ਅਨੌਖਾ ਮੰਦਰ ਜਿੱਥੇ ਲੋਕ ਮੰਨਤ ਮੰਗਣ ਨਹੀਂ ਪਾਪਾਂ ਦਾ ਪਸ਼ਚਾਤਾਪ ਕਰਨ ਆਉਂਦੇ ਹਨ

02/08/2018 4:15:14 PM

ਨਵੀਂ ਦਿੱਲੀ—ਦੁਨੀਆ ਭਰ 'ਚ ਘੁੰਮਣ ਲਈ ਬਹੁਤ ਸਾਰੇ ਖੂਬਸੂਰਤ ਅਤੇ ਇਤਿਹਾਸਕ ਮੰਦਰ ਹਨ। ਦੇਸ਼-ਵਿਦੇਸ਼ ਦੇ ਇਨ੍ਹਾਂ ਮੰਦਰਾਂ 'ਚ ਲੋਕ ਆਪਣੀ ਮੰਨਤ ਮੰਗਣ ਲਈ ਦੂਰ-ਦੂਰ ਤੋਂ ਆਉਂਦੇ ਹਨ। ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਮੰਦਰ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਲੋਕ ੰਮੰਨਤ ਮੰਗਣ ਨਹੀਂ ਆਪਣੇ ਪਾਪਾਂ ਦਾ ਪਸ਼ਚਾਤਾਪ ਕਰਨ ਦੇ ਲਈ ਆਉਂਦੇ ਹਨ। ਇਸ ਮੰਦਰ 'ਚ ਲੋਕ ਮੌਤ ਦੇ ਬਾਅਦ ਆਤਮਾ ਨੂੰ ਮਿਲਣ ਵਾਲੀਆਂ ਸਜਾਵਾਂ ਨੂੰ ਦੇਖਣ ਦੇ ਲਈ ਆਉਂਦੇ ਹਨ। ਥਾਈਲੈਂਡ 'ਚ ਬਣੇ ਇਸ ਮੰਦਰ 'ਚ ਸਿਰਫ ਉੱਥੇ ਦੇ ਹੀ ਨਹੀਂ ਬਲਕਿ ਦੇਸ਼-ਵਿਦੇਸ਼ ਤੋਂ ਲੋਕ ਆਉਂਦੇ ਹਨ। ਦੁਨੀਆ ਦੇ ਇਸ ਇਕਲੌਤੇ ਨਰਕ ਮੰਦਰ 'ਚ ਤੁਸੀਂ ਹਰ ਕਿਸਮ ਦੀ ਸਜ੍ਹਾਂ ਨੂੰ ਦੇਖ ਸਕਦੇ ਹੋ। ਆਓ ਜਾਣਦੇ ਹਾਂ ਇਸ ਮੰਦਰ ਦੀਆਂ ਕੁਝ ਖਾਸ ਗੱਲਾਂ...



ਥਾਈਲੈਂਡ ਦੇ ਚਿਆਂਗ ਮਾਈ ਸ਼ਹਿਰ 'ਚ ਬਣੇ 'ਵੈਟ 'ਚ ਕੈਟ ਨੋਈ' ਮੰਦਰ 'ਚ ਨਰਕ 'ਚ ਦਿੱਤੀ ਜਾਣ ਵਾਲੀਆਂ ਸਜਾਵਾਂ ਨੂੰ ਦਰਸ਼ਾਉਂਦੀ ਹੈ।

ਸਨਾਤਨ ਅਤੇ ਬੁੱਧ ਧਰਮ ਨਾਲ ਪ੍ਰੇਰਿਤ ਇਸ ਮੰਦਰ 'ਚ ਕੋਈ ਮੂਰਤੀਆਂ ਬਣੀਆਂ ਹੋਈਆਂ ਹਨ, ਜੋ ਕਿ ਭਿਆਨਕ ਤਰੀਕੇ ਨਾਲ ਲੋਕਾਂ ਨੂੰ ਸਜ੍ਹਾਂ ਦਿੰਦੀਆਂ ਦਿਖਾਈਆਂ ਗਈਆਂ ਹਨ।

ਥਾਈਲੈਂਡ 'ਚ ਬਣੇ ਇਸ ਮੰਦਰ 'ਚ ਤੁਸੀਂ ਹਿੰਦੂ ਧਰਮ ਦੀ ਝਲਕ ਦੇਖ ਸਕਦੇ ਹਨ। ਇੱਥੇ ਦੇਵੀ-ਦੇਵਤਾਵਾਂ ਦੀ ਵਜਾਏ ਨਰਕ 'ਚ ਸਜਾਵਾਂ ਦੇਣ ਵਾਲੇ ਰਾਕਸ਼ਾਂ ਦੀਆਂ ਮੂਰਤੀਆਂ ਬਣਾਈਆਂ ਗਈਆਂ ਹਨ।


ਲੋਕਾਂ ਦਾ ਮੰਨਣਾ ਹੈ ਕਿ ਇਸ ਮੰਦਰ 'ਚ ਦਰਸ਼ਨ ਕਰਨ ਵਾਲਾ ਵਿਅਕਤੀ ਪਾਪਾਂ ਦਾ ਪਸ਼ਚਾਤਾਪ ਕਰ ਲੈਂਦਾ ਹੈ। ਇਸ ਮੰਦਰ ਨੂੰ ਬਣਾਉਣ ਦਾ ਮਕਸਦ ਲੋਕਾਂ ਨੂੰ ਇਹ ਦੱਸਣਾ ਸੀ ਕਿ ਗਲਤ ਕੰਮ ਕਰਨ 'ਤੇ ਤੁਹਾਡੇ ਨਾਲ ਵੀ ਇਹ ਸਭ ਹੋ ਸਕਦਾ ਹੈ।

ਇਸ ਮੰਦਰ 'ਚ ਵੱਡਿਆਂ ਤੋਂ ਲੈ ਕੇ ਬੱਚਿਆਂ ਤੱਕ ਨੂੰ ਸਜਾਵਾਂ ਦਿੰਦੇ ਦਿਖਾਇਆ ਗਿਆ ਹੈ। ਇੱਥੇ ਜ਼ਿਆਦਾ ਤਰ ਮੂਰਤੀਆਂ ਬਿਨ੍ਹਾਂ ਕੱਪੜਿਆਂ ਤੋਂ ਬਣੀਆਂ ਹਨ।

ਮੰਦਕ ਦੇ ਮੇਨ ਗੇਟ ਨੂੰ ਚਿੱਟੇ ਪੱਧਰ ਨਾਲ ਬਣਾਇਆ ਹੈ, ਜੋ ਕਿ ਕਿਸੇ ਨਰਕ ਦੇ ਦੁਆਰ ਵਰਗਾ ਲਗਦਾ ਹੈ। ਇੱਥੇ ਬੁੱਧ ਭਿਕਸ਼ੂ ਦੀ ਮੂਰਤੀ ਵੀ ਬਣੀ ਹੈ, ਜੋ ਕਿ ਲੋਕਾਂ ਨੂੰ ਸਿੱਖਿਆ ਦੇ ਰਹੇ ਹਨ। ਇਸਦੇ ਇਲਾਵਾ ਇੱਥੇ ਸ਼ਿਵਜੀ ਦਾ ਇਕ ਮੰਦਰ ਵੀ ਬਣਿਆ ਹੋਇਆ ਹੈ।