੍ਰੇਸ਼ਾਨੀ ਹੁੰਦੀ ਹੈ। ਅਜਿਹੇ 'ਚ ਉਨ੍ਹਾਂ ਔਰਤਾਂ ਨੂੰ ਅਦਰਕ ਦਾ ਸੇਵਨ ਕਰਨਾ ਚਾਹੀਦਾ ਹੈ। 
 

— ਜੋੜਾਂ ਦਾ ਦਰਦ ਅਤੇ ਗਠੀਏ ਤੋਂ ਬਚਾਅ
ਜੋੜਾਂ ਦੇ ਦਰਦ ਅਤੇ ਗਠੀਏ ਵਰਗੀਆਂ ਪ੍ਰੇਸ਼ਾਨੀਆਂ 'ਚ ਵੀ ਅਦਰਕ ਬਚਾਅ ਕਰਦਾ ਹੈ। ਸਰਦੀਆਂ 'ਚ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਇਸ ਨਾਲ ਭਰੂਣ 'ਚ ਪਲ ਰਹੇ ਬੱਚੇ ਦੀਆਂ ਹੱਡੀਆਂ ਨੂੰ ਵੀ ਮਜ਼ਬੂਤੀ ਮਿਲਦੀ ਹੈ। 
 

— ਅਪਚ ਦੀ ਸਮੱਸਿਆ 
ਜੇਕਰ ਗਰਭ ਅਵਸਥਾ ਦੌਰਾਨ ਤੁਹਾਨੂੰ ਅਪਚ ਦੀ ਸਮੱਸਿਆ ਘੇਰ ਰਹੀ ਹੈ ਤਾਂ ਅਦਰਕ ਦਾ ਸੇਵਨ ਕਰੋ। ਇਸ ਨਾਲ ਤੁਹਾਡੀ ਅਪਚ ਕਿਰਿਆ ਸਹੀ ਹੋਵੇਗੀ ਅਤੇ ਪੇਟ ਖਰਾਬ ਹੋਣ ਦੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ।

Neha Meniya

This news is Content Editor Neha Meniya