ਝੜਦੇ ਵਾਲਾਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਇਸ ਘਰੇਲੂ ਨੁਸਖੇ ਦੀ ਕਰੋ ਵਰਤੋ

08/17/2017 6:23:11 PM

ਨਵੀਂ ਦਿੱਲੀ— ਔਰਤਾਂ ਨੂੰ ਲੰਬੇ ਅਤੇ ਖੂਬਸੂਰਤ ਵਾਲ ਬਹੁਤ ਪਸੰਦ ਹੁੰਦੇ ਹਨ ਪਰ ਮਾਨਸੂਨ ਦੇ ਇਸ ਮੌਸਮ ਵਿਚ ਵਾਲਾਂ ਵਿਚ ਨਮੀ ਬਣੀ ਰਹਿੰਦੀ ਹੈ, ਜਿਸ ਵਜ੍ਹਾ ਨਾਲ ਵਾਲ ਝੜਣ ਲੱਗਦੇ ਹਨ। ਅਜਿਹੇ ਵਿਚ ਔਰਤਾਂ ਕਈ ਤਰ੍ਹਾਂ ਦੇ ਸ਼ੈਂਪੂ ਅਤੇ ਤੇਲ ਦੀ ਵਰਤੋਂ ਕਰਦੀਆਂ ਹਨ ਪਰ ਇਨ੍ਹਾਂ ਸਾਰਿਆਂ ਨਾਲ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ। ਅਜਿਹੇ ਵਿਚ ਕੜੀ ਪੱਤੇ ਦੀ ਵਰਤੋਂ ਝੜਦੇ ਵਾਲਾਂ ਦੀ ਸਮੱਸਿਆ ਨੂੰ ਰੋਕਿਆ ਜਾ ਸਕਦਾ ਹੈ। ਕੜੀ ਪੱਤੇ ਜੋ ਕਿ ਸੁਆਦ ਵਧਾਉਣ ਵਿਚ ਮਦਦ ਕਰਦੀ ਹੈ। ਅਜਿਹੇ ਵਿਚ ਇਸ ਨੂੰ ਵਾਲਾਂ ਨੂੰ ਮਜ਼ਬੂਤ ਬਣਾਉਣ ਲਈ ਵੀ ਵਰਤਿਆਂ ਜਾ ਸਕਦਾ ਹੈ। ਆਓ ਜਾਣਦੇ ਹਾਂ ਕਿਵੇਂ ਇਸ ਨੂੰ ਵਾਲਾਂ 'ਤੇ ਵਰਤਿਆਂ ਜਾ ਸਕਦਾ ਹੈ। 
ਸਮੱਗਰੀ
-
ਕੁਝ ਕੜੀ ਪੱਤੇ
- ਅੱਧਾ ਕੱਪ ਪਾਣੀ
- ਅੱਧਾ ਕੱਪ ਦਹੀਂ
- ਸ਼ੈਂਪੂ
ਵਰਤਣ ਦਾ ਤਰੀਕਾ
ਇਸ ਲਈ ਕੜੀ ਪੱਤਿਆਂ ਨੂੰ ਪਾਣੀ ਵਿਚ ਮਿਲਾ ਕੇ ਇਸ ਨੂੰ ਪੀਸ ਲਓ ਅਤੇ ਪੇਸਟ ਬਣਾ ਲਓ। ਫਿਰ ਇਸ ਪੇਸਟ ਵਿਚ ਦਹੀਂ ਮਿਲਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ ਅਤੇ ਇਸ਼ ਨਾਲ ਸਿਰ ਦੀ 20-25 ਮਿੰਟ ਤੱਕ ਮਾਲਿਸ਼ ਕਰੋ। ਕੁਝ ਦੇਰ ਲਗਾਉਣ ਤੋਂ ਬਾਅਦ ਵਾਲਾਂ ਨੂੰ ਸ਼ੈਂਪੂ ਨਾਲ ਧੋ ਲਓ। ਇਸ ਪ੍ਰਕਿਰਿਆ ਨੂੰ ਹਫਤੇ ਵਿਚ 2 ਵਾਰ ਦੁਹਰਾਉਣ ਨਾਲ ਵਾਲ ਮਜ਼ਬੂਤ ਹੋਣਗੇ ਅਤੇ ਝੜਣੇ ਬੰਦ ਹੋ ਜਾਣਗੇ।