ਰੋਮਾਨਿਆ ਦੀਆਂ ਇਹ ਥਾਵਾਂ ਮੋਹ ਲੈਣਗੀਆਂ ਹਰ ਕਿਸੇ ਦਾ ਦਿਲ

07/18/2018 4:06:08 PM

ਮੁੰਬਈ (ਬਿਊਰੋ)— ਘੁੰਮਣਾ-ਫਿਰਨਾ ਤਾਂ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਕੁਝ ਲੋਕ ਆਪਣੇ ਦੋਸਤਾਂ ਨਾਲ ਅਤੇ ਕੁਝ ਲੋਕ ਆਪਣੇ ਪਰਿਵਾਰ ਵਾਲਿਆਂ ਨਾਲ ਘੁੰਮਣਾ ਪਸੰਦ ਕਰਦੇ ਹਨ। ਉਂਝ ਤਾਂ ਜ਼ਿਆਦਾਤਰ ਲੋਕ ਘੁੰਮਣ ਲਈ ਕੈਨੇਡਾ, ਯੂਰਪ, ਅਮਰੀਕਾ ਅਤੇ ਪੈਰਿਸ ਵਰਗੇ ਸ਼ਹਿਰਾਂ 'ਚ ਜਾਂਦੇ ਹਨ ਪਰ ਅੱਜ ਅਸੀਂ ਤੁਹਾਨੂੰ ਰੋਮਾਨਿਆ ਦੀ ਖੂਬਸੂਰਤ ਥਾਵਾਂ ਬਾਰੇ ਦੱਸਣ ਜਾ ਰਹੇ ਹਾਂ। ਰੋਮਾਨਿਆ 'ਚ ਦੇਖਣ ਲਈ ਹਿਲਟੋਰੀਕਲ ਪਲੇਸ ਅਤੇ ਮਹਿਲ ਦੇ ਨਾਲ-ਨਾਲ ਖੂਬਸੂਰਤ ਥਾਵਾਂ ਵੀ ਹਨ। ਜੇਕਰ ਤੁਸੀਂ ਵੀ ਇਨ੍ਹਾਂ ਛੁੱਟੀਆਂ 'ਚ ਘੁੰਮਣ ਲਈ ਕਿਸੇ ਇੰਟਰਸਿਟੰਗ ਪਲੇਸ 'ਚ ਜਾਣਾ ਚਾਹੁੰਦੇ ਹੋ ਤਾਂ ਰੋਮਾਨਿਆ ਤੁਹਾਡੇ ਲਈ ਵਧੀਆ ਹੈ।
1. ਡ੍ਰੈਕੁਲਾ ਕੈਸਲ
ਰੋਮਾਨਿਆ ਦੇ ਬ੍ਰਾਸੋ ਸ਼ਹਿਰ 'ਚ ਬਣਿਆ ਬ੍ਰੇਨ ਡ੍ਰੈਕੂਲਾ ਕੈਸਲ ਮਹਿਲ ਬੂਸੇਰੀ ਅਤੇ ਪਿਯਾਟ੍ਰਾ ਕ੍ਰੇਯੂਲੂਈ ਪਰਬਤ ਵਿਚਕਾਰ ਸਥਿਤ ਹੈ। ਪਹਾੜ੍ਹਾਂ ਅਤੇ ਹਰਿਆਲੀ ਨਾਲ ਘਿਰੇ ਇਸ ਕੈਸਲ ਨਾਲ ਤੁਸੀਂ ਪੂਰੇ ਬ੍ਰਾਸੋ ਸ਼ਹਿਰ ਨੂੰ ਦੇਖ ਸਕਦੇ ਹੋ। ਦੁਨੀਆਭਰ 'ਚ ਮਸ਼ਹੂਰ ਇਸ ਮਹਿਲ ਨੂੰ ਬ੍ਰਾਸੋ ਵਾਸੀਆਂ ਨੇ ਪੁਰਾਣੇ ਸਮੇਂ 'ਚ ਓਟੋਮੰਸ ਅਤੇ ਟਾਟਰਸ ਦੇ ਹਮਲੇ ਤੋਂ ਸੁਰੱਖਿਆ ਲਈ ਬਣਾਇਆ ਸੀ।


2. ਬੂਖਾਰੇਸਟ
ਰੋਮਾਨਿਆ ਦੀ ਰਾਜਧਾਨੀ ਬੂਖਾਰੇਸਟ ਇਕ ਦੇਖਣ ਵਾਲੀ ਥਾਂ ਹੈ। ਇੱਥੇ ਘੁੰਮਣਾ-ਫਿਰਨਾ ਕਿਸੇ ਜੰਨਤ ਦੀ ਤਰ੍ਹਾਂ ਲੱਗਦਾ ਹੈ। ਇਸ ਤੋਂ ਇਲਾਵਾ ਤੁਸੀਂ ਇੱਥੇ ਸਿਨਾਨਿਆ, ਸਿਘਿਸੋਆਰਾ ਅਤੇ ਬ੍ਰਾਸੋਵ ਵਰਗੀਆਂ ਮਸ਼ਹੂਰ ਥਾਵਾਂ ਵੀ ਦੇਖ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਇੱਥੇ ਰਿਜਾਰਟ, ਰਾਕ ਸਕਲਪਚਰ, ਬਰਫੀਲੇ ਹੋਲਟਾਂ ਦਾ ਨਜ਼ਾਰਾ ਲੈ ਸਕਦੇ ਹੋ।