ਰਸੋਈ ਦੀ ਬਦਬੂ ਨੂੰ ਦੂਰ ਕਰਨ ਲਈ ਵਰਤੋ ਇਹ ਘਰੇਲੂ ਤਰੀਕੇ

03/05/2018 12:35:48 PM

ਨਵੀਂ ਦਿੱਲੀ— ਖਾਣੇ 'ਚ ਵਰਤੋਂ ਕੀਤੇ ਜਾਣ ਵਾਲੇ ਮਸਾਲੇ ਉਸ ਨੂੰ ਹੋਰ ਵੀ ਸੁਆਦ ਬਣਾ ਦਿੰਦੇ ਹਨ। ਖਾਣੇ ਨੂੰ ਸੁਆਦ ਬਣਾਉਣ ਦੇ ਨਾਲ-ਨਾਲ ਇਸ ਨਾਲ ਰਸੋਈ ਦੀ ਮਹਿਕ ਵੀ ਚਲੀ ਜਾਂਦੀ ਹੈ ਪਰ ਥੋੜ੍ਹੀ ਦੇਰ ਬਾਅਦ ਇਹ ਸੁਆਦੀ ਮਹਿਕ ਬਦਬੂ 'ਚ ਬਦਲ ਜਾਂਦੀ ਹੈ, ਜੋ ਆਸਾਨੀ ਨਾਲ ਨਹੀਂ ਜਾਂਦੀ। ਕਈ ਵਾਰ ਅਜਿਹਾ ਹੁੰਦਾ ਹੈ ਕਿ ਰਸੋਈ 'ਚ ਮਸਾਲੇ ਜਾਂ ਸਬਜ਼ੀ ਆਦਿ ਡਿੱਗ ਜਾਣ ਨਾਲ ਸਮੈਲ ਹੋਣ ਲੱਗਦੀ ਹੈ ਭਾਂਵੇ ਹੀ ਤੁਸੀਂ ਰਸੋਈ ਨੂੰ ਰੋਜ਼ਾਨਾ ਸਾਫ ਕਰਦੀ ਹੋ ਪਰ ਇਸ ਦੀ ਸਮੈਲ ਆਸਾਨੀ ਨਾਲ ਜਾਣ ਦਾ ਨਾਂ ਹੀ ਨਹੀਂ ਲੈਂਦੀ। ਜੇ ਤੁਹਾਡੀ ਰਸੋਈ 'ਚ ਵੀ ਜ਼ਿਆਦਾ ਬਦਬੂ ਰਹਿੰਦੀ ਹੈ ਤਾਂ ਅਸੀਂ ਤੁਹਾਨੂੰ ਕੁਝ ਘਰੇਲੂ ਚੀਜ਼ਾਂ ਦੀ ਵਰਤੋਂ ਨਾਲ ਇਸ ਬਦਬੂ ਤੋਂ ਛੁਟਕਾਰਾ ਪਾਉਣ ਦੇ ਟ੍ਰਿਕਸ ਦੱਸਣ ਜਾ ਰਹੇ ਹਾਂ ਜੋ ਤੁਹਾਡੇ ਬਹੁਤ ਕੰਮ ਵੀ ਆਉਣਗੇ।
ਆਓ ਜਾਣਦੇ ਹਾਂ ਇਨ੍ਹਾਂ ਤਰੀਕਿਆਂ ਬਾਰੇ...
1. ਸਿਰਕੇ ਦੀ ਕਰੋ ਵਰਤੋਂ
ਸਿਰਕਾ ਖਾਣੇ 'ਚ ਨਾ ਸਿਰਫ ਸੁਆਦ ਹੀ ਨਹੀਂ ਹੁੰਦਾ ਸਗੋਂ ਰਸੋਈ 'ਚੋਂ ਆਉਣ ਵਾਲੀ ਬਦਬੂ ਨੂੰ ਵੀ ਦੂਰ ਰੱਖਣ 'ਚ ਮਦਦ ਕਰਦਾ ਹੈ। ਇਕ ਭਾਂਡੇ 'ਚ ਸਫੈਦ ਸਿਰਕਾ ਅਤੇ ਦਾਲਚੀਨੀ ਦਾ ਟੁੱਕੜਾ ਪਾ ਦਿਓ। ਫਿਰ ਇਸ ਭਾਂਡੇ ਨੂੰ ਰਸੋਈ ਦੇ ਕਿਸੇ ਵੀ ਕੋਨੇ 'ਤੇ ਰੱਖ ਦਿਓ ਇਸ ਨਾਲ ਰਸੋਈ ਦੀ ਬਦਬੂ ਦੂਰ ਹੋ ਜਾਵੇਗੀ।
2. ਬੇਕਿੰਗ ਸੋਡੇ ਦੀ ਕਰੋ ਵਰਤੋਂ
ਰਸੋਈ ਦੀ ਬਦਬੂ ਨੂੰ ਦੂਰ ਕਰਨ ਲਈ ਬੇਕਿੰਗ ਸੋਡਾ ਕਾਫੀ ਲਾਭਕਾਰੀ ਹੈ। ਇਸ ਦੀ ਵਰਤੋਂ ਨਾਲ ਰਸੋਈ ਦੀ ਬਦਬੂ ਫਟਾਫਟ ਦੂਰ ਹੋ ਜਾਂਦੀ ਹੈ। ਰਸੋਈ 'ਚ ਖਾਣਾ ਬਣਾਉਣ ਦੇ ਬਾਅਦ ਸਲੈਬ ਜਾਂ ਫਿਰ ਡਸਟਬਿਨ ਦੇ ਆਲੇਦੁਆਲੇ ਥੋੜ੍ਹਾ ਜਿਹਾ ਬੇਕਿੰਗ ਸੋਡਾ ਛਿੜਕ ਦਿਓ।
3. ਸ਼ੂਗਰ ਸੋਪ ਵੀ ਹੈ ਮਦਦਗਾਰ
ਨਾਨਵੈੱਜ ਬਣਾਉਣ ਦੇ ਬਾਅਦ ਅਕਸਰ ਹੱਥਾਂ ਅਤੇ ਰਸੋਈ 'ਚੋਂ ਬਦਬੂ ਆਉਣ ਲੱਗਦੀ ਹੈ ਜੋ ਬੇਹੱਦ ਮਾੜੀ ਲੱਗਦੀ ਹੈ। ਤੁਸੀਂ ਵੀ ਇਸ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਸਾਬਣ ਦੇ ਪਾਣੀ 'ਚ ਥੋੜ੍ਹਾ ਜਿਹੀ ਖੰਡ ਮਿਲਾ ਕੇ ਰੱਖ ਦਿਓ। ਇਸ ਨਾਲ ਸਮੈਲ ਆਉਣੀ ਬੰਦ ਹੋ ਜਾਵੇਗੀ।
4. ਨਿੰਬੂ ਪਾਣੀ ਦਾ ਕਮਾਲ
ਨਿੰਬੂ ਪਾਣੀ ਰਸੋਈ ਅਤੇ ਫਰਿੱਜ ਦੋਵਾਂ ਦੀ ਬਦਬੂ ਦੂਰ ਕਰ ਸਕਦਾ ਹੈ। ਪਾਣੀ ਨਾਲ ਭਰੇ ਹੋਏ ਬਾਉਲ 'ਚ ਨਿੰਬੂ ਨਿਚੋੜ ਕੇ ਇਸ ਨੂੰ ਰਸੋਈ 'ਚ ਰੱਖ ਦਿਓ। ਇਸ ਨਾਲ ਕੁਝ ਹੀ ਦੇਰ 'ਚ ਰਸੋਈ ਦੀ ਬਦਬੂ ਚਲੀ ਜਾਵੇਗੀ।
5. ਸੰਤਰੇ ਦੇ ਛਿਲਕੇ ਵੀ ਮਦਦਗਾਰ
ਸੰਤਰੇ ਦੇ ਛਿਲਕੇ ਦਾ ਪਾਣੀ ਰਸੋਈ ਦੀ ਬਦਬੂ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ। ਇਕ ਬਾਉਲ 'ਚ ਇਕ ਕੱਪ ਪਾਣੀ ਮਿਲਾ ਕੇ ਘੱਟ ਗੈਸ 'ਤੇ ਗਰਮ ਕਰੋ। ਫਿਰ ਇਸ ਪਾਣੀ 'ਚ ਸੰਤਰੇ ਦੇ ਛਿਲਕੇ ਮਿਲਾ ਲਓ। ਇਸ ਨੂੰ ਦੋ ਮਿੰਟ ਲਈ ਉਬਲਣ ਦਿਓ ਅਤੇ ਫਿਰ ਇਸ 'ਚ ਦਾਲਚੀਨੀ ਮਿਲਾ ਕੇ ਦਿਓ। ਇਸ ਨਾਲ ਰਸੋਈ ਦੀ ਬਦਬੂ ਦੂਰ ਹੋ ਜਾਵੇਗੀ।