ਕੁਝ ਹੀ ਦਿਨਾਂ ''ਚ ਚਿਹਰੇ ਦੇ ਖੁੱਲੇ ਪੋਰਸਾਂ ਨੂੰ ਬੰਦ ਕਰਨ ਦੇ ਲਈ ਵਰਤੋ ਇਹ ਘਰੇਲੂ ਨੁਸਖੇ

06/24/2017 12:10:40 PM

ਨਵੀਂ ਦਿੱਲੀ— ਖੂਬਸੂਰਤ ਚਮੜੀ ਪਾਉਣ ਦੀ ਇੱਛਾ ਕਿਸ ਦੀ ਨਹੀਂ ਹੁੰਦੀ ਹੈ। ਲੜਕਾ ਹੋਵੇ ਜਾਂ ਲੜਕੀ ਦੋਹੇ ਹੀ ਚਾਹੁੰਦੇ ਹਨ ਕਿ ਉਨ੍ਹਾਂ ਦੀ ਚਮੜੀ ਮੁਲਾਅਮ ਅਤੇ ਬੇਦਾਗ ਹੋਵੇ। ਜਿਸ ਦਾ ਨੂਰ ਦੇਖਦੇ ਹੀ ਲੋਕ ਉਨ੍ਹਾਂ ਨੂੰ ਦੇ ਵਲ ਖੀਚੇ ਚਲੇ ਆਉਣ ਪਰ ਚਿਹਰੇ 'ਤੇ ਨਿਕਲੇ ਮੁਹਾਸੇ, ਝੂਰੜੀਆਂ ਅਤੇ ਛਾਈਆਂ, ਚਮੜੀ ਨੂੰ ਵਿਗਾੜ ਕੇ ਰੱਖ ਦਿੰਦੇ ਹਨ। ਉੱਥੇ ਹੀ ਧੂੜ ਮਿੱਟੀ, ਖਾਣੇ ਪੀਣੇ ਨਾਲ ਜੂੜੀਆਂ ਆਦਤਾਂ ਅਤੇ ਧੁੱਪ ਚਮੜੀ ਸੰਬੰਧੀ ਕਈ ਸਮੱਸਿਆਵਾਂ ਸਾਡੇ ਸਾਹਮਣੇ ਲਿਆਕੇ ਖੜੀ ਕਰ ਦਿੰਦੀਆਂ ਹੈ। ਇਸ ਨਾਲ ਚਿਹਰੇ ਦੇ ਰੋਮ ਛਿੱਦਰ ਤਾਂ ਬੰਦ ਹੋ ਜਾਂਦੇ ਹਨ ਜਾਂ ਬਹੁਤ ਜ਼ਿਆਦਾ ਵੱਡੇ ਹੋ ਜਾਂਦੇ ਹਨ। ਚਿਹਰੇ 'ਤੇ ਦਿਖਾਈ ਦੇਣ ਵਾਲੇ ਇਹ ਪੋਰਸ ਚਮੜੀ ਨੂੰ ਖੁਰਦਰਾ ਕਰ ਦਿੰਦੇ ਹਨ ਇਸ ਨਾਲ ਚਮੜੀ ਆਪਣਾ ਲਚੀਲੀਪਨ ਗੁਆ ਬੈਠਦੀ ਹੈ।
ਪੋਰਸ ਵੱਡੇ ਹੋਣ ਦੇ ਕਾਰਨ 
ਚਮੜੀ ਪੋਰਸ ਖੁੱਲੇ ਹੋਣ ਦੇ ਕਾਰਨ ਚਮੜੀ ਦੀ ਚੰਗੀ ਤਰ੍ਹਾਂ ਨਾਲ ਸਫਾਈ ਨਾ ਹੋਣਾ ਵੀ ਹੋ ਸਕਦਾ ਹੈ। ਇਸ ਤੋਂ ਇਲਾਵਾ ਗਲਤ ਤਰੀਕੇ ਨਾਲ ਕੀਤਾ ਗਿਆ ਫੇਸ਼ਿਅਲ ਮਸਾਜ਼ ਵੀ ਪੋਰਸ ਨੂੰ ਖੋਲ ਦਿੰਦਾ ਹੈ। ਇਸ ਤੋਂ ਇਲਾਵਾ ਪਿੰਪਲਸ ਦੇ ਬਾਅਦ ਵੀ ਚਿਹਰੇ 'ਤੇ ਗੱਢੇ ਬਣ ਜਾਂਦੇ ਹਨ। ਜਿਸ ਨਾਲ ਚਮੜੀ ਨਿਕਲੀ ਹੋਈ ਦਿਖਾਈ ਦਿੰਦੀ ਹੈ। ਔਰਤਾਂ ਇਨ੍ਹਾਂ ਪੋਰਸਾਂ ਨੂੰ ਲੁੱਕਾਉਣ ਦੇ ਲਈ ਫਾਊਂਡੇਸ਼ਨ ਅਤੇ ਬੇਸ ਦਾ ਇਸਤੇਮਾਲ ਕਰਦੀਆਂ ਹਨ ਪਰ ਇਹ ਟੈਂਪਰੇਰੀ ਤਰੀਕਾ ਹੈ ਜੇ ਤੁਸੀਂ ਇਸ ਤੋਂ ਹਮੇਸ਼ਾ ਦੇ ਲਈ ਛੁਟਕਾਰਾ ਪਾਉਣਾ ਚਾਹੁੰਦੀ ਹੋ ਤਾਂ ਕੁਝ ਅਸਰਦਾਰ ਘਰੇਲੂ ਨੁਸਖਿਆਂ ਨੂੰ ਵਰਤ ਕੇ ਜ਼ਰੂਰ ਅਪਲਾਈ ਕਰੋ।
ਕਿਵੇਂ ਕਰੀਏ ਖੁੱਲੇ ਪੋਰਸ ਬੰਦ
- ਆਈਸ ਕਿਊਬ
ਆਈਸ ਕਿਊਬ ਇਸ ਸਮੱਸਿਆ ਦਾ ਸਭ ਤੋਂ ਬੈਸਟ ਤਰੀਕਾ ਹੈ। ਇਸ ਨਾਲ ਚਿਹਰੇ ਨੂੰ ਠੰਡਕ ਮਿਲਦੀ ਹੈ ਅਤੇ ਖੁੱਲੇ ਪੋਰਸ ਬੰਦ ਹੋ ਜਾਂਦੇ ਹੈ। ਕਿਸੇ ਕੱਪੜੇ 'ਚ ਆਈਸ ਕਿਊਬ ਨੂੰ ਲਪੇਟ ਕੇ ਚਿਹਰੇ 'ਤੇ ਲਗਾਓ ਪਰ ਅਜਿਹਾ ਕੁਝ ਸਕਿੰਟ ਕਰੋ ਨਹੀਂ ਤਾਂ ਚਮੜੀ ਨੂੰ ਨੁਕਸਾਨ ਪਹੁੰਚੇਗਾ। 
- ਟਮਾਟਰ ਦਾ ਰਸ
ਟਮਾਟਰ ਦੇ ਰਸ ਨਾਲ ਵੀ ਚਿਹਰੇ ਦੇ ਖੁੱਲੇ ਪੋਰਸ ਬੰਦ ਕੀਤੇ ਜਾ ਸਕਦੇ ਹਨ। ਟਮਾਟਰ ਦੇ ਰਸ ਨਾਲ ਚਿਹਰੇ ਦੀ ਕੁਝ ਦੇਰ ਲਈ ਮਸਾਜ ਕਰੋ। ਹਫਤੇ 'ਚ ਦੋ ਵਾਰ ਅਜਿਹਾ ਕਰਨ ਨਾਲ ਪੋਰਸ ਹੋਲੀ ਹੋਲੀ ਬੰਦ ਹੋ ਜਾਣਗੇ।
- ਬਾਦਾਮ ਦਾ ਫੇਸ ਪੈਕ
ਰਾਤ ਨੂੰ ਦੁੱਧ 'ਚ ਥੋੜ੍ਹੇ ਜਿਹੇ ਬਾਦਾਮ ਭਿਓਂ ਕੇ ਰੱਖ ਦਿਓ। ਸਵੇਰੇ ਇਨ੍ਹਾਂ ਨੂੰ ਪੀਸ ਕੇ ਚਿਹਰੇ 'ਤੇ ਲਗਾਓ। ਇਸ ਨਾਲ ਪੋਰਸ ਬੰਦ ਹੋ ਜਾਣਗੇ ਅਤੇ ਚਿਹਰੇ 'ਤੇ ਚਮਕ ਆ ਜਾਵੇਗੀ।
- ਵੇਸਣ, ਦਹੀਂ ਅਤੇ ਨਿੰਬੂ
ਵੇਸਣ 'ਚ ਨਿੰਬੂ ਦਾ ਰਸ, ਗੁਲਾਬ ਜਲ ਅਤੇ ਦਹੀਂ ਮਿਕਸ ਕਰਕੇ ਚਿਹਰੇ 'ਤੇ ਲਗਾਓ ਸੁੱਕਣ 'ਤੇ ਪਾਣੀ ਨਾਲ ਧੋ ਲਓ। ਇਸ ਨਾਲ ਵੀ ਚਿਹਰੇ ਦੇ ਪੋਰਸ ਹੋਲੀ ਹੋਲੀ ਭਰ ਜਾਣਗੇ।
- ਦਹੀਂ
ਚਿਹਰੇ 'ਤੇ ਦਹੀਂ ਲਗਾਉਣ ਨਾਲ ਪੋਰਸ 'ਚ ਜਮੀ ਹੋਈ ਗੰਦਗੀ ਸਾਫ ਹੋ ਜਾਂਦੀ ਹੈ। ਇਕ ਚਮਚ ਦਹੀਂ ਨੂੰ ਚਿਹਰੇ 'ਤੇ 10 ਮਿੰਟ ਲਈ ਲਗਾਕੇ ਰੱਖੋ।
- ਚਿਹਰੇ ਨੂੰ ਰੱਖੋ ਸਾਫ
ਚਿਹਰੇ ਨੂੰ ਸਾਫ ਨਾ ਰੱਖਣ ਨਾਲ ਰੋਮ ਛਿੱਦਰ ਦਾ ਆਕਾਰ ਵਧਣ ਲਗਦਾ ਹੈ। ਦਿਨ 'ਚ ਘੱਟੋ ਘੱਟ ਦੋ ਵਾਰ ਚਿਹਰੇ ਨੂੰ ਚੰਗੀ ਤਰ੍ਹਾਂ ਧੋਵੋ ਤਾਂ ਕਿ ਇਨ੍ਹਾਂ 'ਚ ਧੂਲ-ਮਿੱਟੀ ਨਾ ਜਮਾ ਹੋਵੇ। ਇਸ ਤੋਂ ਇਲਾਵਾ ਚਿਹਰੇ ਨੂੰ ਧੋਣ ਲਈ ਕੋਸੇ ਪਾਣੀ ਦਾ ਇਸਤੇਮਾਲ ਕਰੋ।