ਸਿਰਕੇ ਦੀ ਇਸ ਤਰ੍ਹਾਂ ਵਰਤੋ ਕਰਨ ਨਾਲ ਖੁੱਲੇ ਪੋਰਸ ਹੋ ਜਾਣਗੇ ਬੰਦ

09/26/2017 6:15:11 PM

ਨਵੀਂ ਦਿੱਲੀ— ਗੰਦਗੀ, ਧੂਲ-ਮਿੱਟੀ ਅਤੇ ਬਾਹਰੀ ਵਾਤਾਵਰਣ ਕਾਰਨ ਚਮੜੀ 'ਤੇ ਖੁੱਲੇ ਪੋਰਸ ਦੀ ਪ੍ਰੇਸ਼ਾਨੀ ਆਮ ਗੱਲ ਹੈ। ਇਸ ਨਾਲ ਚਿਹਰੇ ਦੀ ਖੂਬਸੂਰਤੀ 'ਤੇ ਵੀ ਅਸਰ ਪੈਂਦਾ ਹੈ, ਜਿਸ ਨਾਲ ਐਕਨੇ, ਡਲਨੈੱਸ ਦੇ ਇਲਾਵਾ ਹੋਰ ਵੀ ਪ੍ਰੇਸ਼ਾਨੀਆਂ ਹੋਣ ਲੱਗਦੀਆਂ ਹਨ। ਇਸ 'ਤੋਂ ਰਾਹਤ ਪਾਉਣ ਲਈ ਤੁਸੀਂ ਘਰੇਲੂ ਤਰੀਕੇ ਨਾਲ ਬਣੇ ਸਕਿਨ ਟੋਨਰ ਦੀ ਵਰਤੋਂ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਸਿਰਕੇ ਦੀ ਵਰਤੋਂ ਨਾਲ ਚਮੜੀ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਨ੍ਹਾਂ ਬਾਰੇ
ਫਾਇਦੇ
1.
ਸਿਰਕੇ ਵਿਚ ਐਂਟੀਸੈਪਟਿਕ ਐਸਿਡ ਹੁੰਦਾ ਹੈ ਜੋ ਚਮੜੀ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਅਤੇ ਪੀ ਐੱਚ ਲੇਵਲ ਨੂੰ ਵੀ ਬੈਲੰਸ ਕਰਨ ਵਿਚ ਮਦਦਗਾਰ ਹੈ। 
2. ਚਮੜੀ 'ਤੇ ਪੈਦਾ ਹੋਣ ਵਾਲੇ ਬੈਕਟੀਰੀਆ ਨਾਲ ਲੜਣ ਵਿਚ ਵੀ ਸਿਰਕਾ ਬੇਹੱਦ ਕਾਰਗਾਰ ਹੈ। ਇਹ ਐਸਟਰੇਂਜੇਂਟ ਦਾ ਕੰਮ ਕਰਦਾ ਹੈ। 
3. ਖੁੱਲੇ ਪੋਰਸ, ਬਲੈਕਹੈੱਡਸ, ਵਾਈਟਹੈੱਡਸ, ਐਕਨੇ ਆਦਿ ਦੀਆਂ ਪ੍ਰੇਸ਼ਾਨੀਆਂ ਨੂੰ ਵੀ ਸਿਰਕਾ ਦੂਰ ਕਰਦਾ ਹੈ। 
ਇਸ ਤਰ੍ਹਾਂ ਕਰੋ ਵਰਤੋਂ
1 ਛੋਟੇ ਆਕਾਰ ਵਾਲੀ ਸਪ੍ਰੇ ਬੋਤਲ ਵਿਚ ਅੱਧਾ ਪਾਣੀ ਭਰ ਲਓ, ਇਸ ਦਾ ਇਕ ਚੋਥਾਈ ਹਿੱਸਾ ਸਫੇਦ ਸਿਰਕਾ ਪਾ ਕੇ ਇਸ ਵਿਚ 1 ਚਮੱਚ ਵਿਚ ਹੇਜਨ ਪਾ ਦਿਓ। ਬੋਤਲ ਨੂੰ ਬੰਦ ਕਰਕੇ ਫਰਿੱਜ ਵਿਚ ਰੱਖ ਦਿਓ। ਇਸ ਨੂੰ ਰੋਜ਼ਾਨਾ ਫੇਸ਼ਿਅਲ ਟੋਨਰ ਦੀ ਤਰ੍ਹਾਂ ਵਰਤੋਂ ਕਰੋ।