ਕ੍ਰਿਏਟਿਵ ਤਰੀਕਿਆਂ ਨਾਲ ਕਰੋ ਥਰਮਾਕੋਲ ਦੀ ਵਰਤੋਂ ਅਤੇ ਬਣਾਓ ਖੂਬਸੂਰਤ ਕ੍ਰਾਫਟਸ

01/15/2018 1:38:26 PM

ਨਵੀਂ ਦਿੱਲੀ— ਹਰ ਕੋਈ ਚਾਹੁੰਦਾ ਹੈ ਕਿ ਉਨ੍ਹਾਂ ਦਾ ਘਰ ਬਾਕੀ ਸਾਰਿਆਂ ਨਾਲੋ ਜ਼ਿਆਦਾ ਸੋਹਣਾ ਅਤੇ ਖੂਬਸੂਰਤ ਤਰੀਕਿਆਂ ਨਾਲ ਸਜਿਆ ਹੋਵੇ। ਆਪਣੇ ਘਰ ਨੂੰ ਯੂਨਿਕ ਤਰੀਕਿਆਂ ਨਾਲ ਸਜਾਉਣ ਲਈ ਤੁਸੀਂ ਬਾਜ਼ਾਰ 'ਚੋਂ ਤਰ੍ਹਾਂ-ਤਰ੍ਹਾਂ ਦੇ ਡੈਕੋਰੇਟਿਵ ਪੀਸ ਖਰੀਦ ਕੇ ਲਿਆਉਂਦੇ ਹੋ। ਜਿਨ੍ਹਾਂ 'ਚ ਖੂਬ ਪੈਸਾ ਖਰਚ ਹੁੰਦਾ ਹੈ। ਇਸ ਦੀ ਬਜਾਏ ਤੁਸੀਂ ਘਰ 'ਚ ਥੋੜ੍ਹੀ ਜਿਹੀ ਕ੍ਰਿਏਟਿਵਿਟੀ ਦਿਖਾ ਕੇ ਖੂਬਸੂਰਤ ਕ੍ਰਾਫਟ ਬਣਾ ਸਕਦੇ ਹੋ। ਇਸ ਨਾਲ ਤੁਹਾਡੇ ਜ਼ਿਆਦਾ ਪੈਸੇ ਵੀ ਖਰਚ ਨਹੀਂ ਹੋਣਗੇ ਅਤੇ ਤੁਸੀਂ ਬੱਚਿਆਂ ਨੂੰ ਕੁਝ ਨਵਾਂ ਵੀ ਸਿਖਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਘਰ ਨੂੰ ਕੁਝ ਖਾਸ ਅੰਦਾਜ ਨਾਲ ਸਜਾਉਣ ਦੇ ਸੋਹਣੇ ਥਰਮਾਕੋਲ ਆਰਟ ਪੀਸ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਆਪਣੇ ਘਰ ਨੂੰ ਡਿਫਰੈਂਟ ਤਰੀਕੇ ਨਾਲ ਅਟ੍ਰੈਕਟਿਵ ਲੁਕ ਦੇ ਸਕਦੇ ਹੋ। ਤਾਂ ਆਓ ਜਾਣਦੇ ਹਾਂ ਆਸਾਨੀ ਨਾਲ ਖਰਮਾਕੋਲ ਬਲੂ ਫਲੇਮਿੰਗ ਬਣਾਉਣ ਦਾ ਤਰੀਕਾ।
ਸਮੱਗਰੀ
-
ਥਰਮਾਕੋਲ 
- ਗਿਲਟਰ ਪੇਪਰ 
- ਪੇਂਟ 
- ਕਾਰਡਬੋਰਡ 
- ਗਿਲਟਰ 
- ਕੈਂਚੀ 
- ਕ੍ਰਾਫਟ ਨਾਈਫ 
- ਗਲੂ 

ਤਿਆਰ ਕਰਨ ਦਾ ਤਰੀਕਾ 
1.
ਸਭ ਤੋਂ ਪਹਿਲਾਂ ਪੈਂਸਿਲ ਦੀ ਮਦਦ ਨਾਲ ਥਰਮਾਕੋਲ 'ਤੇ ਫਲੇਮਿੰਗੋ ਜਾਂ ਕੋਈ ਵੀ ਸ਼ੇਪ ਬਣਾ ਲਓ। ਇਸ ਤੋਂ ਬਾਅਦ ਕ੍ਰਾਫਟ ਨਾਈਫ ਨਾਲ ਇਸ ਨੂੰ ਕੱਟ ਲਓ। 
2. ਇਸ ਤੋਂ ਬਾਅਦ ਕੱਟੇ ਹੋਏ ਥਰਮਾਕੋਲ ਨੂੰ ਬਲੂ ਕਲਰ ਨਾਲ ਪੇਂਟ ਕਰ ਲਓ ਅਤੇ ਸੁੱਕਣ ਲਈ ਛੱਡ ਦਿਓ।
3. ਗਿਲਟਰ ਪੇਪਰ ਦੇ ਉੱਪਰ ਵੀ ਪੈਂਸਿਲ ਨਾਲ ਉਹੀ ਸ਼ੇਪ ਡ੍ਰਾਅ ਕਰਕੇ ਕੱਟ ਲਓ ਅਤੇ ਗਲੂ ਦੀ ਮਦਦ ਨਾਲ ਕਾਰਡਬੋਰਡ 'ਤੇ ਚਿਪਕਾ ਦਿਓ ਅਤੇ ਉਸ ਨੂੰ ਵੀ ਕੱਟ ਲਓ। 
4. ਇਸ ਤੋਂ ਬਾਅਦ ਪੇਪਰ 'ਤੇ ਟਿਊਲਿਪ ਫਲਾਵਰ ਦੀ ਸ਼ੇਪ ਬਣਾ ਕੇ ਕੱਟ ਲਓ। ਇਸ ਨੂੰ ਵੀ ਕਾਰਡਬੋਰਡ 'ਤੇ ਚਿਪਕਾ ਕੇ ਬਾਅਦ 'ਚ ਕੱਟੋ। 
5. ਫਿਰ ਗਲੂ ਦੀ ਮਦਦ ਨਾਲ ਇਨ੍ਹਾਂ ਨੂੰ ਥਰਮਾਕੋਲ ਦੇ ਨਾਲ ਜੋੜ ਦਿਓ ਅਤੇ ਕੁਝ ਦੇਰ ਸੁੱਕਣ ਦਿਓ। ਫਿਰ ਇਸ ਨੂੰ ਦੀਵਾਰ 'ਤੇ ਡੈਕੋਰੇਟ ਕਰੋ।