ਅਨੋਖਾ ਹੋਟਲ ਜਿੱਥੇ ਮਿਲਦਾ ਹੈ ਟਰਾਂਸਪੇਰੇਂਟ ਬਬਲਸ ''ਚ ਰਾਤ ਗੁਜਾਰਨ ਦਾ ਮੌਕਾ

02/15/2017 5:12:36 PM

ਨਵੀਂ ਦਿੱਲੀ— ਹਰ ਕਿਸੇ ਦੀ ਜਿੰਦਗੀ ''ਚ ਇਹ ਸਪਨਾ ਹੁੰਦਾ ਹੈ ਕਿ ਉਹ ਆਪਣੇ ਪਿਆਰ ਮਤਲਬ ਸਾਥੀ ਦੇ ਨਾਲ ਤਾਰਿਆਂ ਦੀ ਲੋਹ ''ਚ ਸੌਵੇ ਪਰ ਅਫਸੋਸ ਦੀ ਗੱਲ ਇਹ ਹੈ ਕਿ ਇਸ ਤਰ੍ਹਾਂ ਕਦੀ ਹੋ ਨਹੀਂ ਹੋ ਸਕਦਾ ਹੈ ਅਤੇ ਹਰ ਕਿਸੇ ਦਾ ਇਹ ਸੁਪਨਾ ਅਧੂਰਾ ਰਹਿ ਜਾਂਦਾ ਹੈ।
ਜੇਕਰ ਤੁਹਾਡਾ ਵੀ ਅਜਿਹਾ ਕੋਈ ਸੁਪਨਾ ਹੋ ਤਾਂ ਹੁਣ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਫਰੈਂਚ ਹੋਟਲ ਨੇ ਤੁਹਾਨੂੰ ਇਸ ਸੁਪਨੇ ਨੂੰ ਹਕੀਕਤ ''ਚ ਬਦਲ ਦਿੱਤਾ ਹੈ। ਫਰੈਂਚ ਨੇ ਟ੍ਰਾਂਸਪੇਰੇਂਟ ਬਬਲਸ ਬਣਾਏ ਹਨ, ਜਿਨ੍ਹਾਂ ''ਚ ਤੁਸੀਂ ਤਾਰਿਆਂ ਨੂੰ ਨਿਹਾਰਦੇ ਹੋਏ ਅਰਾਮ ਮਾਲ ਸੋ ਸਕਦੇ ਹੋ। ਜੀ ਹਾਂ, ਫਰਾਂਸ ਦੇ ਅਟਰੈਪ ਰਿਜਵਸ ਫੈਮਿਲੀ ਹੋਟਲ ਨੇ ਇਹ ਸੁਵਿਧਾ 2010 ''ਚ ਸ਼ੁਰੂ ਕੀਤੀ ਸੀ। ਅੱਜ ਇਹ ਹੋਟਲ ਹਰ ਕਿਸੇ ਜੋੜੇ ਦੇ ਲਈ ਪਸੰਦ ਬਣ ਗਿਆ ਹੈ। ਇਨ੍ਹਾਂ ਬਬਲਸ ਨੂੰ ਹਰੀ-ਭਰੀ ਜਗ੍ਹਾ ''ਤੇ ਬਣਾਇਆ ਗਿਆ ਹੈ। ਜਿਸ ''ਚ ਬੈਠ ਕੇ ਤੁਸੀਂ ਕੁਦਰਤ ਨੂੰ ਕਰੀਬ ਤੋਂ ਦੇਖ ਸਕਦੇ ਹੋ। ਤੁਸੀਂ ਇੱਥੇ  ਓਪਨ ਏਅਰ ਜਾਕੂਜ਼ੀ ਦਾ ਮਜਾ ਵੀ ਲੈ ਸਕਦੇ ਹੋ।
ਇਸ ਹੋਟਲ ਦੇ ਮਾਲਕ ਦਾ  ਕਹਿਣਾ ਹੈ ਕਿ ਸੈਲਾਨੀ ਇੱਥੇ ਆ ਕੇ ਬਹੁਤ ਖੁਸ਼ ਹੁੰਦੇ ਹਨ, ਜਿਨ੍ਹਾਂ ਨੂੰ ਖੁਸ਼ ਦੇਖ ਕੇ ਮੈਨੂੰ ਸਕੂਨ ਮਿਲਦਾ ਹੈ। ਇੱਥੇ ਜੋੜੇ ਆਪਣੀ ਰੋਮਾਂਟਿਕ ਰਾਤ ਦਾ ਨਜ਼ਾਰਾ ਬਹੁਤ ਖੂਬਸੂਰਤ ਤਰੀਕੇ ਨਾਲ ਲੈਂਦੇ ਹਨ।