Beauty Tips: ਸਿੰਪਲ ਪਾਣੀ ਨਹੀਂ ਸੋਡਾ ਵਾਟਰ ਨਾਲ ਕਰੋ ਫੇਸਵਾਸ਼, ਸਕਿਨ ''ਤੇ ਆਵੇਗਾ ਕੁਦਰਤੀ ਨਿਖਾਰ

08/09/2022 4:57:03 PM

ਨਵੀਂ ਦਿੱਲੀ-ਚਿਹਰਾ ਸਾਫ ਰੱਖਣ ਲਈ ਔਰਤਾਂ ਕਈ ਤਰ੍ਹਾਂ ਦੇ ਬਿਊਟੀ ਪ੍ਰੋਡੈਕਟਸ ਲਈ ਘਰੇਲੂ ਨੁਸਖ਼ਿਆਂ ਦਾ ਇਸਤੇਮਾਲ ਕਰਦੀਆਂ ਹਨ। ਪਰ ਫਿਰ ਵੀ ਕਈ ਵਾਰ ਚਿਹਰੇ ਦਾ ਨਿਖਾਰ ਨਹੀਂ ਆਉਂਦਾ। ਪਰ ਕੀ ਤੁਸੀਂ ਸੋਡਾ ਵਾਟਰ ਚਿਹਰੇ 'ਤੇ ਵਰਤੋਂ ਕੀਤਾ ਹੈ? ਸੋਡਾ ਵਾਟਰ ਨਾਲ ਚਿਹਰਾ ਧੋਣ ਨਾਲ ਵੀ ਚਿਹਰਾ ਚਮਕਦਾਰ ਬਣਦਾ ਹੈ। 
ਇਹ ਸਕਿਨ ਸਬੰਧੀ ਕਈ ਸਮੱਸਿਆਵਾਂ ਨੂੰ ਵੀ ਦੂਰ ਕਰਦਾ ਹੈ ਅਤੇ ਚਿਹਰੇ 'ਤੇ ਨਿਖਾਰ ਲਿਆਉਣ ਲਈ ਵੀ ਮਦਦ ਕਰਦਾ ਹੈ। ਸੋਡਾ ਵਾਟਰ ਤੁਹਾਡੀ ਸਕਿਨ ਲਈ ਕਿੰਝ ਫਾਇਦੇਮੰਦ ਹੈ, ਅੱਜ ਤੁਹਾਨੂੰ ਇਸ ਦੇ ਬਾਰੇ 'ਚ ਦੱਸਾਂਗੇ। ਤਾਂ ਆਓ ਜਾਣਦੇ ਹਾਂ ਕਿ ਸੋਡਾ ਵਾਟਰ ਨਾਲ ਸਕਿਨ 'ਦੇ ਫਾਇਦੇ... 
ਸਕਿਨ ਲਈ ਕਿੰਝ ਫਾਇਦੇਮੰਦ ਹੈ ਸੋਡਾ ਵਾਟਰ?
ਧੂੜ, ਮਿੱਟੀ, ਪ੍ਰਦੂਸ਼ਣ ਅਤੇ ਸੂਰਜ ਦੀਆਂ ਤੇਜ਼ ਹਾਨੀਕਾਰਕ ਕਿਰਨਾਂ ਦੇ ਕਾਰਨ ਸਕਿਨ 'ਤੇ ਜ਼ਿਆਦਾ ਅਸਰ ਦਿਖਾਈ ਦਿੰਦਾ ਹੈ। ਇਸ ਤੋਂ ਇਲਾਵਾ ਸਕਿਨ ਦੀ ਟਾਈਪ ਦੇ ਕਾਰਨ ਵੀ ਕਈ ਵਾਰ ਸਕਿਨ ਸਬੰਧੀ ਸਮੱਸਿਆਵਾਂ ਹੋ ਜਾਂਦੀਆਂ ਹਨ। ਤੁਸੀਂ ਸਾਦੇ ਪਾਣੀ ਦੀ ਥਾਂ ਚਿਹਰਾ ਧੋਣ ਲਈ ਸੋਡਾ ਵਾਟਰ ਦੀ ਇਸਤੇਮਾਲ ਕਰ ਸਕਦੇ ਹੋ। ਸੋਡਾ ਵਾਟਰ ਇਸਤੇਮਾਲ ਕਰਨ ਨਾਲ ਸਕਿਨ ਅੰਦਰ ਤੋਂ ਸਾਫ ਹੁੰਦੀ ਹੈ। ਇਹ ਤੁਹਾਡੀ ਸਕਿਨ 'ਚ ਮੌਜੂਦ, ਵਾਧੂ ਆਇਲ ਨੂੰ ਵੀ ਸਾਫ ਕਰਨ 'ਚ ਵੀ ਬਹੁਤ ਹੀ ਮਦਦਗਾਰ ਮੰਨਿਆ ਜਾਂਦਾ ਹੈ। 


ਇਸ ਦੇ ਫਾਇਦੇ
ਪਿੰਪਲਸ ਕਰੇ ਘੱਟ

ਇਹ ਸਕਿਨ 'ਤੇ ਮੌਜੂਦ ਵਾਧੂ ਆਇਲ, ਗੰਦਗੀ, ਰੋਮ ਛਿਦਰਾਂ ਨੂੰ ਖੋਲ੍ਹਣ 'ਚ ਅਤੇ ਬਲੈਕ ਹੈੱਡਸ ਨੂੰ ਸਾਫ ਕਰਨ 'ਚ ਵੀ ਸਹਾਇਤਾ ਕਰਦਾ ਹੈ। ਇਸ ਦਾ ਇਸਤੇਮਾਲ ਚਿਹਰੇ 'ਤੇ ਕਰਨ ਨਾਲ ਹੌਲੀ-ਹੌਲੀ ਮੁਹਾਸੇ ਘੱਟ ਹੋਣ ਲੱਗਦੇ ਹਨ।
ਐਲਰਜੀ ਕਰੇ ਦੂਰ
ਸੋਡਾ ਵਾਟਰ ਚਿਹਰੇ 'ਤੇ ਪਾਏ ਜਾਣ ਵਾਲੇ ਹਾਨੀਕਾਰਕ ਬੈਕਟੀਰੀਆ ਨੂੰ ਸਾਫ ਕਰਨ 'ਚ ਵੀ ਸਹਾਇਆ ਕਰਦਾ ਹੈ। ਜੇਕਰ ਤੁਹਾਨੂੰ ਚਿਹਰੇ 'ਤੇ ਲਾਲ ਧੱਬੇ, ਖਾਰਸ਼ ਜਾਂ ਕਿਸੇ ਤਰ੍ਹਾਂ ਦਾ ਐਲਰਜੀ ਹੈ ਤਾਂ ਤੁਸੀਂ ਇਸ ਦਾ ਚਿਹਰੇ 'ਤੇ ਇਸਤੇਮਾਲ ਕਰ ਸਕਦੇ ਹੋ। 


ਚਿਹਰੇ 'ਤੇ ਲਿਆਏ ਇੰਸਟੈਂਟ ਗਲੋਅ
ਸੋਡਾ ਵਾਟਰ ਚਿਹਰੇ ਦੇ ਦਾਗ-ਧੱਬੇ, ਮੁਹਾਸਿਆਂ ਨੂੰ ਦੂਰ ਕਰਕੇ ਚਿਹਰੇ ਦੇ ਜ਼ਿੱਦੀ ਨਿਸ਼ਾਨਾਂ ਨੂੰ ਸਾਫ ਕਰਨ 'ਚ ਸਹਾਇਆ ਕਰਦਾ ਹੈ। ਇਸ ਦਾ ਪੀ.ਐੱਚ. ਲੈਵਲ ਪਾਣੀ ਤੋਂ ਜ਼ਿਆਦਾ ਹੁੰਦਾ ਹੈ। ਜੇਕਰ ਤੁਸੀਂ ਚਿਹਰੇ 'ਤੇ ਇਸ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਚਿਹਰੇ 'ਤੇ ਇਸ ਇੰਸਟੈਂਟ ਗਲੋਅ ਵੀ ਆਉਂਦਾ  ਹੈ।

ਡੈੱਡ ਸਕਿਨ ਤੋਂ ਦਿਵਾਏ ਛੁਟਕਾਰਾ
ਇਹ ਚਿਹਰੇ ਦੀ ਡੈੱਡ ਸਕਿਨ ਤੋਂ ਵੀ ਰਾਹਤ ਦਿਵਾਉਂਦਾ ਹੈ। ਤੁਸੀਂ ਚਿਹਰਾ ਧੋਂਦੇ ਸਮੇਂ ਹੌਲੀ-ਹੌਲੀ ਸਕਿਨ ਦੀ ਇਸ ਨਾਲ ਮਾਲਿਸ਼ ਕਰੋ। ਸੋਡਾ ਵਾਟਰ ਇਕ ਬਿਹਤਰੀਨ ਐਕਸਫੋਲੀਏਟਰ ਦੇ ਰੂਪ 'ਚ ਕੰਮ ਵੀ ਕਰਦਾ ਹੈ। 
ਇੰਝ ਬਣਾਓ ਘਰ 'ਚ ਸੋਡਾ ਵਾਟਰ
ਜੇਕਰ ਤੁਸੀਂ ਬਾਜ਼ਾਰੀ ਸੋਡਾ ਵਾਟਰ ਦਾ ਇਸਤੇਮਾਲ ਨਹੀਂ ਕਰਨਾ ਚਾਹੁੰਦੇ ਹੋ ਤਾਂ ਇਸ ਨੂੰ ਘਰ 'ਚ ਹੀ ਬਣਾ ਸਕਦੇ ਹੋ। 


ਸਮੱਗਰੀ
ਨਿੰਬੂ-4-5
ਬੇਕਿੰਗ ਸੋਡਾ- 2 ਚਮਚੇ
ਲੂਣ-1 ਚਮਚਾ


ਕਿੰਝ ਬਣਾਈਏ?
-ਸਭ ਤੋਂ ਪਹਿਲਾਂ ਅੱਧੀ ਬਾਲਟੀ ਪਾਣੀ 'ਚ ਬੇਕਿੰਗ ਸੋਡਾ ਮਿਲਾਓ। 
-ਫਿਰ ਉਸ 'ਚ ਲੂਣ ਜਾਂ ਨਿੰਬੂ ਦੋਵਾਂ 'ਚ ਇਕ ਚੀਜ਼ ਮਿਲਾਓ। 
-ਸਾਰੀਆਂ ਚੀਜ਼ਾਂ ਨੂੰ ਪਾਣੀ 'ਚ ਚੰਗੀ ਤਰ੍ਹਾਂ ਮਿਲਾ ਲਓ। 
-ਇਸ ਤੋਂ ਬਾਅਦ ਇਸ ਪਾਣੀ ਨਾਲ ਤੁਸੀਂ ਆਪਣਾ ਚਿਹਰਾ ਧੋ ਲਓ। 
-ਇਸ ਗੱਲ ਦਾ ਖ਼ਾਸ ਧਿਆਨ ਰੱਖੋ ਕਿ ਸੋਡਾ ਵਾਟਰ ਅੱਖਾਂ 'ਚ ਨਾ ਜਾਵੇ। 
-ਚਿਹਰੇ 'ਤੇ 15 ਮਿੰਟ ਲੱਗਿਆ ਰਹਿਣ ਦਿਓ। ਤੈਅ ਸਮੇਂ ਬਾਅਦ ਚਿਹਰਾ ਸਾਫ ਪਾਣੀ ਨਾਲ ਧੋ ਲਓ। 

Aarti dhillon

This news is Content Editor Aarti dhillon