ਅੱਖਾਂ ਤੋਂ ਚਸ਼ਮਾ ਹਟਾਉਣ ਲਈ ਵਰਤੋ ਇਹ ਘਰੇਲੂ ਨੁਸਖਾ

05/26/2017 6:19:15 PM

ਨਵੀਂ ਦਿੱਲੀ— ਅੱਜ-ਕਲ ਲਾਈਫਸਟਾਈਲ ਹੀ ਕੁਝ ਅਜਿਹਾ ਹੋ ਗਿਆ ਹੈ ਕਿ ਹਰ ਦੂਜੇ ਵਿਅਕਤੀ ਦੀਆਂ ਅੱਖਾਂ ''ਤੇ ਚਸ਼ਮਾ ਲੱਗਿਆ ਹੋਇਆ ਹੈ। ਛੋਟੇ-ਛੋਟੇ ਬੱਚੇ ਵੀ ਚਸ਼ਮਾ ਲਗਾ ਰਹੇ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਹੈ ਅੱਜ-ਕਲ ਦਾ ਗਲਤ ਖਾਣ-ਪਾਣ ਹੈ। ਜਿਸ ਨਾਲ ਸਰੀਰ ਨੂੰ ਜ਼ਰੂਰੀ ਪੋਸ਼ਕ ਤੱਤ ਨਹੀਂ ਮਿਲਦੇ ਅਤੇ ਇਸ ਨਾਲ ਅੱਖਾਂ ਦੀ ਰੋਸ਼ਨੀ ਘੱਟ ਹੋ ਜਾਂਦੀ ਹੈ। ਜੇ 40 ਤੋਂ 45 ਸਾਲ ਦੀ ਉਮਰ ''ਚ ਅੱਖਾਂ ਦੀ ਰੋਸ਼ਨੀ ਘੱਟ ਹੋ ਜਾਵੇ ਤਾਂ ਇਸ ਨੂੰ ਬੀਮਾਰੀ ਨਹੀਂ ਕਿਹਾ ਜਾ ਸਕਦਾ। ਵਧਦੀ ਉਮਰ ਦੇ ਕਾਰਨ ਅੱਖਾਂ ਦੀ ਰੋਸ਼ਨੀ ਘੱਟ ਹੋਣਾ ਆਮ ਜਿਹੀ ਗੱਲ ਹੈ ਪਰ ਤੁਸੀਂ ਪਰੇਸ਼ਾਨ ਨਾ ਹੋਵੋ ਕਿਉਂਕਿ ਅੱਜ ਅਸੀਂ ਤੁਹਾਡੇ ਲਈ ਇਕ ਅਜਿਹਾ ਨੁਸਖਾ ਲੈ ਕੇ ਆਏ ਹਾਂ ਜਿਸ ਨਾਲ ਤੁਹਾਡੀ ਅੱਖਾਂ ਤੋਂ ਚਸ਼ਮਾਂ ਕੁਝ ਹੀ ਦਿਨਾਂ ''ਚ ਉਤਰ ਜਾਵੇਗਾ।
ਜ਼ਰੂਰੀ ਸਾਮਾਨ
- ਬਾਦਾਮ
- ਸੌਂਫ
- ਕੁਬਜ਼ਾ ਮਿਸ਼ਰੀ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਸਮਾਨ ਮਾਤਰਾ ''ਚ ਤਿੰਨਾਂ ਚੀਜ਼ਾਂ ਨੂੰ ਲੈ ਕੇ ਇਕੱਠਾ ਪੀਸ ਲਓ ਅਤੇ ਪਾਊਡਰ ਬਣਾ ਲਓ। ਜੇ ਤੁਹਾਨੂੰ ਕੁਬਜ਼ਾ ਮਿਸ਼ਰੀ ਨਹੀਂ ਮਿਲਦੀ ਤਾਂ ਤੁਸੀਂ ਸਾਧੀ ਮਿਸ਼ਰੀ ਵੀ ਲੈ ਸਕਦੇ ਹੋ। ਫਿਰ ਇਸ ਪਾਊਡਰ ਨੂੰ ਰੋਜ਼ ਇਕ ਚਮਚ ਰਾਤ ਨੂੰ ਸੋਣ ਤੋਂ ਪਹਿਲਾਂ ਦੁੱਧ ਦੇ ਨਾਲ ਇਸ ਦਾ ਸੇਵਨ ਕਰੋ। ਤੁਸੀਂ ਚਾਹੋ ਤਾਂ ਮਿਸ਼ਰੀ ਦੀ ਮਾਤਰਾ ਘੱਟ ਵੀ ਕਰ ਸਕਦੇ ਹੋ। ਤੁਸੀਂ ਦੇਖੋਗੇ ਕਿ 10 ਤੋਂ 12 ਦਿਨਾਂ ''ਚ ਹੀ ਤੁਹਾਡੀਆਂ ਅੱਖਾਂ ''ਚ ਫਰਕ ਮਹਿਸੂਸ ਹੋਵੇਗਾ ਪਰ ਜੇ ਤੁਸੀਂ ਸ਼ੂਗਰ ਦੇ ਰੋਗੀ ਹੋ ਤਾਂ ਇਸ ਨੁਸਖੇ ਨੂੰ ਨਾ ਹੀ ਕਰੋ।