ਘੁੰਮਣ ਲਈ ਬੈਸਟ ਹਨ, ਭਾਰਤ ਦੀਆਂ ਇਹ ਖਾਸ ਥਾਵਾਂ

06/22/2018 4:37:18 PM

ਮੁੰਬਈ— ਘੁੰਮਣ-ਫਿਰਨ ਦਾ ਸ਼ੌਕ ਸਾਰਿਆਂ ਲੋਕਾਂ ਨੂੰ ਹੁੰਦਾ ਹੈ। ਅਕਸਰ ਗਰਮੀ 'ਚ ਲੋਕ ਗਰਮੀ ਦੀਆਂ ਛੁੱਟੀਆਂ ਦੇ ਲਈ ਬਾਹਰ ਜਾਂਦੇ ਹਨ। ਅਜਿਹੀ ਹਾਲਤ 'ਚ ਇਸ ਵਾਰ ਕੁੱਝ ਅਜਿਹੀਆਂ ਥਾਵਾਂ 'ਤੇ ਜਾਓ, ਜਿੱਥੇ ਮਾਨਸੂਨ ਦੇ ਦਿਨਾਂ 'ਚ ਕਾਫੀ ਖੂਬਸੂਰਤ ਨਜ਼ਾਰੇ ਦੇਖਣ ਨੂੰ ਮਿਲਦੇ ਹਨ, ਕਿਉਂਕਿ ਮਾਨਸੂਨ ਵੀ ਆਉਣ ਵਾਲਾ ਹੈ ਅਤੇ ਅਜਿਹੀ ਹਾਲਤ 'ਚ ਅਜਿਹੀਆਂ ਥਾਵਾਂ ਬਾਰੇ ਲੋਕਾਂ ਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ। 
1. ਨੰਗਲ ਵੇਟਲੈਂਡ, ਪੰਜਾਬ

ਪੰਜਾਬ ਦੇ ਸਤਲੁਜ ਨਦੀ 'ਤੇ ਬਣੇ ਭਾਖੜਾ ਡੈਮ ਦੇ ਕੋਲ ਨੰਗਲ ਲੈਕ ਸਥਿਤ ਹੈ। ਨਦੀ ਅਤੇ ਖੂਬਸੂਰਤ ਪਹਾੜੀਆਂ ਨਾਲ ਘਿਰਿਆ ਨੰਗਲ ਵੇਟਲੈਂਡ 'ਚ ਕਰੀਬ 40 ਹਜ਼ਾਰ ਮਾਈਗ੍ਰੇਟਰੀ ਪੰਛੀ ਹੈ ਜੋ ਦੇਖਣ 'ਚ ਬਹੁਤ ਖੂਬਸੂਰਤ ਲੱਗਦੇ ਹਨ। ਮਾਨਸੂਨ ਦੇ ਦਿਨਾਂ 'ਚ ਝੀਲ ਅਤੇ ਨਦੀ 'ਚ ਕਾਫੀ ਪਾਣੀ ਹੁੰਦਾ ਹੈ ਅਤੇ ਚਾਰੇ ਪਾਸੇ ਹਰਿਆਲੀ ਹੁੰਦੀ ਹੈ। ਘੁੰਮਣ ਦੇ ਲਈ ਇਹ ਜਗ੍ਹਾ ਕਾਫੀ ਵਧੀਆ ਹੈ। 
2. ਭੀਮਤਾਲ, ਉਤਰਾਖੰਡ

ਉਤਰਾਖੰਡ ਦੇ ਨੈਨੀਤਾਲ ਅਤੇ ਮਸੂਰੀ ਸ਼ਹਿਰਾਂ 'ਚ ਕਾਫੀ ਵਾਰ ਗਏ ਹੋਵੋਗੇ ਪਰ ਇਸ ਵਾਰ ਉਤਰਾਖੰਡ 'ਚ ਭੀਮਤਾਲ 'ਚ ਜਾਓ। ਇਹ ਬਹੁਤ ਹੀ ਸ਼ਾਂਤ ਜਗ੍ਹਾ ਹੈ ਅਤੇ ਦਿੱਲੀ ਤੋਂ ਕੁੱਝ ਘੰਟਿਆ ਦੀ ਦੂਰੀ 'ਤੇ ਹੈ। 3. ਕਸੌਲੀ, ਹਿਮਾਚਲ ਪ੍ਰਦਸ਼

ਹਿਮਾਚਲ ਦੇ ਕਸੌਲੀ ਸ਼ਹਿਰ 'ਚ ਸਾਰਾ ਸਾਲ ਹੀ ਮੌਸਮ ਸੁਹਾਣਾ ਰਹਿੰਦਾ ਹੈ ਪਰ ਮਾਨਸੂਨ ਦੇ ਦਿਨਾਂ 'ਚ ਜ਼ਿਆਦਾ ਤੇਜ਼ ਬਾਰਿਸ਼ ਨਹੀਂ ਹੁੰਦੀ ਕਿ ਘਰ ਜਾ ਹੋਲਟ ਤੋਂ ਬਾਹਰ ਹੀ ਨ ਨਿਕਲ ਸਕਣ। ਹਲਕੀ-ਹਲਕੀ ਬਾਰਿਸ਼ 'ਚ ਬਾਹਰ ਘੁੰਮਣ ਨਾਲ ਮਨ ਤਰੋਤਾਜ਼ਾ ਹੋ ਜਾਂਦਾ ਹੈ। 
4. ਫੱਗੂ, ਹਿਮਾਚਲ ਪ੍ਰਦੇਸ਼

ਸ਼ਿਮਲਾ ਤੋਂ 22 ਕਿਲੋਮੀਟਰ ਦੀ ਦੂਰੀ 'ਤੇ ਬਣਿਆ ਇਹ ਸ਼ਹਿਰ ਬਹੁਤ ਹੀ ਖੂਬਸੂਰਤ ਹਿਲ ਸਟੇਸ਼ਨ ਹੈ। ਵਾਰਿਸ਼ ਦੇ ਦਿਨਾਂ 'ਚ ਇੱਥੋ ਦੀਆਂ ਘਾਟੀਆਂ ਹਰੀਆਂ-ਭਰੀਆਂ ਹੋ ਜਾਂਦੀਆਂ ਹਨ ਜੋ ਦੇਖਣ 'ਚ ਬਹੁਤ ਹੀ ਖੂਬਸੂਰਤ ਲੱਗਦੀਆਂ ਹਨ। ਇਨ੍ਹਾਂ ਦਿਨਾਂ 'ਚ ਤੁਸੀਂ ਕੁਦਰਤ ਦਾ ਪੂਰਾ ਨਜ਼ਾਰਾ ਲੈ ਸਕਦੇ ਹੋ।