ਨਹੁੰਆਂ ਨੂੰ ਲੰਬਾ ਅਤੇ ਮਜ਼ਬੂਤ ਬਣਾਉਣ ਲਈ ਵਰਤੋ ਇਹ ਤਰੀਕੇ

07/14/2017 11:45:36 AM

ਨਵੀਂ ਦਿੱਲੀ— ਖੂਬਸੂਰਤ ਹੱਥਾਂ 'ਤੇ ਲੰਬੇ ਨਹੁੰਆਂ ਦਾ ਬਹੁਤ ਅਹਿਮ ਰੋਲ ਹੁੰਦਾ ਹੈ। ਅੱਜ-ਕਲ ਜ਼ਿਆਦਾਤਰ ਲੜਕੀਆਂ ਲੰਬੇ ਨਹੁੰਆਂ ਨੂੰ ਜ਼ਿਆਦਾ ਪਸੰਦ ਕਰਦੀਆਂ ਹਨ ਕਿਉਂਕਿ ਇਨ੍ਹਾਂ 'ਤੇ ਲਗਾਈ ਹੋਈ ਨਹੁੰ ਪਾਲਿਸ਼ ਬਹੁਤ ਸੋਹਣੀ ਲੱਗਦੀ ਹੈ। ਬਹੁਤ ਸਾਰੇ ਲੋਕਾਂ ਦੇ ਨਹੁੰ ਬਹੁਤ ਤੇਜ਼ੀ ਨਾਲ ਵਧਦੇ ਹਨ ਪਰ ਕੁਝ ਲੋਕ ਹੁੰਦੇ ਹਨ ਜਿਨ੍ਹਾਂ ਦੇ ਨਹੁੰ ਲੱਖ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਨਹੀਂ ਵਧ ਪਾਉਂਦੇ, ਜੇ ਵਧ ਵੀ ਜਾਣ ਤਾਂ ਜਲਦੀ ਹੀ ਟੁੱਟ ਵੀ ਜਾਂਦੇ ਹਨ। ਅਸਲ ਵਿਚ ਨਹੁੰ ਵੀ ਵਾਲਾਂ ਦੀ ਤਰ੍ਹਾਂ ਹੀ ਪ੍ਰੋਟੀਨ ਨਾਲ ਬਣੇ ਹੁੰਦੇ ਹਨ। ਨਹੁੰਆਂ ਦੇ ਵੱਡੇ ਨਾ ਹੋਣ ਦਾ ਸਭ ਤੋਂ ਵੱਡਾ ਕਾਰਨ ਹੈ ਪੋਸ਼ਕ ਤੱਤਾਂ ਦੀ ਕਮੀ ਦਾ ਹੋਣਾ, ਜੇ ਤੁਸੀਂ ਵੀ ਨਹੁੰਆਂ ਦੀ ਗ੍ਰੋਥ ਵਧਾਉਣਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਨੁਸਖਿਆਂ ਬਾਰੇ
1. ਨਿੰਬੂ 
ਨਿੰਬੂ ਦਾ ਰਸ ਨਹੁੰਆ ਦੇ ਵਿਕਾਸ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਕਿਉਂਕਿ ਇਸ ਵਿਚ ਵਿਟਾਮਿਨ ਸੀ ਹੁੰਦਾ ਹੈ। ਇਹ ਨਹੁੰਆਂ ਦੇ ਪੀਲੇਪਨ ਨੂੰ ਦੂਰ ਕਰਦਾ ਹੈ। 1 ਚਮਚ ਨਿੰਬੂ ਦੇ ਰਸ ਵਿਚ 3 ਚਮਚ ਜੈਤੂਨ ਦਾ ਤੇਲ ਮਿਲਾ ਕੇ ਮਿਕਸ ਕਰੋ। ਫਿਰ ਇਸ ਨੂੰ ਮਾਈਕਰੋਵੇਵ ਵਿਚ ਰੱਖ ਦਿਓ ਅਤੇ 20 ਮਿੰਟ ਤੱਕ ਗਰਮ ਕਰੋ। ਫਿਰ ਇਸ ਤੋਂ ਬਾਅਦ ਇਸ ਨੂੰ ਨਹੁੰਆ 'ਤੇ ਲਗਾਓ।
2. ਨਾਰੀਅਲ ਦਾ ਤੇਲ
ਨਹੁੰਆ ਨੂੰ ਵਧਾਉਣ ਵਿਚ ਨਾਰੀਅਲ ਦਾ ਤੇਲ ਵੀ ਕਾਫੀ ਲਾਭਕਾਰੀ ਹੁੰਦਾ ਹੈ। ਇਸ ਨਾਲ ਨਹੁੰ ਮੋਈਸਚਰਾਈਜ਼ ਹੋਣਗੇ ਅਤੇ ਟੁੱਟਣ ਤੋਂ ਬਚੇ ਰਹਿਣਗੇ। ਇਕ ਕੋਲੀ ਵਿਚ ਨਾਰੀਅਲ ਦਾ ਤੇਲ ਮਿਲਾ ਲਓ। ਇਸ ਤੇਲ ਨਾਲ ਨਹੁੰਆ ਦੀ ਮਾਲਿਸ਼ ਕਰੋ। ਇਸ ਨਾਲ ਨਹੁੰ ਤੇਜ਼ੀ ਨਾਲ ਵਧਣਗੇ।