ਵਾਲਾਂ ਅਤੇ ਚਮੜੀ ਲਈ ਬੇਹੱਦ ਫਾਇਦੇਮੰਦ ਹੈ ਕੇਸਰ ਦੀ ਵਰਤੋ

07/19/2017 2:30:07 PM

ਨਵੀਂ ਦਿੱਲੀ— ਖੂਸ਼ਬੂ ਨਾਲ ਭਰਪੂਰ ਕੇਸਰ ਦੀ ਵਰਤੋਂ ਖਾਣੇ ਦੇ ਸੁਆਦ ਨੂੰ ਵਧਾਉਣ ਲਈ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਕੇਸਰ ਦੀ ਵਰਤੋਂ ਕਰਨ ਨਾਲ ਸਿਹਤ ਸੰਬੰਧੀ ਕਈ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਭਾਂਵੇ ਇਹ ਮਹਿੰਗਾ ਹੋਵੇ ਪਰ ਇਸ ਦੇ ਫਾਇਦੇ ਵੀ ਕਾਫੀ ਹੁੰਦੇ ਹਨ। ਕੇਸਰ ਨਾਲ ਤੁਸੀਂ ਵਾਲਾਂ ਨੂੰ ਖੂਬਸੂਰਤ ਅਤੇ ਚਮੜੀ ਦੀ ਰੰਗਤ ਨੂੰ ਨਿਖਾਰ ਸਕਦੇ ਹੋ। ਆਓ ਜਾਣਦੇ ਹਾਂ ਕਿ ਕਿਵੇਂ ਕੇਸਰ ਤੁਹਾਡੀ ਖੂਬਸੂਰਤੀ ਨੂੰ ਚਾਰ ਚੰਨ ਲਗਾ ਸਕਦਾ ਹੈ। 
1. ਬੇਦਾਗ ਚਮੜੀ
ਕੇਸਰ ਵਿਚ ਐਂਟੀਫੰਗਲ ਭਰਪੂਰ ਮਾਤਰਾ ਵਿਚ ਹੁੰਦਾ ਹੈ ਜੋ ਚਮੜੀ 'ਤੇ ਮੌਜੂਦ ਮੁਹਾਸੇ ਅਤੇ ਦਾਗ-ਧੱਬਿਆਂ ਨੂੰ ਦੂਰ ਕਰ ਦਿੰਦਾ ਹੈ, ਜੇ ਤੁਹਾਡੇ ਚਿਹਰੇ 'ਤੇ ਦਾਗ ਧੱਬੇ ਦਿਖਾਈ ਦਿੰਦੇ ਹਨ ਤਾਂ 5-6 ਤੁਲਸੀਂ ਦੀਆਂ ਪੱਤੀਆਂ ਵਿਚ 2 ਚੁਟਕੀ ਕੇਸਰ ਮਿਲਾ ਲਓ ਅਤੇ ਫਿਰ ਇਸ ਪੇਸਟ ਨੂੰ ਚਿਹਰੇ 'ਤੇ ਲਗਾਓ। ਸੁੱਕਣ ਤੋਂ ਬਾਅਦ ਇਸ ਨੂੰ ਧੋ ਲਓ।
2. ਗੋਰੀ ਰੰਗਤ 
ਜੇ ਤੁਸੀਂ ਆਪਣੇ ਚਿਹਰੇ ਦੀ ਰੰਗਤ ਨੂੰ ਨਿਖਾਰਣਾ ਲਈ ਹਰ ਕੋਸ਼ਿਸ਼ ਕਰ ਚੁੱਕੀ ਹੋ ਤਾਂ ਕੇਸਰ ਨੂੰ ਚੰਗੀ ਤਰ੍ਹਾਂ ਨਾਲ ਪੀਸ ਕੇ ਉਸ ਵਿਚ ਗੁਲਾਬਜਲ ਅਤੇ 1 ਚੱਮਚ ਚੰਦਨ ਪਾਊਡਰ ਮਿਲਾ ਕੇ ਚਿਹਰੇ 'ਤੇ ਲਗਾਓ। ਸੁੱਕਣ ਤੋਂ ਬਾਅਦ ਧੋ ਲਓ।
3. ਮਜ਼ਬੂਤ ਅਤੇ ਖੂਬਸੂਰਤ ਵਾਲ
ਤੇਲ ਵਿਚ ਚੁਟਕੀ ਇਕ ਕੇਸਰ ਮਿਲਾ ਕੇ ਕੋਸਾ ਕਰ ਲਓ ਅਤੇ ਬਾਅਦ ਵਿਚ ਇਸ ਸਕੈਲਪ 'ਤੇ ਚੰਗੀ ਤਰ੍ਹਾਂ ਨਾਲ ਲਗਾਕੇ ਮਸਾਜ ਕਰੋ। ਅਗਲੇ ਦਿਨ ਵਾਲਾਂ ਨੂੰ ਧੋ ਲਓ। ਹਫਤੇ ਵਿਚ ਦੋ ਵਾਰ ਅਜਿਹਾ ਕਰੋ। ਇਸ ਨਾਲ ਵਾਲ ਮਜ਼ਬੂਤ ਅਤੇ ਖੂਸ਼ਬੂਦਾਰ ਦਿਖਾਈ ਦੇਣਗੇ।
4. ਲਾਜਵਾਬ ਟੋਨਰ 
ਗੁਲਾਬਜਲ ਦੀ ਬੋਤਲ ਵਿਚ ਚੁਟਕੀ ਇਕ ਕੇਸਰ ਮਿਲਾ ਲਓ। ਫਿਰ ਇਸ ਨੂੰ ਰੋਜ਼ ਇਸ 'ਤੇ ਸਪ੍ਰੇ ਕਰੋ। ਇਸ ਨਾਲ ਚਿਹਰੇ 'ਤੇ ਗਲੋ ਆਵੇਗਾ ਅਤੇ ਉਹ ਫ੍ਰੈਸ਼ ਦਿਖਾਈ ਦੇਵੇਗਾ।
5. ਡ੍ਰਾਈ ਚਮੜੀ 
ਜੇ ਤੁਹਾਡੀ ਚਮੜੀ ਰੁੱਖੀ ਹੈ ਤਾਂ ਇਕ ਚੋਥਾਈ ਕੱਪ ਪਾਣੀ ਵਿਚ ਚੁਟਕੀ ਇਕ ਕੇਸਰ ਅਤੇ 2 ਚੱਮਚ ਮਿਲਕ ਪਾਊਡਰ ਮਿਲਾ ਕੇ ਪੇਸਟ ਬਣਾ ਲਓ ਅਤੇ ਚਿਹਰੇ 'ਤੇ ਲਗਾਓ। ਇਸ ਨਾਲ ਡ੍ਰਾਈਨੇਸ ਹੱਟ ਜਾਵੇਗੀ।