Pics : ਮਹਿੰਦੀ ਫੰਕਸ਼ਨ 'ਚ ਸਟੇਜ ਡੈਕੋਰੇਸ਼ਨ ਨੂੰ ਖੂਬਸੂਰਤ ਦਿਖਾਉਣ ਲਈ ਅਪਣਾਓ ਇਹ ਆਈਡੀਆ

09/08/2018 2:38:17 PM

ਅੱਜ ਕੱਲ ਦੇ ਸਮੇਂ 'ਚ ਵਿਆਹ ਤੋਂ ਪਹਿਲਾਂ ਹੋਣ ਵਾਲੀਆਂ ਸਾਰੀਆਂ ਰਸਮਾਂ ਜਿਵੇਂ ਮਹਿੰਦੀ ਅਤੇ ਹਲਦੀ ਨੂੰ ਖਾਸ ਤਰੀਕੇ ਨਾਲ ਸੈਲੀਬ੍ਰੇਟ ਕੀਤਾ ਜਾਂਦਾ ਹੈ। ਲੋਕ ਤਾਂ ਵਿਆਹ ਦੇ ਦਿਨ ਵਾਂਗ ਇਨ੍ਹਾਂ ਰਸਮਾਂ ਲਈ ਵੀ ਵੱਡਾ ਫੰਕਸ਼ਨ ਰੱਖਦੇ ਹਨ, ਜਿਨ੍ਹਾਂ ਨੂੰ ਡੈਕੋਰੇਸ਼ਨ ਦੇ ਵੱਖ-ਵੱਖ ਥੀਮਾਂ ਰਾਹੀਂ ਖੂਬਸੂਰਤ ਲੋਕੇਸ਼ਨ 'ਚ ਬਦਲ ਦਿੱਤਾ ਜਾਂਦਾ ਹੈ।


ਮਹਿੰਦੀ ਅਤੇ ਹਲਦੀ ਸੈਰੇਮਨੀ ਦੌਰਾਨ ਇਸ ਸਟੇਜ ਨੂੰ ਖਾਸ ਤਰੀਕੇ ਨਾਲ ਡੈਕੋਰੇਟ ਕੀਤਾ ਜਾਂਦਾ ਹੈ, ਜਿਥੇ ਹੋਣ ਵਾਲੀ ਨਵੀਂ ਦੁਲਹਨ ਨੂੰ ਬਿਠਾ ਕੇ ਹਲਦੀ ਜਾਂ ਮਹਿੰਦੀ ਲਗਾਈ ਜਾਂਦੀ ਹੈ। ਜੇਕਰ ਸਟੇਜ ਹੀ ਖਾਸ ਤਰੀਕੇ ਨਾਲ ਨਾ ਸਜੀ ਹੋਵੇ ਤਾਂ ਪੂਰੀ ਡੈਕੋਰੇਸ਼ਨ ਅਧੂਰੀ ਹੈ ਤਾਂ ਅੱਜ ਅਸੀਂ ਮਹਿੰਦੀ ਜਾਂ ਹਲਦੀ ਫੰਕਸ਼ਨ ਦੀ ਸਟੇਜ ਡੈਕੋਰੇਸ਼ਨ ਲਈ ਕੁਝ ਆਈਡੀਆਜ਼ ਲੈ ਕੇ ਆਏ ਹਾਂ, ਜੋ ਤੁਹਾਡੇ ਹਰ ਫੰਕਸ਼ਨ ਦੀ ਖੂਬਸੂਰਤੀ ਹੋਰ ਵੀ ਵਧਾ ਦੇਣਗੇ।


ਕਲਰਫੁੱਲ ਪੇਪਰ ਨਾਲ ਸਜਾਵਟ
ਕਲਰਫੁੱਲ ਪੇਪਰ ਰਾਹੀਂ ਯੂ ਸਟੇਜ 'ਤੇ ਹੈਗਿੰਗ ਡੈਕੋਰੇਸ਼ਨ ਕਰੋ, ਜੋ ਫੰਕਸ਼ਨ ਨੂੰ ਕਾਫੀ ਵੱਖਰਾ ਦਿਖਾਵੇਗਾ।


ਫਲਾਵਰ ਵਾਲ ਬਣਾ ਕੇ ਡੈਕੋਰੇਟ ਕਰਨਾ
ਇਸ ਤਰ੍ਹਾਂ ਫਲਾਵਰ ਵਾਲ ਬਣਾ ਕੇ ਵਾਲ ਡੈਕੋਰੇਸ਼ਨ ਦਾ ਹਿੱਸਾ ਬਣਾ ਕੇ ਮਹਿੰਦੀ ਜਾਂ ਹਲਦੀ ਫੰਕਸ਼ਨ ਦੀ ਸਟੇਜ ਨੂੰ ਅਟ੍ਰੈਕਟਿਵ ਲੁੱਕ ਦੇਵੋ।


ਰੰਗ-ਬਿਰੰਗੇ ਦੁਪੱਟਿਆਂ ਨਾਲ ਸਜਾਵਟ
- ਇਸ ਤਰ੍ਹਾਂ ਰੰਗ-ਬਿਰੰਗੇ ਦੁਪੱਟਿਆਂ ਦੀ ਮਦਦ ਨਾਲ ਸਟੇਜ ਨੂੰ ਹੌਟ ਲੁੱਕ ਦਿਓ, ਫਿਰ ਇਸ ਨੂੰ ਫੁੱਲਾਂ ਨਾਲ ਬਣੀਆਂ ਲੜੀਆਂ ਨਾਲ ਸਜਾਓ ਅਤੇ ਫੁੱਲਾਂ ਨਾਲ ਲਿਖਿਆ ਦੁਲਹਨੀਆ ਬੋਰਡ ਲਗਾਓ।


ਅੰਬਰੇਲਾ ਨਾਲ ਸਜਾਵਟ
- ਅੰਬਰੇਲਾ ਨਾਲ ਮਹਿੰਦੀ ਫੰਕਸ਼ਨ ਦੀ ਸਟੇਜ ਨੂੰ ਸਭ ਤੋਂ ਵੱਖਰੀ ਲੁੱਕ ਦੇ ਕੇ ਇਸ ਨੂੰ ਫੁੱਲਾਂ ਦੀ ਟੱਚ ਵੀ ਦਿਓ।


ਪਤੰਗਾਂ ਨਾਲ ਸਜਾਵਟ
ਬ੍ਰਾਈਟ ਸਟੇਜ ਡੈਕੋਰੇਸ਼ਨ ਆਈਡੀਆ ਵੀ ਕਾਫੀ ਵੱਖਰਾ ਹੈ। ਸਟੇਜ ਦੀ ਵਾਲ ਨੂੰ ਪਤੰਗਾਂ ਨਾਲ ਸਜਾਓ, ਜੋ ਕਾਫੀ ਚੰਗੀ ਥੀਮ ਹੋਵੇਗੀ ਤੁਹਾਡੀ ਮਹਿੰਦੀ ਸੇਰੇਮਨੀ ਡੈਕੋਰੇਸ਼ਨ ਲਈ।


ਇਸ ਤੋਂ ਇਲਾਵਾ ਹੋਰ ਵੀ ਆਈਡੀਆਜ਼ ਹਨ, ਜੋ ਤੁਸੀਂ ਅੱਗੇ ਦੇਖ ਸਕਦੇ ਹੋ। ਇਨ੍ਹਾਂ ਆਈਡੀਆਜ਼ ਨੂੰ ਲੈ ਕੇ ਤੁਸੀਂ ਮਹਿੰਦੀ ਵਾਲੀ ਸਟੇਜ ਨੂੰ ਸਭ ਤੋਂ ਵੱਖਰੀ ਲੁੱਕ ਦੇ ਸਕਦੇ ਹੋ।