ਅਨੌਖੀ ਪ੍ਰਥਾ: ਵਿਆਹ ਤੋਂ ਪਹਿਲਾਂ ਹੀ ਮਾਂ ਬਣਦੀਆਂ ਹਨ ਲੜਕੀਆਂ

02/10/2018 11:23:05 AM

ਨਵੀਂ ਦਿੱਲੀ—ਦੁਨੀਆਭਰ 'ਚ ਵਿਆਹ ਨੂੰ ਲੈ ਕੇ ਵੱਖ-ਵੱਖ ਪਰੰਪਰਾਵਾਂ ਅਤੇ ਰਸਮਾਂ ਨਿਭਾਈਆਂ ਜਾਂਦੀਆਂ ਹਨ। ਪ੍ਰਾਚੀਨ ਸਮੇਂ ਤੋਂ ਚਲੀ ਆ ਰਹੀਆਂ ਕਈ ਅਜਿਹੀਆਂ ਪਰੰਪਰਾਵਾਂ ਹਨ ਜੋ ਕਈ ਵਾਰ ਸਭ ਨੂੰ ਹੈਰਾਨ ਕਰ ਦਿੰਦੀਆਂ ਹਨ। ਰਾਜਸਥਾਨ ਦੇ ਇਕ ਪਿੰਡ 'ਚ ਵੀ ਸਦੀਆਂ ਤੋਂ ਅਜਿਹੀ ਹੀ ਇਕ ਪਰੰਪਰਾ ਚਲੀ ਆ ਰਹੀ ਹੈ। ਇਸ ਪ੍ਰਥਾ 'ਚ ਲੜਕੀਆਂ ਨੂੰ ਵਿਆਹ ਤੋਂ ਪਹਿਲਾਂ ਹੀ ਮਾਂ ਬਣਨਾ ਪੈਂਦਾ ਹੈ। ਅੱਜ ਜਿੱਥੇ ਔਰਤਾਂ ਹਰ ਖੇਤਰ 'ਚ ਵਿਕਸਿਤ ਹੋ ਰਹੀਆਂ ਹਨ ਉੱਥੇ ਅੱਜ ਵੀ ਕਈ ਥਾਵਾਂ 'ਤੇ ਔਰਤਾਂ ਨੂੰ ਅਜਿਹੀਆਂ ਪਰੰਪਰਾਵਾਂ ਨਿਭਾਉਣੀਅÎਾਂ ਪੈ ਰਹੀਆਂ ਹਨ। ਆਓ ਜਾਣਦੇ ਹਾਂ ਇਸ ਪ੍ਰਥਾ ਬਾਰੇ ਕੁਝ ਖਾਸ ਗੱਲਾਂ...

ਰਾਜਸਥਾਨ ਉਦੈਪੁਰ ਦੇ ਸਿਰੋਹੀ ਅਤੇ ਪਾਲੀ ਜ਼ਿਲੇ 'ਚ ਗਰਾਸਿਆ ਨਾਮਕ ਜਨਜਾਤੀ 'ਚ ਲੜਕੀਆਂ ਨੂੰ ਵਿਆਹ ਤੋਂ ਪਹਿਲਾਂ ਹੀ ਬੱਚਾ ਪੈਦਾ ਕਰਨ ਲਈ ਕਿਹਾ ਜਾਂਦਾ ਹੈ। ਗਰਾਸਿਆ ਸਮਾਜ 'ਚ ਲੜਕਾ ਅਤੇ ਲੜਕੀ ਵਿਆਹ ਤੋਂ ਪਹਿਲਾਂ ਜਦੋਂ ਤੱਕ ਚਾਹੁੰਣ ਇਕੱਠੇ ਰਹਿ ਸਕਦੇ ਹਨ। ਜੇਕਰ ਲੜਕੀ ਵਿਆਹ ਤੋਂ ਪਹਿਲਾਂ ਮਾਂ ਬਣ ਜਾਂਦੀ ਹੈ ਤÎਾਂ ਉਹ ਫੈਸਲਾ ਕਰਦੀ ਹੈ ਕਿ ਉਸਨੂੰ ਵਿਆਹ ਕਰਨਾ ਹੈ ਜਾਂ ਨਹੀਂ। ਜ਼ਿਆਦਾਤਰ ਇਹ ਪ੍ਰਥਾ ਲਿਵ ਇਨ ਦੀ ਤਰ੍ਹਾਂ ਹੀ ਹੈ।

ਇਹ ਪ੍ਰਥਾ ਇਸ ਸਮਾਜ 'ਚ ' ਦਾਪਾ ਪ੍ਰਥਾ' ਦੇ ਨਾਮ ਨਾਲ ਵੀ ਪ੍ਰਚਲਿਤ ਹੈ। ਇਸ ਪ੍ਰਥਾ ਦੇ ਚੱਲਦੇ ਲੜਕੇ ਵਾਲੇ ਲੜਕੀ ਵਾਲਿਆਂ ਨੂੰ ਕੁਝ ਪੈਸੇ ਦਿੰਦੇ ਹਨ ਜਿਸ ਤੋਂ ਬਾਅਦ ਉਹ ਪਤੀ-ਪਤਨੀ ਦੀ ਤਰ੍ਹਾਂ ਰਹਿਣਾ ਸ਼ੁਰੂ ਕਰ ਦਿੰਦੇ ਹਨ। ਬੱਚਾ ਹੋਣ ਦੇ ਬਾਅਦ ਸਹੂਲੀਅਤ ਦੇ ਹਿਸਾਬ ਨਾਲ ਵਿਆਹ ਕਰ ਲੈਂਦੇ ਹਨ। ਇਸਦੇ ਇਲਾਵਾ ਜੇਕਰ ਨਾਲ ਰਹਿ ਰਹੇ ਜੋੜੇ ਨੂੰ ਜੇਕਰ ਬੱਚਾ ਨਹੀਂ ਹੁੰਦਾ ਤਾਂ ਉਹ ਵੱਖ ਵੀ ਹੋ ਸਕਦੇ ਹਨ। ਇੰਨਾ ਹੀ ਨਹੀਂ ਜੇਕਰ ਉਹ ਚਾਹੁੰਣ ਤਾਂ ਕਿਸੇ ਹੋਰ ਨਾਲ ਵੀ ਲਿਵ ਇਨ 'ਚ ਰਹਿ ਸਕਦੇ ਹਨ ਅਤੇ ਬੱਚਾ ਪੈਦਾ ਕਰ ਸਕਦੇ ਹਨ।