ਘਰ ਵਿਚ ਮੱਛਰਾਂ ਨੂੰ ਆਉਣ ''ਤੋਂ ਰੋਕਣ ਲਈ ਇਨ੍ਹਾਂ ਘਰੇਲੂ ਨੁਸਖਿਆਂ ਦੀ ਕਰੋ ਵਰਤੋ

10/31/2017 12:27:38 PM

ਨਵੀਂ ਦਿੱਲੀ— ਅੱਜਕਲ ਬੁਖਾਰ ਹੋਣ ਦੀ ਪ੍ਰੇਸ਼ਾਨੀ ਆਮ ਸੁਣਨ ਨੂੰ ਮਿਲ ਰਹੀ ਹੈ। ਇਸ ਦੀ ਖਾਸ ਵਜ੍ਹਾ ਮੱਛਰਾਂ ਨੂੰ ਮੰਨਿਆ ਜਾਂਦਾ ਹੈ। ਮੱਛਰ ਗੰਦੀ ਵਾਲੀ ਥਾਂਵਾਂ 'ਤੇ ਬਹੁਤ ਜਲਦੀ ਆਉਂਦੇ ਹਨ। ਇਨ੍ਹਾਂ ਨੂੰ ਭਜਾਉਣ ਲਈ ਕੈਮੀਕਲ ਵਾਲੇ ਲਿਕਵਿਡ ਦੀ ਵਰਤੋਂ ਕਰਨ ਨਾਲੋਂ ਬਿਹਤਰ ਹੈ ਕਿ ਕੁਝ ਘਰੇਲੂ ਉਪਾਅ ਅਤੇ ਅਸਰਦਾਰ ਤਰੀਕੇ ਨੂੰ ਅਪਣਾਇਆ ਜਾਵੇ। ਆਓ ਜਾਣਦੇ ਹਾਂ ਕਿਸ ਤਰ੍ਹਾਂ ਨਾਲ ਭਜਾਇਆ ਜਾਵੇ ਇਨ੍ਹਾਂ ਮੱਛਰਾਂ ਨੂੰ। ਆਓ ਜਾਣਦੇ ਹਾਂ ਇਨ੍ਹਾਂ ਲਈ ਕੁਝ ਉਪਾਅ ਬਾਰੇ...
1. ਲੌਂਗ ਅਤੇ ਨਾਰੀਅਲ ਤੇਲ 
ਮੱਛਰਾਂ ਨੂੰ ਲੌਂਗ ਅਤੇ ਨਾਰੀਅਲ ਦੇ ਤੇਲ ਦੀ ਖੁਸ਼ਬੂ ਬਿਲਕੁਲ ਵੀ ਪਸੰਦ ਨਹੀਂ ਹੁੰਦੀ। ਨਾਰੀਅਲ ਦੇ ਤੇਲ ਵਿਚ ਲੌਂਗ ਦਾ ਤੇਲ ਮਿਕਸ ਕਰ ਲਓ। ਇਸ ਨੂੰ ਆਪਣੇ ਸਰੀਰ 'ਤੇ ਲਗਾਓ। ਮੱਛਰ ਤੁਹਾਡੇ ਕਰੀਬ ਵੀ ਨਹੀਂ ਆਵੇਗਾ। ਇਹ ਤੇਲ ਓਡੋਮਾਸ ਦੀ ਤਰ੍ਹਾਂ ਕੰਮ ਕਰਦਾ ਹੈ। 
2. ਕਪੂਰ ਦਾ ਧੂਆ
ਘਰ ਵਿਚ ਮੱਛਰਾਂ ਨੂੰ ਬਾਹਰ ਕੱਢਣ ਲਈ ਕਮਰੇ ਵਿਚ ਕਪੂਰ ਦੀ ਟਿੱਕੀ ਜਲਾਓ। ਇਸ ਦੀ ਖੂਸ਼ਬੂ ਨਾਲ ਮੱਛਰ ਦੂਰ ਭੱਜ ਜਾਂਦੇ ਹਨ। ਕਪੂਰ ਨੂੰ ਜਲਾਉਣ ਤੋਂ ਪਹਿਲਾਂ ਖੁਦ ਘਰ ਤੋਂ ਬਾਹਰ ਨਿਕਲ ਜਾਓ।
3. ਨਿੰਬੂ ਦਾ ਰਸ
ਨਿੰਬੂ ਦਾ ਰਸ ਮੱਛਰਾਂ ਨੂੰ ਭਜਾਉਣ ਦਾ ਸਭ ਤੋਂ ਆਸਾਨ ਤਰੀਕਾ ਹੈ। ਨਿੰਬੂ ਦੇ ਰਸ ਨੂੰ ਲਿਕਵਿਡ ਦੇ ਰਿਫਿਲ ਵਿਚ ਭਰ ਲਓ। ਇਸ ਦੀ ਵਰਤੋਂ ਕਰਨ ਨਾਲ ਮੱਛਰ ਦੂਰ ਭੱਜ ਜਾਣਗੇ। 
4. ਨੀਲਗੀਰੀ ਦਾ ਤੇਲ 
ਨੀਲਗੀਰੀ ਦੇ ਤੇਲ ਨਾਲ ਵੀ ਮੱਛਰ ਆਸਾਨੀ ਨਾਲ ਭੱਜ ਜਾਂਦਾ ਹੈ। ਖਾਲੀ ਰਿਫਿਲ ਵਿਚ ਨੀਲਗੀਰੀ ਦਾ ਤੇਲ ਭਰ ਕੇ ਵੀ ਤੁਸੀਂ ਇਸ ਦੀ ਵਰਤੋਂ ਕਰ ਸਕਦੇ ਹੋ। 
5. ਨਿੰਮ ਦਾ ਤੇਲ 
ਘਰ ਵਿਚ ਮੱਛਰਾਂ ਨੂੰ ਬਾਹਰ ਭਜਾਉਣ ਲਈ ਨਿੰਮ ਦੇ ਤੇਲ ਨੂੰ ਘਰ ਦੇ ਆਲੇ-ਦੁਆਲੇ ਛਿੜਕ ਲਓ। ਇਸ ਨਾਲ ਮੱਛਰ ਦੂਰ ਭੱਜ ਜਾਣਗੇ।