ਅਨੋਖਾ ਬਾਜ਼ਾਰ ਜਿੱਥੇ ਪੈਸੇ ਦੇ ਕੇ ਖਰੀਦੀ ਜਾਂਦੀ ਹੈ ਦੁਲਹਨ

03/30/2017 11:01:22 AM

ਨਵੀਂ ਦਿੱਲੀ— ਤੁਸੀਂ ਅਕਸਰ ਬਾਜ਼ਾਰ ਸਮਾਨ ਖਰੀਦਣ ਜਾਂਦੇ ਹੋ ਪਰ ਤੁਸੀਂ ਕਦੀ ਦੁਲਹਨ ਦੇ ਬਾਜ਼ਾਰ ਬਾਰੇ ਸੁਣਿਆ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਇੱਕ ਅਜਿਹੇ ਅਨੋਖੇ ਬਾਜ਼ਾਰ ਦੀ ਜਿੱਥੇ ਦੁਲਹਨ ਖਰੀਦੀ ਜਾਂਦੀ  ਹੈ ਉਹ ਵੀ ਕਾਨੂੰਨੀ ਤਰੀਕੇ ਨਾਲ। ਇਹ ਬਾਜ਼ਾਰ ਬੁਲਗਾਰਿਆ ''ਚ ''ਸਟਾਰਾ ਜਾਗੋਰ'' ਨਾਮ ਦੀ ਜਗ੍ਹਾ ''ਤੇ ਲੱਗਦਾ ਹੈ। ਇਸ ਜਗ੍ਹਾ ''ਤੇ ਹਰ ਤਿੰਨ ਸਾਲ ''ਚ ਇੱਕ ਬਾਰ ਦੁਲਹਨ ਦਾ ਬਾਜ਼ਾਰ ਲੱਗਦਾ ਹੈ ਅਤੇ ਦੁਲਹਾ ਆਪਣੀ ਮਨਪਸੰਦ ਦੀ ਦੁਲਹਨ ਖਰੀਦਦਾ ਹੈ। ਜੋ ਲੋਕ ਗਰੀਬ ਹੁੰਦੇ ਹਨ ਅਤੇ ਆਪਣੀ ਬੇਟੀ ਦਾ ਵਿਆਹ ਨਹੀਂ ਕਰ ਸਕਦੇ ਤਾਂ ਇੱਥੇ ਆ ਕੇ ਬਾਜ਼ਾਰ ਲਗਾਉਦੇ ਹਨ। ਇਸ ਮੇਲੇ ''ਚ ਆ ਕੇ ਦੁਲਹਾ ਆਪਣੀ ਪਸੰਦ ਦੀ ਦੁਲਹਨ ਖਰੀਦਕੇ ਉਸ ਨੂੰ ਆਪਣੀ ਪਤਨੀ ਬਣਾਉਦਾ ਹੈ। ਕਹਿੰਦੇ ਹਨ ਕਿ ਇਸ ਮੇਲੇ ''ਚ ਲੜਕੀਆਂ ਦੁਲਹਨ ਦੀ ਤਰ੍ਰਾਂ ਤਿਆਰ ਹੋ ਕੇ ਆਉਂਦੀਆਂ ਹਨ। ਇਸ ਮੇਲੇ ''ਚ ਹਰ ਉਮਰ ਦੀਆਂ ਔਰਤਾਂ ਅਤੇ ਲੜਕੀਆਂ ਵਿਕਦੀਆਂ ਹਨ। ਦੁਲਹੇ ਨਾਲ ਉਸਦੇ ਪਰਿਵਾਰ ਵਾਲੇ ਪਹੁੰਚ ਦੇ ਹਨ। ਪਹਿਲਾਂ ਦੁਲਹਾ ਆਪਣੀ ਪਸੰਦ ਦੀ ਲੜਕੀ ਚੁਣਦਾ ਹੈ ਫਿਰ ਉਸ ਨਾਲ ਗੱਲ ਕਰਦਾ ਹੈ। ਲੜਕੀ ਚੁਣਨ ਦੇ ਬਾਅਦ ਉਸਦੇ ਪਰਿਵਾਰ ਵਾਲਿਆਂ ਨੂੰ ਤਹਿ ਕੀਤੀ ਰਕਮ ਦਿੱਤੀ ਜਾਂਦੀ ਹੈ। ਆਮਤੌਰ ''ਤੇ ਲੜਕੇ ਵਾਲਿਆ ਨੂੰ ਦਹੇਜ ਦਿੱਤਾ ਜਾਂਦਾ ਹੈ ਪਰ ਇੱਥੇ ਉਲਟਾ ਲੜਕੇ ਤੋ ਪੈਸੇ ਲਏ ਜਾਂਦੇ ਹਨ। ਬਾਜ਼ਾਰ ''ਚ ਲੜਕੇ ਦੁਆਰਾ ਪਸੰਦ ਕੀਤੀ ਗਈ ਲੜਕੀ ਨੂੰ ਉਸਦੇ ਸਾਰੇ ਪਰਿਵਾਰ ਨੂੰ ਸਵੀਕਾਰ ਕਰਨੀ ਪੈਂਦੀ ਹੈ।