ਜੰਗਲ ਵਰਗਾ ਅਨੋਖਾ ਦਰੱਖਤ

02/05/2017 9:29:41 AM

ਮੁੰਬਈ- ਉੱਚੇ-ਉੱਚੇ ਦਰੱਖਤ ਅਤੇ ਸੰਘਣੇ ਜੰਗਲ ਤਾਂ ਸਾਰਿਆਂ ਨੇ ਬਹੁਤ ਦੇਖੇ ਹੋਣਗੇ ਪਰ ਕੀ ਕੋਈ ਅਜਿਹਾ ਦਰੱਖਤ ਦੇਖਿਆ ਹੈ ਜੋ ਖੁਦ  ਹੀ ਜੰਗਲ ਵਰਗਾ ਹੋਵੇ? ਅਸੀਂ ਗੱਲ ਕਰ ਰਹੇ ਹਾਂ ਕੋਲਕਤਾ ਦੇ ਕੋਲ ਆਚਾਰੀਆ ਜਗਦੀਸ਼ ਚੰਦਰ ਬੋਸ ਬੋਟੈਨੀਕਲ ਗਾਰਡਨ ''ਚ ਮੌਜੂਦ ਬੋਹੜ ਦੇ ਦਰੱਖਤ ਦੀ। ਇਹ ਇੱਕ ਅਨੋਖਾ ਦਰੱਖਤ ਹੈ। ਇਹ ਦਰੱਖਤ ਲਗਭਗ 18,918 ਵਰਗ ਮੀਟਰ ਖੇਤਰਫਲ ''ਚ ਫੈਲਿਆ ਹੋਇਆ ਹੈ ਅਤੇ ਦੁਨੀਆ ਦਾ ਸਭ ਤੋਂ ਚੌੜਾ ਦਰੱਖਤ ਮੰਨਿਆ ਜਾਂਦਾ ਹੈ।
ਇਸ ਦਾ ਨਾਂ ਗਿਨੀਜ਼ ਬੁਕ ਆਫ ਵਰਲਡ ਰਿਕਾਰਡ ''ਚ ਵੀ ਦਰਜ ਹੈ। 250 ਸਾਲ ਪੁਰਾਣਾ ਇਹ ਦਰੱਖਤ ਇੰਨਾ ਜ਼ਿਆਦਾ ਫੈਲਿਆ ਹੋਇਆ ਹੈ ਕਿ ਦੇਖਣ ''ਚ ਜੰਗਲ ਵਾਂਗ ਲਗਦਾ ਹੈ। ਅਸਲ ''ਚ ਬੋਹੜ ਜਿਵੇ-ਜਿਵੇ ਵੱਡਾ ਹੁੰਦਾ ਹੈ ਉਸ  ਦੀਆਂ ਜਟਾਵਾਂ ਪਾਣੀ ਦੀ ਭਾਲ ''ਚ ਹੇਠਾਂ ਜ਼ਮੀਨ ਵੱਲ ਵਧਣ ਲਗਦੀਆਂ ਹਨ। ਬਾਅਦ ''ਚ  ਇਹ ਜਾਟਾਵਾਂ ਹੀ ਜੜ ਦਾ ਰੂਪ ਧਾਰਨ ਕਰ ਕੇ ਦਰੱਖਤ ਨੂੰ ਸਹਾਰਾ ਅਤੇ ਪਾਣੀ ਦੇਣ ਲੱਗਦੀਆਂ ਹਨ। ਇਸ ਦਰੱਖਤ ਦੇ ਨਾਲ ਵੀ ਇਹੀ ਹੋਇਆ ਅਤੇ ਸਿੱਟੇ ਵਜੋਂ ਅੱਜ ਇਹ ਕਿਸੇ ਜੰਗਲ ਵਾਂਗ ਵਿਸ਼ਾਲ ਹੋ ਗਿਆ ਹੈ।
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਦਰੱਖਤ ਦੀਆਂ ਲਗਭਗ 1880 ਜਟਾਵਾਂ ਜੜ੍ਹ ਦਾ ਰੂਪ ਧਾਰਨ ਕਰ ਚੁੱਕੀਆਂ ਹਨ। 19 ਵੀਂ ਸਦੀ ''ਚ ਆਏ ਭਿਆਨਕ ਤੁਫਾਨਾਂ ਨੇ ਇਸ ਮੂਲ ਜੜ੍ਹ ਨੂੰ ਹੀ ਪੁੱਟ ਦਿੱਤਾ ਗਿਆ ਸੀ। ਹੁਣ ਇਹ ਦਰੱਖਤ ਆਪਣੀਆਂ ਜਟਾਵਾਂ ਰੂਪੀ ਜੜ੍ਹਾਂ ''ਤੇ ਹੀ ਖੜ੍ਹਾ ਹੈ ਅਤੇ ਅੱਜ ਵੀ ਵੱਧਦਾ ਜਾ ਰਿਹਾ ਹੈ।