ਸਰੀਰ ਨੂੰ ਡਿਟਾਕਸ ਕਰਨ ਲਈ ਵਰਤੋ ਇਹ ਤਰੀਕੇ

04/17/2017 2:06:55 PM

ਨਵੀਂ ਦਿੱਲੀ— ਸਰੀਰ ਨੂੰ ਡਿਟਾਕਸ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਗੰਦਗੀ ਸਿਰਫ ਸਾਡੇ ਆਲੇ-ਦੁਆਲੇ ਜਾਂ ਸਰੀਰ ਦੇ ਉਪਰ ਨਹੀਂ ਬਲਕਿ ਸਰੀਰ ਦੇ ਅੰਦਰ ਵੀ ਜਮ੍ਹਾ ਹੁੰਦੀ ਹੈ। ਉਂਝ ਤਾਂ ਸਰੀਰ ਨੂੰ ਡਿਟਾਕਸ ਕਰਨਾ ਹਰ ਮੌਸਮ ''ਚ ਜ਼ਰੂਰੀ ਹੈ ਪਰ ਜੇਕਰ ਗਰਮੀਆਂ ''ਚ ਕੀਤਾ ਜਾਵੇ ਤਾਂ ਤੁਹਾਨੂੰ ਜ਼ਿਆਦਾ ਫਾਇਦਾ ਮਿਲਦਾ ਹੈ।
ਡਿਟਾਕਸੀਫਿਕੇਸ਼ਨ ਕੀ ਹੈ?
ਡਿਟਾਕਸੀਫਿਕੇਸ਼ਨ ਦਾ ਅਰਥ ਹੈ ਸਰੀਰ ''ਚ ਜਮ੍ਹਾ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣਾ। ਖਾਣ-ਪੀਣ ਵਾਲੇ ਪਦਾਰਥਾਂ ''ਚ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਸ਼ਾਮਲ ਹੁੰਦੀਆਂ ਹਨ, ਜੋ ਸਰੀਰ ''ਚ ਜ਼ਹਿਰੀਲੇ ਪਦਾਰਥਾਂ ਨੂੰ ਜਮ੍ਹਾ ਕਰਦੀਆਂ ਹਨ। ਪੌਸ਼ਟਿਕ ਭੋਜਨ ਦੀ ਕਮੀ, ਸਿਗਰਟਨੋਸ਼ੀ ਤੇ ਸ਼ਰਾਬ ਦਾ ਸੇਵਨ ਸਾਡੇ ਸਰੀਰ ''ਚ ਟਾਕਸਿਨ ਨੂੰ ਵਧਾ ਦਿੰਦਾ ਹੈ, ਜੋ ਅੱਗੇ ਜਾ ਕੇ ਬਹੁਤ ਸਾਰੀਆਂ ਬੀਮਾਰੀਆਂ ਨੂੰ ਸੱਦਾ ਦਿੰਦੇ ਹਨ, ਜਿਸ ''ਚ ਉਂਨੀਦਰਾ, ਤਣਾਅ, ਮੁਹਾਸੇ, ਆਲਸ, ਭਾਰ ਵਧਣਾ, ਡਿਪ੍ਰੈਸ਼ਨ, ਪਾਚਨ ਵਿਗੜਨਾ, ਪੀਰੀਅਡਸ ਪ੍ਰਾਬਲਜ਼ ਅਤੇ ਦਿਮਾਗੀ ਕਮਜ਼ੋਰੀ ਦਾ ਕਾਰਨ ਵੀ ਸ਼ਾਮਲ ਹੈ, ਇਸ ਲਈ ਡਿਟਾਕਸ ਪ੍ਰਕਿਰਿਆ ਨਾਲ ਸਰੀਰ ਦੇ ਅੰਦਰੂਨੀ ਅਤੇ ਬਾਹਰੀ ਹਿੱਸੇ ਦੀ ਸਫਾਈ ਕਰਨਾ ਬਹੁਤ ਜ਼ਰੂਰੀ ਹੈ। ਡਿਟਾਕਸ ''ਚ ਕੁਝ ਅਜਿਹੇ ਭੋਜਨ ਦਾ ਸੇਵਨ ਕੀਤਾ ਜਾਂਦਾ ਹੈ, ਜੋ ਤੁਹਾਡੇ ਲਿਵਰ ਤੇ ਸਰੀਰ ਦੇ ਹੋਰ ਅੰਗਾਂ ਨੂੰ ਸ਼ੁੱਧ ਕਰਦਿਆਂ ਨਵੀਂ ਐਨਰਜੀ ਦਿੰਦਾ ਹੈ।
ਗਰਮੀਆਂ ''ਚ ਲਸਣ-ਅਦਰਕ ਦਾ ਸੇਵਨ ਜ਼ਿਆਦਾ ਨਹੀਂ ਕੀਤਾ ਜਾਂਦਾ ਕਿਉਂਕਿ ਇਸ ਦੀ ਤਾਸੀਰ ਕਾਫੀ ਗਰਮ ਹੁੰਦੀ ਹੈ ਬਲਕਿ ਅਜਿਹੇ ਪਦਾਰਥਾਂ ਦਾ ਸੇਵਨ ਕਰੋ, ਜੋ ਗਰਮੀ ਵੀ ਪੈਦਾ ਨਾ ਕਰਨ ਅਤੇ ਚੰਗੀ ਤਰ੍ਹਾਂ ਨਾਲ ਸਰੀਰ ਨੂੰ ਡਿਟਾਕਸ ਵੀ ਕਰਨ। ਆਓ, ਜਾਣੀਏ ਇਹੋ ਜਿਹੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਬਾਰੇ, ਜੋ ਸਰੀਰ ਦੀ ਅੰਦਰੋਂ ਸਫਾਈ ਕਰਦੀਆਂ ਹਨ।
1. ਨਾਰੀਅਲ ਪਾਣੀ
ਗਰਮੀਆਂ ''ਚ ਤਾਜ਼ੇ ਹਰੇ ਨਾਰੀਅਲ ਦਾ ਪਾਣੀ ਵਧੀਆ ਹੈ। ਇਸ ''ਚ ਇਲੈਕਟ੍ਰੋਲਾਈਟਸ ਅਤੇ ਐਂਟੀਆਕਸੀਡੈਂਟ ਗੁਣ ਹੁੰਦੇ ਹਨ, ਜੋ ਵੱਡੀ ਮਾਤਰਾ ''ਚ ਟਾਕਸਿਨ ਬਾਹਰ ਕੱਢਣ ਦਾ ਕੰਮ ਕਰਦੇ ਹਨ।
2. ਨਿੰਬੂ
ਨਿੰਬੂ ਦੀ ਵਰਤੋਂ ਬਹੁਤ ਹੀ ਫਾਇਦੇਮੰਦ ਹੈ। ਇਹ ਸਰੀਰ ''ਚ ਐਂਜ਼ਾਇਮ ਦੀ ਮਾਤਰਾ ਨੂੰ ਵਧਾਉਂਦਾ ਹੈ ਅਤੇ ਨਾਲ ਹੀ ਟਾਕਸਿਨ ਨੂੰ ਤਰਲ ਦੇ ਰੂਪ ''ਚ ਬਦਲ ਕੇ ਸਰੀਰ ''ਚੋਂ ਬਾਹਰ ਕੱਢਦਾ ਹੈ। ਸਵੇਰੇ-ਸਵੇਰੇ ਸਭ ਤੋਂ ਪਹਿਲਾਂ ਖਾਲੀ ਪੇਟ ਨਿੰਬੂ ਪਾਣੀ ਪੀਓ ਤਾਂ ਸਭ ਤੋਂ ਵਧੀਆ ਹੈ।
3. ਹਰਾ ਸੇਬ
ਸਾਡੇ ਸਰੀਰ ''ਚ ਖੂਨ ਨੂੰ ਸਾਫ ਅਤੇ ਡਿਟਾਕਸ ਕਰਨ ''ਚ ਗ੍ਰੀਨ ਐਪਲ ਕਾਫੀ ਮਦਦਗਾਰ  ਸਾਬਤ ਹੁੰਦਾ ਹੈ। ਇਸ ਦਾ ਸੁਆਦ ਹੋਰ ਜੂਸਾਂ ਦੇ ਮੁਕਾਬਲੇ ਕਾਫੀ ਚੰਗਾ ਹੁੰਦਾ ਹੈ। ਰੋਜ਼ਾਨਾ ਸਵੇਰੇ ਖਾਲੀ ਪੇਟ ਐਪਲ ਜੂਸ ਦਾ ਸੇਵਨ ਕਰੋ।
4. ਪੁਦੀਨਾ
ਗਰਮੀਆਂ ''ਚ ਪੁਦੀਨਾ ਉਂਝ ਵੀ ਬਹੁਤ ਵਰਤਿਆਂ ਜਾਦਾ ਹੈ, ਜੇਕਰ ਨਿੰਬੂ ਦੀਆਂ ਕੁਝ ਬੂੰਦਾਂ ਪਾ ਕੇ ਪੁਦੀਨੇ ਦਾ ਜੂਸ ਪੀਤਾ ਜਾਵੇ ਤਾਂ ਬਾਡੀ ਚੰਗੀ ਤਰ੍ਹਾਂ ਨਾਲ ਡਿਟਾਕਸ ਹੋ ਜਾਵੇਗੀ। ਸੁਆਦ ਲਈ ਤੁਸੀਂ ਕਾਲੀ ਮਿਰਚ ਅਤੇ ਨਮਕ ਵੀ ਪਾ ਸਕਦੇ ਹੋ। ਇਸ ਦੀ ਜਗ੍ਹਾ ਤੁਸੀਂ ਪੁਦੀਨਾ ਚਾਹ ਵੀ ਪੀ ਸਕਦੇ ਹੋ।
5. ਐਵੋਕਾਡੋ
ਐਵੋਕਾਡੋ ''ਚ ਐਂਟੀ-ਆਕਸੀਡੈਂਟ ਗੁਣ ਬਹੁਤ ਜ਼ਿਆਦਾ ਹੁੰਦੇ ਹਨ ਪਰ ਇਸ ਫਲ ਬਾਰੇ ਲੋਕਾਂ ਨੂੰ ਪਹਿਲਾਂ ਜ਼ਿਆਦਾ ਪਤਾ ਨਹੀਂ ਸੀ, ਇਸ ਲਈ ਇਸ ਨੂੰ ਖਾਣ ''ਚ ਥੋੜ੍ਹਾ ਹਿਚਕਿਚਾਉਂਦੇ ਸਨ ਪਰ ਹੌਲੀ-ਹੌਲੀ ਲੋਕਾਂ ਨੂੰ ਇਸ ਦੇ ਗੁਣਾਂ ਬਾਰੇ ਪਤਾ ਲੱਗਣ ਲੱਗਾ, ਇਸ ਦਾ ਰਸ ਨਿਸ਼ਚਿਤ ਤੌਰ ''ਤੇ ਸਰੀਰ ਦੀਆਂ ਅਸ਼ੁੱਧੀਆਂ ਨੂੰ ਦੂਰ ਕਰਦਾ ਹੈ।
6. ਚੁਕੰਦਰ
ਚੁਕੰਦਰ ''ਚ ਵਿਟਾਮਿਨ ਬੀ 3, ਬੀ 6  ਬੀਟਾ ਕੈਰੋਟੀਨ, ਆਇਰਨ, ਮੈਗਨੀਸ਼ੀਅਮ, ਜ਼ਿੰਕ ਅਤੇ ਕੈਲਸ਼ੀਅਮ ਦੀ ਕਾਫੀ ਮਾਤਰਾ ਹੁੰਦੀ ਹੈ, ਜੋ ਸਰੀਰ ਦੇ ਟਾਕਿਸਨਸ ਬਾਹਰ ਕੱਢਣ ''ਚ ਚੰਗੀ ਭੂਮਿਕਾ ਨਿਭਾਉਂਦੇ ਹਨ। ਇਸ ''ਚ ਫਾਈਬਰ ਦੀ ਵੀ ਕਾਫੀ ਜ਼ਿਆਦਾ ਮਾਤਰਾ ਹੁੰਦੀ ਹੈ, ਜਿਸ ਨਾਲ ਹਾਜ਼ਮਾ ਵੀ ਠੀਕ ਰਹਿੰਦਾ ਹੈ ਤੇ ਗੰਦਗੀ ਬਾਹਰ ਨਿਕਲਦੀ ਹੈ।
7. ਗ੍ਰੀਨ ਟੀ
ਐਂਟੀ-ਆਕਸੀਡੈਂਟਸ ਗੁਣਾਂ ਨਾਲ ਭਰਪੂਰ ਗ੍ਰੀਨ ਟੀ ਸਰੀਰ ਦੀਆਂ ਅਸ਼ੁੱਧੀਆਂ ਨੂੰ ਬਾਹਰ ਕੱਢਦੀ ਹੈ। ਇਸ ਦੇ ਸੇਵਨ ਨਾਲ ਹਲਕਾਪਣ ਵੀ ਮਹਿਸੂਸ ਹੁੰਦਾ ਹੈ। ਇਹ ਤੁਹਾਡੇ ਸਰੀਰ ਦੇ ਸੈੱਲਾਂ ਨੂੰ ਖਰਾਬ ਹੋਣ ਤੋਂ ਬਚਾਉਂਦੀ ਹੈ ਕਿਉਂਕਿ ਇਸ ''ਚ ਮੌਜੂਦ ਤੱਤ ਤੁਹਾਡੇ ਸਰੀਰ ਦੇ  ਫ੍ਰੀ ਰੈਡੀਕਲਸ ਨਾਲ ਲੜਨ ''ਚ ਕਾਫੀ ਕਾਰਗਰ ਸਾਬਤ ਹੁੰਦੇ ਹਨ। ਇਸ ਨਾਲ ਚਮੜੀ ਵੀ ਚਮਕਦਾਰ ਹੁੰਦੇ ਹੈ।