ਬਰਡ ਫੀਡਰ ਨੂੰ ਸਾਫ ਰੱਖਣ ਲਈ ਅਪਣਾਓ ਇਹ ਤਰੀਕੇ

04/06/2018 2:03:16 PM

ਨਵੀਂ ਦਿੱਲੀ— ਪੰਛੀਆਂ ਦੀ ਆਵਾਜ਼ ਸੁੰਨਣ 'ਚ ਬਹੁਤ ਚੰਗੀ ਲੱਗਦੀ ਹੈ। ਸਵੇਰ ਦੀ ਪਹਿਲੀ ਕਿਰਨ ਉੱਗਣ ਦੇ ਨਾਲ ਹੀ ਇਹ ਦਾਣਾ ਲੱਭਣ ਲਈ ਆਪਣੇ ਆਲ੍ਹਣੇ 'ਚੋਂ ਨਿਕਲ ਪੈਂਦੇ ਹਨ। ਕੁਝ ਲੋਕ ਇਨ੍ਹਾਂ ਦੀ ਰਾਹ ਆਸਾਨ ਕਰਨ ਲਈ ਆਪਣੇ ਘਰਾਂ ਦੀਆਂ ਛੱਤਾਂ, ਰੁੱਖ, ਗਾਰਡਨ ਜਾਂ ਫਿਰ ਬਾਗਾਂ 'ਚ ਬਰਡ ਫੀਡਰ ਰੱਖਦੇ ਹਨ। ਜਿਸ 'ਚ ਦਾਣਾ ਅਤੇ ਪੀਣ ਲਈ ਪਾਣੀ ਰੱਖਿਆ ਜਾਂਦਾ ਹੈ ਪਰ ਸਿਰਫ ਇਸੇ ਨਾਲ ਕੁਦਰਤ ਦੇ ਪ੍ਰਤੀ ਸਾਡੀ ਜਿੰਮੇਦਾਰੀ ਖਤਮ ਨਹੀਂ ਹੋ ਜਾਂਦੀ। ਇਨ੍ਹਾਂ ਆਲ੍ਹਣਿਆਂ ਦੀ ਸਫਾਈ ਕਰਨਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਇਸ 'ਚ ਜਮ੍ਹਾ ਗੰਦਗੀ ਨਾਲ ਪੰਛੀਆਂ 'ਚ ਇਨਫੈਕਸ਼ਨ ਫੈਲਣ ਦਾ ਡਰ ਰਹਿੰਦਾ ਹੈ, ਜਿਸ ਕਾਰਨ ਬੀਮਾਰੀ ਫੈਲਣ ਨਾਲ ਇਨ੍ਹਾਂ ਦੀ ਜ਼ਿੰਦਗੀ ਖਤਰੇ 'ਚ ਪੈ ਜਾਂਦੀ ਹੈ। ਆਓ ਜਾਣਦੇ ਹਾਂ ਕਿਸ ਤਰੀਕਿਆਂ ਨਾਲ ਰੱਖੀਏ ਬਰਡ ਫੀਡਰ ਦੀ ਸਫਾਈ।


1. ਸਭ ਤੋਂ ਪਹਿਲਾਂ ਘਰ 'ਚ ਰੱਖਿਆ ਹੋਇਆ ਪੰਛੀਆਂ ਦਾ ਫੀਡਰ ਖਾਲੀ ਕਰ ਲਓ। ਇਸ ਗੱਲ ਦਾ ਧਿਆਨ ਰੱਖੋ ਕਿ ਇਸ 'ਚ ਕਿਸੇ ਵੀ ਤਰ੍ਹਾਂ ਦਾ ਖਾਣਾ ਨਾ ਹੋਵੇ।
2. ਇਸ ਤੋਂ ਬਾਅਦ ਇਕ ਬਾਲਟੀ 'ਚ ਥੋੜ੍ਹਾ ਜਿਹਾ ਲਿਕਵਿਡ ਸੋਪ ਪਾ ਕੇ ਮਿਕਸ ਕਰ ਲਓ।
3. ਬਰਡ ਫੀਡਰ ਨੂੰ ਇਸ ਨਾਲ ਚੰਗੀ ਤਰ੍ਹਾਂ ਨਾਲ ਸਕ੍ਰਬ ਕਰਕੇ ਸਾਫ ਕਰੋ।

4. ਫਿਰ ਸਾਫ ਪਾਣੀ ਨਾਲ ਇਸ ਨੂੰ ਧੋ ਕੇ ਸੁੱਕਾ ਲਓ।
5. ਦੁਬਾਰਾ ਇਸ 'ਚ ਪੰਛੀਆਂ ਲਈ ਦਾਣਾ ਪਾਓ। ਇਸ ਗੱਲ ਦਾ ਧਿਆਨ ਰੱਖੋ ਕਿ 15 ਦਿਨਾਂ ਬਾਅਦ ਇਸ ਨੂੰ ਸਾਫ ਜ਼ਰੂਰ ਕਰ ਲਓ।


6. ਇਸ ਗੱਲ ਦਾ ਧਿਆਨ ਰੱਖੋ ਕਿ ਦਾਣਾ ਆਲ੍ਹਣੇ 'ਚ ਹਰ ਰੋਜ਼ ਨਾ ਪਾਓ। 1-2 ਦਿਨ ਪੰਛੀਆਂ ਨੂੰ ਇਨ੍ਹਾਂ ਨੂੰ ਖਾਲੀ ਕਰਨ ਦਿਓ। ਇਸ ਨਾਲ ਬੀਮਾਰੀ ਫੈਲਣ ਅਤੇ ਫੂਡ ਖਰਾਬ ਹੋਣ ਦਾ ਖਤਰਾ ਨਹੀਂ ਰਹੇਗਾ।