ਅਨੌਖਾ ਮੰਦਰ: ਇੱਥੇ ਦਿਨ 'ਚ ਤਿੰਨ ਬਾਰ ਰੰਗ ਬਦਲਦਾ ਹੈ ਸ਼ਿਵਲਿੰਗ

02/07/2018 11:41:59 AM

ਨਵੀਂ ਦਿੱਲੀ—ਦੇਸ਼-ਵਿਦੇਸ਼ 'ਚ ਅਜਿਹੇ ਕਈ ਮੰਦਰ ਹਨ ਜੋ ਅੱਜ ਵੀ ਸਭ ਦੇ ਲਈ ਰਹੱਸ ਬਣੇ ਹੋਏ ਹਨ। ਵੈਸੇ ਤਾਂ ਭਾਰਤ 'ਚ ਕਈ ਮੰਦਰ ਆਪਣੇ ਰਹੱਸ ਅਤੇ ਸੁੰਦਰਤਾ ਦੇ ਕਾਰਣ ਦੁਨੀਆਭਰ 'ਚ ਪ੍ਰਸਿੱਧ ਹਨ ਪਰ ਅੱਜ ਅਸੀਂ ਤੁਹਾਨੂੰ ਦਿਨ 'ਚ ਤਿੰਨ ਰੰਗ ਬਦਲਣ ਵਾਲੇ ਸ਼ਿਵਲਿੰਗ ਦੇ ਬਾਰੇ ਦੱਸਣ ਜਾ ਰਹੇ ਹਾਂ। ਰਾਜਸਥਾਨ ਦੇ ਥੌਲਪੁਰ ਜ਼ਿਲੇ 'ਚ ਸਥਿਤ ਇਸ ਮੰਦਰ 'ਚ ਮੌਜੂਦ ਸ਼ਿਵਲਿੰਗ ਦਿਨ 'ਚ ਤਿੰਨ ਬਾਰ ਰੰਗ ਬਦਲਦਾ ਹੈ, ਜਿਸ ਨੂੰ ਦੇਖਣ ਦੇ ਲਈ ਸੈਲਾਨੀ ਦੂਰ-ਦੂਰ ਤੋਂ ਆਉਂਦੇ ਹਨ। ਆਓ ਜਾਣਦੇ ਹਾਂ ਇਸ ਰਹੱਸਮਈ ਮੰਦਰ ਦੇ ਬਾਰੇ 'ਚ ਕੁਝ ਹੋਰ ਗੱਲਾਂ।

ਰਾਜਸਥਾਨ ਦੇ ਥੌਲਪੁਰ ਜ਼ਿਲੇ 'ਚ ਚੰਵਲ 'ਤੇ ਸਥਿਤ ਇਸ ਅਚਲੇਸ਼ਵਰ ਮਹਾਦੇਵ ਮੰਦਰ 'ਚ ਮੌਜੂਦ ਸ਼ਿਵਲਿੰਗ ਦਿਨ 'ਚ ਤਿੰਨ ਬਾਰ ਰੰਗ ਬਦਲਦਾ ਹੈ। ਇਸ ਸ਼ਿਵਲਿੰਗ ਦਾ ਰੰਗ ਸਵੇਰੇ ਲਾਲ, ਦੁਪਹਿਰ 'ਚ ਕੇਸਰਿਆ ਅਤੇ ਸ਼ਾਮ ਨੂੰ ਸਾਂਵਲਾ ਹੋ ਜਾਂਦਾ ਹੈ। ਹਜ਼ਾਰਾਂ ਸਾਲ ਪੁਰਾਣੇ ਇਸ ਮੰਦਰ ਦੇ ਰਹੱਸ ਨੂੰ ਹਜੇ ਤੱਕ ਕੋਈ ਸਮਝ ਨਹੀਂ ਪਾਇਆ ਹੈ। ਵਿਗਿਆਨਿਕ ਵੀ ਹਜੇ ਤੱਕ ਇਸ ਰਹੱਸ ਨੂੰ ਸੁਲਝਾ ਨਹੀਂ ਸਕੇ। ਇਸਦੇ ਇਲਾਵਾ ਇਸ ਮੰਦਰ 'ਚ ਮੌਜੂਦ ਸ਼ਿਵਲਿੰਗ ਦੇ ਛੋਰ ਦਾ ਵੀ ਹਜੇ ਤੱਕ ਕੋਈ ਪਤਾ ਲੱਗ ਸਕਿਆ ਹੈ।

ਇਸਦੇ ਨਾਲ ਇਸ ਮੰਦਰ ਦਾ ਇਕ ਰਹੱਸ ਇਹ ਵੀ ਹੈ ਕਿ ਸ਼ਿਵਲਿੰਗ ਨੂੰ ਚੜਾਇਆ ਜਾਣ ਵਾਲਾ ਜਲ ਕਿੱਥੇ ਜਾਂਦਾ ਹੈ। ਪੁਰਾਤਵ ਵਿਭਾਗ ਦੀ ਟੀਮ ਵੀ ਹਜੇ ਤੱਕ ਮੰਦਰ ਦੇ ਇਸ ਰਹੱਸ ਨੂੰ ਸਮਝ ਨਹੀਂ ਪਾਈ ਹੈ। ਸ਼ਿਵਲਿੰਗ ਦੇ ਹੇਠਾ ਬਣੇ ਕੁਦਰਤੀ ਪਾਤਾਲ ਖੱਡੇ 'ਚ ਕਿੰਨਾ ਵੀ ਪਾਣੀ ਪਾ ਲਓ ਉਹ ਨਹੀਂ ਭਰਦਾ। 2,500 ਸਾਲ ਪਹਿਲਾਂ ਬਣੇ ਇਸ ਮੰਦਰ 'ਚ ਪੰਜ ਧਾਤੂ ਦੀ ਬਣੀ ਨੰਦੀ ਦੀ ਇਕ ਵਿਸ਼ਾਲ ਪ੍ਰਤਿਮਾ ਹੈ, ਜੋ ਕਿ ਕਰੀਬ ਚਾਰ ਟਨ ਦੀ ਹੈ।

ਬੀਹੜਾਂ 'ਚ ਸਥਿਤ ਇਸ ਮੰਦਰ ਤੱਕ ਜਾਣ ਦਾ ਰਾਸਤਾ ਬਹੁਤ ਹੀ ਪੱਧਰੀਲਾ ਹੈ। ਇਸ ਲਈ ਇੱਥੇ ਘੱਟ ਲੋਕ ਹੀ ਜਾਂ ਪਾਉਂਦੇ ਹਨ। ਮਾਓਂਟ ਆਬੂ ਦੇ ਪਹਾੜਾਂ 'ਚ ਬਣੇ ਇਸ ਮੰਦਰ ਤੋਂ ਤੁਸੀਂ ਖੂਬਸੂਰਤ ਨਹੀਂ ਅਤੇ ਪਹਾੜ ਦੇਖ ਸਕਦੇ ਹੋ। ਜੇਕਰ ਤੁਸੀਂ ਅਚਲੇਸ਼ਵਰ ਮੰਦਰ ਜਾਂਦੇ ਹਨ ਤਾਂ ਅਚਲਗੜ੍ਹ ਦੀ ਪਹਾੜਿਆਂ 'ਤੇ ਸਥਿਤ ਹਿਲ ਸਟੇਸ਼ਨ ਮਾਉਂਟ ਆਬੂ ਜਾ ਵੀ ਸਕਦੇ ਹਨ। ਘੁੰਮਣ ਦੇ ਲਈ ਇਹ ਥਾਵਾਂ ਬਹੁਤ ਹੀ ਖੂਬਸੂਰਤ ਹੈ।