ਐਲਵੇਰਾ ਦੀ ਵਰਤੋ ਨਾਲ ਚਮੜੀ ਦੀਆਂ ਕਈ ਸਮੱਸਿਆਵਾਂ ਹੁੰਦੀਆਂ ਹਨ ਦੂਰ

06/10/2017 2:06:44 PM

ਨਵੀਂ ਦਿੱਲੀ— ਐਲੋਵੇਰਾ ਦਾ ਇਸਤੇਮਾਲ ਕਈ ਸਦੀਆਂ ਤੋਂ ਔਸ਼ਧੀ ਜਾਂ ਫਿਰ ਦਵਾਈਆਂ ਦੇ ਰੂਪ 'ਚ ਕੀਤਾ ਜਾਂਦਾ ਰਿਹਾ ਹੈ। ਐਲੋਵੇਰਾ ਸਿਹਤ ਦੇ ਲਈ ਹੀ ਨਹੀਂ ਬਲਕਿ ਚਮੜੀ ਦੇ ਲਈ ਵੀ ਕਾਫੀ ਫਾਇਦੇਮੰਦ ਹੁੰਦਾ ਹੈ। ਐਲੋਵੇਰਾ ਜੈੱਲ ਜਾਂ ਫਿਰ ਐਲੋਵੇਰਾ ਜੂਸ ਦੋਣੋ ਹੀ ਲਾਭ ਦੇਣ ਵਾਲੇ ਹਨ ਪਰ ਅੱਜ ਅਸੀਂ ਤੁਹਾਨੂੰ ਐਲੋਵੇਰਾ ਦੇ ਬਿਊਟੀ ਫਾਇਦਿਆਂ ਦੇ ਬਾਰੇ ਦੱਸਣ ਦਾ ਰਹੇ ਹਾਂ ਜੋ ਤੁਹਾਨੂੰ ਬਹੁਤ ਕੰਮ ਆ ਸਕਦੇ ਹਨ। ਆਓ ਜਾਣਦੇ ਹਾਂ ਉਨ੍ਹਾਂ ਬਾਰੇ 
1. ਐਂਟੀ ਐਜਿੰਗ
ਵਧਦੀ ਉਮਰ ਦੀ ਨਿਸ਼ਾਣੀਆਂ ਚਿਹਰੇ 'ਤੇ ਝੂਰੜੀਆਂ ਦੇ ਰੂਪ 'ਚ ਦਿੱਖਣ ਲਗਦੀਆਂ ਹਨ। ਅਜਿਹਾ ਇਸ ਲਈ ਕਿਉਂਕਿ ਸਾਡੀ ਚਮੜੀ ਦੀ ਵਧਦੀ ਉਮਰ ਦੇ ਨਾਲ ਇਸ ਦੀ ਨਮੀ ਵੀ ਘੱਟ ਹੋਣ ਲਗ ਜਾਂਦੀ ਹੈ। ਜਿਸ ਨਾਲ ਚਿਹਰੇ 'ਤੇ ਝੂਰੜੀਆਂ ਆਉਣ ਲੱਗ ਜਾਂਦੀਆਂ ਹਨ। ਇਸ ਲਈ ਚਿਹਰੇ 'ਤੇ ਐਲੋਵੇਰਾ ਜੈੱਲ ਲਗਾਓ। 
2. ਸਟ੍ਰੇਚ ਮਾਕਸ 
ਸਟ੍ਰੇਚ ਮਾਕਸ ਜ਼ਿਆਦਾ ਲੜਕੀਆਂ ਦੀ ਸਮੱਸਿਆ ਹੁੰਦੀ ਹੈ। ਸਟ੍ਰੇਚ ਮਾਕਸ ਗਰਭ ਅਵਸਥਾ ਤੋਂ ਬਾਅਦ ਹੋ ਸਕਦੇ ਹਨ। ਇਨ੍ਹਾਂ ਨੂੰ ਦੂਰ ਕਰਨ ਦੇ ਲਈ ਐਲੋਵਰਾ ਜੈੱਲ 'ਚ ਵਿਟਾਮਿਨ ਈ ਤੇਲ ਮਿਲਾ ਕੇ ਲਗਾਓ। ਇਸ ਨਾਲ ਕਾਫੀ ਫਾਇਦਾ ਹੁੰਦਾ ਹੈ।
3. ਮੁਹਾਸਿਆਂ ਦੀ ਸਮੱਸਿਆ
ਮੁਹਾਸਿਆਂ ਦੀ ਸਮੱਸਿਆ ਜ਼ਿਆਦਾਤਰ ਲੋਕਾਂ ਨੂੰ ਹੁੰਦੀ ਹੈ ਐਲੋਵਰਾ ਜੈੱਲ ਨੂੰ ਲਗਾਉਣ ਨਾਲ ਮੁਹਾਸਿਆਂ ਅਤੇ ਚਮੜੀ 'ਤੇ ਪਏ ਦਾਗ ਆਸਾਨੀ ਨਾਲ ਸਾਫ ਹੋ ਜਾਂਦੇ ਹਨ। ਇਸ ਤੋਂ ਇਲਾਵਾ ਇਸ ਨਾਲ ਸੋਜ ਵੀ ਨਹੀਂ ਹੁੰਦੀ। 
4. ਸਨਬਰਨ
ਜਿਨ੍ਹਾਂ ਲੋਕਾਂ ਦੀ ਚਮੜੀ ਪੀਲੀ ਹੁੰਦੀ ਹੈ ਉਨ੍ਹਾਂ ਨੂੰ ਸਨਬਰਨ ਜ਼ਿਆਦਾ ਹੁੰਦੇ ਹਨ। ਐਲੋਵਰਾ ਜੈੱਲ ਦਾ ਇਸਤੇਮਾਲ ਕਰਨ ਨਾਲ ਸਨਬਰਨ ਦੂਰ ਹੋ ਜਾਂਦੀ ਹੈ ਅਤੇ ਚਮੜੀ ਨੂੰ ਠੰਡਕ ਮਿਲਦੀ ਹੈ।