ਨਹੁੰਆਂ ਦੇ ਪੀਲੇਪਨ ਨੂੰ ਦੂਰ ਕਰਨ ਲਈ ਇਨ੍ਹਾਂ ਤਰੀਕਿਆਂ ਦੀ ਕਰੋ ਵਰਤੋ

09/20/2017 2:51:50 PM

ਨਵੀਂ ਦਿੱਲੀ— ਹੱਥਾਂ ਦੀ ਖੂਬਸੂਰਤੀ ਦਾ ਸਭ ਤੋਂ ਖਾਸ ਹਿੱਸਾ ਮੰਨੇ ਜਾਂਦੇ ਹਨ ਨਹੁੰ ਪਰ ਕਈ ਵਾਰ ਆਪਣੀਆਂ ਕੁਝ ਗਲਤੀਆਂ ਦੇ ਕਾਰਨ ਨਹੁੰ ਖਰਾਬ ਹੋ ਜਾਂਦੇ ਹਨ। ਨਹੁੰਆ ਦਾ ਟੁੱਟਣਾ, ਪੀਲਾਪਨ, ਟੇਡੇ-ਮੇਡੇ ਨਹੁੰ ਤੁਹਾਡੀ ਪ੍ਰਸਨੈਲਿਟੀ ਨੂੰ ਖਰਾਬ ਕਰ ਦਿੰਦੇ ਹਨ। ਇਨ੍ਹਾਂ ਸਾਰੀਆਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਪਾਉਣਾ ਹੈ ਤਾਂ ਅਜਮਾਓ ਇਹ ਆਸਾਨ ਟਿਪਸ। ਆਓ ਜਾਣਦੇ ਹਾਂ ਇਨ੍ਹਾਂ ਬਾਰੇ...
1. ਚਮਕਦਾਰ ਨਹੁੰ
ਨਹੁੰਆ ਦੀ ਦੇਖਭਾਲ ਕਰਨਾ ਬਹੁਤ ਜ਼ਰੂਰੀ ਹੈ। ਇਨ੍ਹਾਂ ਦੀ ਚਮਕ ਬਰਕਰਾਰ ਰੱਖਣ ਲਈ ਜੈਤੂਨ ਦੇ ਤੇਲ ਵਿਚ ਨਿੰਬੂ ਦੀਆਂ 1-2 ਬੂੰਦਾ ਮਿਲਾ ਕੇ ਰੋਜ਼ਾਨਾ ਨਹੁੰਆਂ ਦੀ ਮਸਾਜ ਕਰੋ। ਹੱਥਾਂ ਨੂੰ ਥੋੜ੍ਹੀ ਦੇਰ ਲਈ ਲਪੇਟ ਕੇ ਰੱਖੋ। ਹਫਤੇ ਵਿਚ 2-3 ਵਾਰ ਇਸ ਦੀ ਵਰਤੋਂ ਨਾਲ ਨਹੁੰ ਚਮਕਦਾਰ ਬਣੇ ਰਹਿਣਗੇ। 
2. ਹੈਲਦੀ ਨਹੁੰ
ਟੁੱਟੇ-ਫੁੱਟੇ ਅਤੇ ਕਮਜ਼ੋਰ ਨਹੁੰ ਹੱਥਾਂ ਦੀ ਖੂਬਸੂਰਤੀ ਖਰਾਬ ਕਰ ਦਿੰਦੇ ਹਨ। ਨਹੁੰਆਂ ਨੂੰ ਚੰਗੀ ਡਾਈਟ ਦੀ ਜ਼ਰੂਰਤ ਹੁੰਦੀ ਹੈ ਤਾਂ ਕਿ ਮਜ਼ਬੂਤੀ ਮਿਲ ਸਕੇ। ਇਸ ਲਈ 2 ਛੋਟੇ ਚਮੱਚ ਨਮਕ ਵਿਚ 2 ਬੂੰਦਾ ਨਿੰਬੂ ਦਾ ਰਸ ਅਤੇ ਥੋੜ੍ਹਾ ਜਿਹੇ ਕਣਕ ਦੇ ਬੀਜ ਦਾ ਤੇਲ ਪਾ ਲਓ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਓ ਅਤੇ 10 ਮਿੰਟ ਹੱਥਾਂ ਨੂੰ ਇਸ ਵਿਚ ਡੁਬੋ ਕੇ ਰੱਖ ਲਓ। ਇਸ ਨਾਲ ਨਹੁੰਆਂ ਨੂੰ ਮਜ਼ਬੂਤ ਮਿਲੇਗੀ। 
3. ਨਹੁੰ ਮਜ਼ਬੂਤ 
ਨਹੁੰਆਂ ਨੂੰ ਮਜ਼ਬੂਤ ਬਣਾਉਣ ਲਈ ਦੁੱਧ ਵਿਚ ਅੰਡੇ ਦੀ ਜਰਦੀ ਮਿਲਾ ਕੇ ਮਸਾਜ ਕਰੋ। ਤੁਸੀਂ ਇਸ ਨੂੰ ਹਫਤੇ ਵਿਚ 3-4 ਵਾਰ ਵੀ ਵਰਤੋਂ ਕਰ ਸਕਦੇ ਹੋ। ਇਸ ਨਾਲ ਨਹੁੰਆਂ ਵਿਚ ਮਜ਼ਬੂਤੀ ਆਵੇਗੀ। 
4. ਪੀਲਾਪਨ ਦੂਰ
ਬੇਕਿੰਗ ਸੋਡਾ ਨੂੰ ਟੂਥਬਰੱਸ਼ 'ਤੇ ਲਗਾ ਕੇ ਨਹੁੰਆਂ 'ਤੇ ਰਗੜੋ। ਤੁਸੀਂ ਇਸ ਵਿਚ ਨਿੰਬੂ ਦਾ ਰਸ ਵੀ ਮਿਲਾ ਸਕਦੇ ਹੋ। ਅਜਿਹਾ ਕਰਨ ਨਾਲ ਨਹੁੰਆਂ ਦਾ ਪੀਲਾਪਨ ਦੂਰ ਹੋ ਜਾਵੇਗਾ ਅਤੇ ਨਹੁੰਆਂ ਦੀ ਗੰਦਗੀ ਵੀ ਸਾਫ ਹੋ ਜਾਵੇਗੀ। 
5. ਮਸਾਜ ਵੀ ਜ਼ਰੂਰੀ
ਦਿਨ ਵਿਚ ਇਕ ਵਾਰ ਵੈਸਲੀਨ ਜਾਂ ਫਿਰ ਨਾਰੀਅਲ ਦੇ ਤੇਲ ਨਾਲ ਨਹੁੰਆਂ ਦੀ ਮਸਾਜ ਜ਼ਰੂਰ ਕਰੋ। ਇਸ ਨਾਲ ਨਹੁੰ ਖੂਬਸੂਰਤ ਹੋ ਜਾਣਗੇ।