ਚਿਹਰੇ ਦੇ ਦਾਗ-ਧੱਬੇ ਹਟਾਉਣ ਲਈ ਵਰਤੋ ਇਹ ਘਰੇਲੂ ਨੁਸਖੇ

11/18/2019 3:58:57 PM

ਨਵੀਂ ਦਿੱਲੀ— ਹਰ ਲੜਕੀ ਚਾਹੁੰਦੀ ਹੈ ਕਿ ਉਹ ਸੁੰਦਰ ਦਿੱਸੇ। ਚਿਹਰੇ 'ਤੇ ਪਿੰਪਲ ਹੋਣਾ ਇਕ ਆਮ ਗੱਲ ਹੈ। ਇਨ੍ਹਾਂ ਪਿੰਪਲਸ ਦੇ ਠੀਕ ਹੋ ਜਾਣ ਤੋਂ ਬਾਅਦ ਵੀ ਚਿਹਰੇ 'ਤੇ ਉਸ ਦੇ ਦਾਗ ਰਹਿ ਜਾਂਦੇ ਹਨ ਜੋ ਕਿ ਜਲਦੀ ਜਾਣ ਦਾ ਨਾਮ ਨਹੀਂ ਲੈਂਦੇ। ਵੱਖ-ਵੱਖ ਤਰ੍ਹਾਂ ਦੀਆਂ ਕ੍ਰੀਮਾਂ ਦੀ ਵਰਤੋਂ ਕਰਨ ਤੋਂ ਬਾਅਦ ਵੀ ਤੁਹਾਨੂੰ ਇਨ੍ਹਾਂ ਦਾਗ-ਧੱਬਿਆਂ ਤੋਂ ਛੁਟਕਾਰਾ ਨਹੀਂ ਮਿਲਦਾ, ਇਸ ਲਈ ਅਸੀਂ ਇਨ੍ਹਾਂ ਦਾਗ-ਧੱਬਿਆਂ ਨੂੰ ਹਟਾਉਣ ਲਈ  ਕੁਝ ਘਰੇਲੂ ਨੁਸਖਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਬਾਰੇ....
1. ਗੁਲਾਬ ਜਲ ਅਤੇ ਨਿੰਬੂ ਦਾ ਰਸ
ਇਕ ਚੱਮਚ ਨਿੰਬੂ ਦੇ ਰਸ 'ਚ ਦੋ ਚਿਮਚ ਗੁਲਾਬ ਜਲ ਮਿਲਾਓ। ਇਸ ਪੇਸਟ ਨੂੰ 20 ਮਿੰਟ ਤਕ ਚਿਹਰੇ 'ਤੇ ਲਗਾ ਕੇ ਰੱਖੋ ਅਤੇ ਫਿਰ ਤਾਜ਼ੇ ਪਾਣੀ ਨਾਲ ਧੋਵੋ। ਇਸ ਨੂੰ ਰੋਜ਼ਾਨਾ ਲਗਾਉਣ ਨਾਲ ਚਿਹਰੇ 'ਤੇ ਪਏ ਦਾਗ-ਧੱਬੇ ਦੂਰ ਹੋ ਜਾਣਗੇ।
2. ਖੀਰਾ
ਖੀਰੇ 'ਚ ਪਿੰਪਲਸ ਨੂੰ ਤੁਰੰਤ ਠੀਕ ਕਰਨ ਅਤੇ ਸਾਫ ਕਰਨ ਦੀ ਸ਼ਕਤੀ ਹੁੰਦੀ ਹੈ। ਖੀਰੇ ਨੂੰ ਕਦੂਕਸ਼ ਕਰ ਲਓ ਅਤੇ ਆਪਣੇ ਚਿਹਰੇ 'ਤੇ ਇਕ ਘੰਟੇ ਲਈ ਲਾਓ ਅਤੇ ਫਿਰ ਠੰਡੇ ਪਾਣੀ ਨਾਲ ਚਿਹਰਾ ਧੋ ਲਓ। ਇਸ ਨਾਲ ਨਾ ਸਿਰਫ ਪਿੰਪਲਸ ਸਾਫ ਹੋ ਜਾਣਗੇ, ਸਗੋਂ ਇਹ ਪਿੰਪਲ ਨੂੰ ਹੋਣ ਤੋਂ ਰੋਕਦਾ ਵੀ ਹੈ।
3. ਸ਼ਹਿਦ
ਸ਼ਹਿਦ ਜੋ ਕਿ ਹਰ ਤਰ੍ਹਾਂ ਦੇ ਦਾਗ-ਧੱਬਿਆਂ ਨੂੰ ਠੀਕ ਕਰ ਸਕਦਾ ਹੈ। ਸ਼ਹਿਦ ਨੂੰ ਪਿੰਪਲ ਦੇ ਦਾਗ ਵਾਲੀ ਥਾਂ 'ਤੇ ਲਗਾਓ ਅਤੇ 45 ਮਿੰਟ ਤਕ ਇਸ ਤਰ੍ਹਾਂ ਹੀ ਰਹਿਣ ਦਿਓ ਅਤੇ ਸੁੱਕਣ ਤੋਂ ਬਾਅਦ ਠੰਡੇ ਪਾਣੀ ਨਾਲ ਚਿਹਰਾ ਧੋ ਲਓ।
4. ਨਾਰੀਅਲ ਪਾਣੀ
ਨਾਰੀਅਲ ਦੇ ਪਾਣੀ ਨਾਲ ਚਿਹਰਾ ਧੋਣ ਨਾਲ ਦਾਗ ਸਾਫ ਹੋ ਜਾਂਦੇ ਹਨ। ਇਹ ਪਿੰਪਲਸ ਹਟਾਉਣ ਦਾ ਇਕ ਘਰੇਲੂ ਇਲਾਜ ਹੈ।
5. ਚੰਦਰ ਪਾਊਡਰ ਤੇ ਗੁਲਾਬ ਜਲ
ਚੰਦਰ ਪਾਊਡਰ ਤੇ ਗੁਲਾਬ ਜਲ ਨੂੰ ਮਿਲਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਰਾਤ ਦੇ ਸਮੇਂ ਸੌਂਣ ਤੋਂ ਪਹਿਲਾਂ ਲਗਾਓ ਅਤੇ ਸਵੇਰੇ ਉÎਠਣ ਤੋਂ ਬਾਅਦ ਧੋ ਲਓ। ਜੇਕਰ ਤੁਹਾਨੂੰ ਲੱਗੇ ਕਿ ਚਿਹਰਾ ਡਰਾਈ ਹੋ ਗਿਆ ਹੈ ਤਾਂ ਚੰਦਨ ਪਾਊਡਰ 'ਚ ਦੁੱਧ ਮਿਲਾ ਕੇ ਲਗਾ ਸਕਦੇ ਹੋ।

Khushdeep Jassi

This news is Content Editor Khushdeep Jassi