ਚਮੜੀ ਦੀ ਹਰ ਸਮੱਸਿਆ ਨੂੰ ਦੂਰ ਕਰਨ ਲਈ ਇਸ ਫੇਸਪੈਕ ਦੀ ਕਰੋ ਵਰਤੋ

08/18/2017 10:52:13 AM

ਨਵੀਂ ਦਿੱਲੀ— ਬਿਜੀ ਲਾਈਫ ਸਟਾਈਲ ਦੇ ਚਲਦੇ ਔਰਤਾਂ ਆਪਣੀ ਚਮੜੀ 'ਤੇ ਧਿਆਨ ਨਹੀਂ ਦੇ ਪਾਉਂਦੀਆਂ ਖਾਸ ਕਰਕੇ ਵਰਕਿੰਗ ਵੁਮੇਨ। ਅਜਿਹੇ ਵਿਚ ਉਨ੍ਹਾਂ ਨੂੰ ਕਈ ਚਮੜੀ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਬਚਣ ਲਈ ਕੁਝ ਔਰਤਾਂ ਨੂੰ ਮਹਿੰਗੇ ਬਿਊਟੀ ਪ੍ਰੋਡਕਟਸ ਦੀ ਵਰਤੋਂ ਕਰਨੀ ਪੈਂਦੀ ਹੈ ਪਰ ਕਈ ਵਾਰ ਇਨ੍ਹਾਂ ਨਾਲ ਫਾਇਦੇ ਦੀ ਥਾਂ 'ਤੇ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਹੈ। ਦਿਨ ਵਿਚ ਜੇ ਤੁਹਾਨੂੰ ਸਮਾਂ ਨਹੀਂ ਮਿਲਦਾ ਤਾਂ ਰਾਤ ਨੂੰ ਸੋਣ ਤੋਂ ਪਹਿਲਾਂ ਕੁਝ ਸਮਾਂ ਆਪਣੇ ਲਈ ਕੱਢੋ। ਰਾਤ ਨੂੰ ਸੋਣ ਤੋਂ ਪਹਿਲਾਂ ਕੁਦਰਤੀ ਫੇਸਪੈਕ ਦੀ ਵਰਤੋਂ ਕਰੋ। ਇਸ ਨਾਲ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਦੂਰ ਹੋਣਗੀਆਂ। ਅੱਜ ਅਸੀਂ ਤੁਹਾਡੇ ਲਈ ਸਸਤਾ ਅਤੇ ਅਸਰਦਾਰ ਫੇਸਪੈਕ ਲੈ ਕੇ ਆਏ ਹਾਂ ਰਾਤ ਨੂੰ ਸੋਣ ਤੋਂ ਪਹਿਲਾਂ ਇਸ ਦੀ ਵਰਤੋਂ ਕਰਨ ਨਾਲ ਤੁਹਾਡੀ ਚਮੜੀ ਦੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ।
ਜ਼ਰੂਰਤ ਦੀਆਂ ਚੀਜ਼ਾਂ
-
1 ਚਮੱਚ ਨਾਰੀਅਲ ਤੇਲ


- 1 ਚਮੱਚ ਬੇਕਿੰਗ ਸੋਡਾ


ਬਣਾਉਣ ਦੀ ਤਰੀਕਾ
ਨਾਰੀਅਲ ਤੇਲ ਵਿਚ ਬੇਕਿੰਗ ਸੋਡਾ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ। ਇਸ ਨੂੰ ਚਿਹਰੇ 'ਤੇ ਲਗਾਓ ਅਤੇ ਫਿਰ ਹਲਕੇ ਹੱਥਾਂ ਨਾਲ ਚਿਹਰੇ 'ਤੇ 5-19 ਮਿੰਟ ਤੱਕ ਮਸਾਜ ਕਰੋ। ਬਾਅਦ ਵਿਚ ਠੰਡੇ ਪਾਣੀ ਨਾਲ ਧੋ ਲਓ। ਇਸ ਤੋਂ ਬਾਅਦ ਸਾਫ ਤੋਲਿਏ ਨਾਲ ਚਿਹਰੇ ਨੂੰ ਸਾਫ ਕਰੋ।