ਚਮਕਦਾਰ ਚਮੜੀ ਪਾਉਣ ਲਈ ਵਰਤੋ ਇਹ ਘਰੇਲੂ ਤਰੀਕੇ

04/24/2017 12:01:35 PM

ਨਵੀਂ ਦਿੱਲੀ— ਗਰਮੀ ਦੇ ਮੌਸਮ ''ਚ ਚਮੜੀ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ ਕਿਉਂਕਿ ਪਸੀਨੇ ਦੇ ਕਾਰਨ ਚਿਹਰੇ ''ਤੇ ਮੁਹਾਸੇ ਆਦਿ ਹੋ ਜਾਂਦੇ ਹਨ। ਇਸ ਲਈ ਚਿਹਰੇ ''ਤੇ ਬਰਫ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਇਸ ਨਾਲ ਠੰਡਕ ਵੀ ਮਿਲੇਗੀ ਅਤੇ ਚਮੜੀ ਨੂੰ ਹੋਰ ਵੀ ਕਈ ਫਾਇਦੇ ਹੋਣਗੇ। ਚਿਹਰੇ ''ਤੇ ਬਰਫ ਲਗਾਉਣ ਨਾਲ ਪਿੰਪਲਸ ਤੋਂ ਛੁਟਕਾਰਾ ਮਿਲਦਾ ਹੈ। ਆਓ ਜਾਣਦੇ ਹਾਂ ਕਿ ਬਰਫ ਚਮੜੀ ਲਈ ਕਿਵੇਂ ਫਾਇਦੇਮੰਦ ਹਨ।
1 ਤੇਲ ਵਾਲੀ ਚਮੜੀ 
ਗਰਮੀਆਂ ''ਚ ਅਕਸਰ ਪਸੀਨੇ ਦੇ ਨਾਲ ਚਮੜੀ ਤੇਲ ਵਾਲੀ ਹੋ ਜਾਂਦੀ ਹੈ ਇਸ ਲਈ ਚਮੜੀ ''ਤੇ ਬਰਫ ਲਗਾਉਣੀ ਚਾਹੀਦੀ ਹੈ। ਇਸ ਲਈ ਬਰਫ ਦੇ ਟੁਕੜੇ ਨੂੰ ਕੱਪੜੇ ''ਚ ਲਪੇਟ ਕੇ ਚਿਹਰੇ ''ਤੇ ਲਗਾਓ ਇਸ ਨਾਲ ਚਿਹਰੇ ਦੇ ਖੁੱਲੇ ਪੋਰਸ ਬੰਦ ਹੋ ਜਾਂਦੇ ਹਨ ਅਤੇ ਤੇਲ ਵੀ ਘੱਟ ਹੋ ਜਾਂਦਾ ਹੈ। 
2. ਮੁਹਾਸੇ
ਗਰਮੀ ਨਾਲ ਚਿਹਰੇ ''ਤੇ ਮੁਹਾਸਿਆਂ ਦੀ ਸਮੱਸਿਆ ਹੋ ਜਾਂਦੀ ਹੈ। ਇਸ ਲਈ ਮੁਹਾਸਿਆਂ ''ਤੇ ਬਰਫ ਲਗਾਓ। ਜਿਸ ਦੇ ਨਾਲ ਇਕ ਰਾਤ ''ਚ ਹੀ ਇਹ ਠੀਕ ਹੋ ਜਾਣਗੇ।
3. ਚਮਕਦਾਰ ਚਮੜੀ
ਖੀਰਾ, ਸ਼ਹਿਦ ਅਤੇ ਨਿੰਬੂ ਦੇ ਰਸ ਨੂੰ ਮਿਕਸ ਕਰੋ ਅਤੇ ਇਸ ਨੂੰ ਬਰਫ ਦੀ ਟ੍ਰੇ ''ਚ ਜਮਾਓ। ਇਸ ਨੂੰ ਲਗਾਉਣ ਨਾਲ ਚਮੜੀ ਨਿਖਰਦੀ ਹੈ।
4. ਦਾਗ-ਧੱਬੇ
ਕਈ ਔਰਤਾਂ ਦੀ ਅੱਖਾਂ ਦੇ ਥੱਲੇ ਕਾਲੇ ਦਾਗ-ਧੱਬੇ ਹੋ ਜਾਂਦੇ ਹਨ ਜਿਸ ਦੇ ਨਾਲ ਉਨ੍ਹਾਂ ਦੀ ਚਿਹਰੇ ਦੀ ਖੂਬਸੂਰਤੀ ਘੱਟ ਹੋ ਜਾਂਦੀ ਹੈ। ਇਸ ਲਈ ਗ੍ਰੀਨ-ਟੀ ਨੂੰ ਪਾਣੀ ''ਚ ਉਬਾਲੋ ਅਤੇ ਠੰਡਾ ਹੋਣ ''ਤੇ ਬਰਫ ਵਾਲੀ ਟ੍ਰੇ ''ਚ ਜਮਾ ਦਿਓ। ਇਸ ਟੁਕੜੇ ਨੂੰ ਅੱਖਾ ਦੇ ਥੱਲੇ ਵਾਲੇ ਹਿੱਸੇ ''ਚ ਲਗਾਉਣ ਨਾਲ ਦਾਗ-ਧੱਬੇ ਦੀ ਸਮਸਿਆਂ ਦੂਰ ਹੋ ਜਾਂਦੀ ਹੈ।
5. ਝੂਰੜੀਆਂ
ਵਧਦੀ ਉਮਰ ਦੇ ਨਾਲ ਝੂਰੜੀਆਂ ਦਾ ਹੋਣਾ ਆਮ ਗੱਲ ਹੈ ਪਰ ਕਈ ਔਰਤਾਂ ਨੂੰ ਇਹ ਸਮੱਸਿਆਂ ਸਮੇਂ ਤੋਂ ਪਹਿਲਾਂ ਹੀ ਹੋ ਜਾਂਦੀ ਹੈ। ਇਸ ਲਈ ਬਰਫ ਨੂੰ ਪੀਸ ਕੇ ਉਸ ਨੂੰ ਕਿਸੇ ਕੱਪੜੇ ''ਚ ਪਾ ਕੇ ਆਪਣੇ ਚਿਹਰੇ ''ਤੇ ਲਗਾਓ। ਰੋਜ਼ਾਨਾ ਇੰਝ ਕਰਨ ਨਾਲ ਝੂਰੜੀਆਂ ਘੱਟ ਹੋ ਜਾਂਦੀਆਂ ਹਨ।