ਅੰਡਰ ਆਰਮਸ ਦੇ ਕਾਲੇਪਨ ਤੋਂ ਹੋ ਪਰੇਸ਼ਾਨ ਤਾਂ ਵਰਤੋ ਇਹ ਨੁਸਖਾ

05/29/2017 4:30:19 PM

ਨਵੀਂ ਦਿੱਲੀ— ਗਰਮੀਆਂ ਦੇ ਮੌਸਮ 'ਚ ਲੜਕੀਆਂ ਸਲੀਵਲੈਸ ਪਹਿਨਣਾ ਪਸੰਦ ਕਰਦੀਆਂ ਹਨ। ਸਲੀਵਲੈਸ ਕੱਪੜੇ ਪਹਿਨਣ ਨਾਲ ਲੜਕੀਆਂ ਦੀ ਲੁਕ ਬਹੁਤ ਮਾਡਰਨ ਲਗਦੀ ਹੈ। ਕੁਝ ਲੜਕੀਆਂ ਦੇ ਅੰਡਰ ਆਰਮਸ ਸ਼ੇਵ ਕਰਨ ਨਾਲ, ਕਾਸਮੈਟਿਕਸ ਦਾ ਇਸਤੇਮਾਲ ਕਰਨ ਨਾਲ ਅਤੇ ਡੈਡ ਸੈਲਸ ਦੇ ਕਾਰਨ ਕਾਲੇ ਹੋ ਜਾਂਦੇ ਹਨ। ਇਸ ਲਈ ਉਹ ਸਲੀਵਲੈਸ ਕੱਪੜੇ ਨਹੀਂ ਪਹਿਨ ਪਾਉਂਦੀਆਂ। ਅੰਡਰ ਆਰਮਸ ਦਾ ਕਾਲਾਪਨ ਦੇਖਣ 'ਚ ਬਹੁਤ ਹੀ ਗੰਦਾ ਲਗਦਾ ਹੈ। ਜੇ ਤੁਹਾਡੇ ਵੀ ਅੰਡਰ ਆਰਮਸ 'ਚ ਡਾਰਕਨੈਸ ਦੀ ਸਮੱਸਿਆ ਹੈ ਤਾਂ ਇਸ ਨੂੰ ਦੂਰ ਕਰਨ ਦੇ ਲਈ ਇਹ ਘਰੇਲੂ ਨੁਸਖੇ ਵਰਤੋ।
ਸਮੱਗਰੀ
- 2 ਚਮਚ ਹਲਦੀ ਪਾਊਡਰ
- 1 ਚਮਚ ਬੇਕਿੰਗ ਸੋਡਾ
- 1 ਚਮਚ ਸ਼ਹਿਦ
- 1 ਚਮਚ ਨਿੰਬੂ ਦਾ ਰਸ
ਇਸ ਤਰ੍ਹਾਂ ਕਰੋ ਇਸਤੇਮਾਲ
1. ਸਭ ਤੋਂ ਪਹਿਲਾਂ ਇਕ ਕਟੋਰੀ 'ਚ ਹਲਦੀ ਪਾਊਡਰ, ਬੇਕਿੰਗ ਸੋਡਾ ਸ਼ਹਿਦ ਅਤੇ ਨਿੰਬੂ ਦਾ ਰਸ ਮਿਲਾ ਲਓ।
2. ਫਿਰ ਇਸ ਮਿਸ਼ਰਨ ਨੂੰ ਚੰਗੀ ਤਰ੍ਹਾਂ ਮਿਲਾ ਕੇ ਪੇਸਟ ਤਿਆਰ ਕਰ ਲਓ। 
3. ਫਿਰ ਇਸਨੂੰ ਅੰਡਰ ਆਰਮਸ 'ਤੇ ਚੰਗੀ ਤਰ੍ਹਾਂ ਲਗਾ ਲਓ। 
4. ਇਸ ਨੂੰ 15-20 ਮਿੰਟਾਂ ਤੱਕ ਲਗਾ ਰਹਿਣ ਦਿਓ ਅਤੇ ਇਸ ਤੋਂ ਬਾਅਦ ਪਾਣੀ ਨਾਲ ਧੋ ਲਓ।
5. ਧੋਣ ਤੋਂ ਬਾਅਦ ਨਾਰੀਅਲ ਤੇਲ ਨਾਲ ਮਸਾਜ ਕਰੋ।