ਮਹਿੰਦੀ ਦੇ ਮੌਕੇ ''ਤੇ ਇਸਤੇਮਾਲ ਕਰੋ ਇਹ ''ਲੇਟਸ ਜਿਊਲਰੀ''

02/20/2017 5:27:07 PM

ਮੁੰਬਈ— ਭਾਰਤੀ ਲੋਕ ਵਿਆਹਾਂ ''ਚ ਗਹਿਣਿਆਂ ਨੂੰ ਖ਼ਾਸ ਮਹੱਤਵ ਦਿੰਦੇ ਹਨ, ਕਿਉਂਕਿ ਵਿਆਹ ਦੇ ਮੌਕੇ ''ਤੇ ਕੱਪੜਿਆਂ ਦੇ ਨਾਲ-ਨਾਲ ਗਹਿਣਿਆਂ ''ਤੇ ਵੀ ਸਭ ਦੀ ਨਜ਼ਰ ਜਾਂਦੀ ਹੈ। ਇਸ ਲਈ ਲਾੜੀ ਆਪਣੇ ਵਿਆਹ ''ਤੇ ਟ੍ਰੈਂਡੀ ਗਹਿਣੇ ਪਾਉਣਾ ਹੀ ਪਸੰਦ ਕਰਦੀ ਹੈ। ਕੁੱਝ ਲੜਕੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ ਜੋ ਭਾਰੇ ਗਹਿਣੇ ਪਾਉਂਣਾ ਪਸੰਦ ਨਹੀਂ ਕਰਦੀਆਂ, ਇਸ ਤਰ੍ਹਾਂ ਤੁਸੀਂ ਹਲਕੇ-ਫੁੱਲਕੇ ਗਹਿਣਿਆਂ ਨੂੰ ਵੀ ਪਹਿਨ ਸਕਦੇ ਹੋ। ਜਿਸ ਤਰ੍ਹਾਂ ਅੱਜਕਲ ਗੋਟਾ-ਪੱਟੀ ਦਾ ਕੰਮ ਕਾਫ਼ੀ ਚੱਲ ਰਿਹਾ ਹੈ। ਤੁਸੀਂ ਆਪਣੇ ਵਿਆਹ ਦੇ ਮੌਕੇ ''ਤੇ ਗੋਟਾ ਗਹਿਣੇ ਵੀ ਪਾ ਸਕਦੇ ਹੋ। ਇਹ ਹਲਕੇ ਵੀ ਹੁੰਦੇ ਹਨ ''ਤੇ ਨਾਲ ਹੀ ਦੇਖਣ ''ਚ ਟ੍ਰੈਂਡੀ ਵੀ ਲੱਗਦੇ ਹਨ। ਅੱਜ ਅਸੀਂ ਤੁਹਾਨੂੰ ਕੁਝ ਇਸ ਤਰ੍ਹਾਂ ਦੇ ਗਹਿਣਿਆਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਤੁਸੀਂ ਆਪਣੇ ਵਿਆਹ ਦੇ ਹਰ ਮੌਕੇ, ਮਹਿੰਦੀ, ਹਲਦੀ ''ਤੇ ਪਹਿਨ ਸਕਦੇ ਹੋ। 
1. ਫੁੱਲਾਂ ਦੇ ਬਣੇ ਗਹਿਣੇ
ਵਿਆਹਾਂ ''ਚ ਫੁੱਲ ਦੇ ਬਣੇ ਗਹਿਣਿਆਂ ਨੂੰ ਵੀ ਪਾਇਆ ਜਾਂ ਸਕਦਾ ਹੈ। ਇਹ ਵਿਆਹ ਵਾਲੀ ਕੁੜੀ ਲਈ ਬਹੁਤ ਸੁੰਦਰ ਲੱਗਦੇ ਹਨ। ਤੁਸੀਂ ਇਨ੍ਹਾਂ ਗਹਿਣਿਆਂ ਨੂੰ ਖੁਦ ਆਪਣੇ ਘਰ ਵੀ ਬਣਾ ਸਕਦੇ ਹੋ। ਤੁਹਾਨੂੰ ਗੁਲਾਬ ''ਤੇ ਗੇਂਦੇ ਦੇ ਫੁੱਲਾਂ ਤੋਂ ਬਣੇ ਗਹਿਣੇ ਕਾਫ਼ੀ ਸੂਟ ਕਰਣਗੇ। 
2. ਗੋਟਾ ਗਹਿਣੇ
ਗੋਟਾ ਪੱਟੀ ਦਾ ਵੀ ਕਾਫ਼ੀ ਰਿਵਾਜ਼ ਹੈ। ਉਹ ਬਾਹਰ ਪਾਉਣ ਲਈ ਹੋਵੇ ਜਾਂ ਘਰ ਦੀ ਸਜਾਵਟ ਲਈ। ਗੋਟਾ ਗਹਿਣੇ ਤੁਹਾਡੇ ਵਿਆਹ ਦੇ ਮੌਕੇ ''ਤੇ ਤੁਹਾਨੂੰ ਪਿਆਰਾ ਰੂਪ ਦੇਣਗੇ। 
3. ਪੋਮ-ਪੋਮ ਗਹਿਣੇ
ਵਿਆਹਾਂ ''ਚ ਪੋਮ-ਪੋਮ ਗਹਿਣਿਆਂ ਦਾ ਵੀ ਕਾਫ਼ੀ ਰਿਵਾਜ਼ ਬਣਿਆ ਹੋਇਆ ਹੈ। ਇਹ ਗਹਿਣੇ ਤੁਹਾਨੂੰ ਰੰਗਦਾਰ ਰੂਪ ਦੇਣਗੇ। ਤੁਸੀਂ ਆਪਣੇ ਲਹਿੰਗੇ ਦੇ ਨਾਲ ਮੈਚ ਕਰਦੀ ਪੋਮ-ਪੋਮ ਗਹਿਣੇ ਵੀ ਪਹਿਨ ਸਕਦੇ ਹੋ। 
4. ਮਿਰਰ ਵਰਕ ਗਹਿਣੇ 
ਮਿਰਰ ਵਰਕ ਗਹਿਣੇ ਵਿਆਹਾਂ ''ਚ ਸੋਹਣੇ ਲੱਗਦੇ ਹਨ। ਮਿਰਰ ਵਰਕ ਨੂੰ ਤੁਸੀਂ ਗੋਟੇ ''ਤੇ ਫੁੱਲਾਂ ਦੇ ਗਹਿਣਿਆਂ ''ਤੇ ਕਰਵਾ ਕੇ ਵੀ ਪਹਿਨ ਸਕਦੇ ਹੋ। 
5. ਮਾਡਰਨ ਮਹਿੰਦੀ ਦੇ ਗਹਿਣੇ
ਇਹ ਨਵੇਂ ਜ਼ਮਾਨੇ ਦੇ ਗਹਿਣਿਆਂ ਦਾ ਬਹੁਤ ਫੈਸ਼ਨ ਹੈ। ਇਹ ਤਾਹਨੂੰ ਕਾਫੀ ਸਟਾਈਲਿਸ਼ ਲੁਕ ਦੇ ਸਕਦੇ ਹਨ।  
6. ਮਿਨੀਰਲ ਗਹਿਣੇ
ਜੇਕਰ ਤੁਹਾਨੂੰ ਜ਼ਿਆਦਾ ਭਾਰੇ ਗਹਿਣੇ ਪਹਿਨਣ ਦਾ ਸ਼ੌਕ ਨਹੀਂ ਹੈ ਤਾਂ ਮਿਨੀਰਲ ਗਹਿਣੇ ਇਸਤੇਮਾਲ ਕਰ ਕੇ ਦੇਖੋ। ਮਿਲੀਮਲ ਮੱਥਾ ਪੱਟੀ ਜੋ ਪਤਲੀ ਲੇਅਰ ਦੀ ਬਣੀ ਹੁੰਦੀ ਹੈ, ਕਾਫ਼ੀ ਖੂਬਸੂਰਤ ਲੱਗਦੀ ਹੈ। ਤੁਸੀਂ ਇਸ ਨੂੰ ਮਹਿੰਦੀ ਦੇ ਮੌਕੇ ''ਤੇ ਵੀ ਪਹਿਨ ਸਕਦੇ ਹੋ।