400 ਫੁੱਟ ਦੀ ਉੱਚੀ ਪਹਾੜੀ 'ਚ ਬਣਿਆ ਹੈ ਦੁਨੀਆ ਦਾ ਇਹ ਸਭ ਤੋਂ ਖਤਰਨਾਕ ਹੋਟਲ

06/08/2018 10:50:47 AM

ਮੁੰਬਈ (ਬਿਊਰੋ)— ਦੁਨੀਆਂ 'ਚ ਬਹੁਤ ਸਾਰੇ ਅਜਿਹੇ ਹੋਟਲ ਹਨ, ਜੋ ਕਿ ਆਪਣੀ ਖੂਬਸੂਰਤੀ ਲਈ ਦੁਨੀਆ ਭਰ 'ਚ ਮਸ਼ਹੂਰ ਹੈ। ਟ੍ਰੈਵਲਿੰਗ ਦੇ ਸਮੇਂ ਤੁਸੀਂ ਵੀ ਕਈ ਹੋਟਲਾਂ 'ਚ ਰੁੱਕੇ ਹੋਣਗੇ ਅਤੇ ਉੱਥੇ ਯਾਦਗਾਰ ਪਲ ਬਿਤਾਏ ਹੋਣਗੇ। ਚਾਹੇ ਤੁਸੀਂ ਦੁਨੀਆ ਦੇ ਕਈ ਸਾਰੇ ਹੋਟਲਾਂ 'ਚ ਰੁੱਕੇ ਹੋਵੋ ਪਰ ਅੱਜ ਅਸੀਂ ਤੁਹਾਨੂੰ ਅਜਿਹੇ ਖਤਰਨਾਕ ਹੋਟਲ ਬਾਰੇ ਦੱਸਣ ਜਾ ਰਹੇ ਹਾਂ ਜੋ ਪਹਾੜੀਆਂ ਦੇ ਉੱਪਰ ਬਣਿਆ ਹੈ। ਪਹਾੜੀਆਂ ਦੇ ਉੱਪਰ ਬਣੇ ਇਸ਼ ਹੋਟਲ 'ਚ ਰੁੱਕਣਾ ਲੋਕਾਂ ਲਈ ਕਿਸੇ ਅਡਵੈਂਚਰ ਤੋਂ ਘੱਟ ਨਹੀਂ ਹੈ। ਜੇਕਰ ਤੁਸੀਂ ਵੀ ਅਜਿਹੀਆਂ ਥਾਵਾਂ ਪਸੰਦ ਕਰਦੇ ਹੋ ਜਿੱਥੇ ਰਹਿਣਾ ਰਿਸਕੀ ਹੋਵੇ ਤਾਂ ਇਸ ਹੋਲਟ ਨੂੰ ਆਪਣੀ ਲਿਸਟ 'ਚ ਜ਼ਰੂਰ ਸ਼ਾਮਲ ਕਰੋ। ਆਓ ਜਾਣਦੇ ਹਾਂ ਇਸ ਹੋਟਲ ਬਾਰੇ ਕੁਝ ਗੱਲਾਂ।

 
Amazing hotels you need to visit Before You Die!

Amazing hotels you need to visit Before You Die!

Posted by Be There on Tuesday, May 22, 2018


ਪੈਰੂ ਦੀ ਸੈਕ੍ਰੇਡ ਵੈਲੀ 'ਤੇ ਬਣੇ ਸਕਾਈਲਾਜ ਹੋਟਲ ਦੁਨੀਆ ਦੇ ਸਭ ਤੋਂ ਖਤਰਨਾਕ ਹੋਟਲਾਂ 'ਚੋਂ ਇਕ ਹੈ। ਇਹ ਹੋਟਲ ਲੱਗਭਗ 400 ਫੁੱਟ ਦੀ ਉੱਚੀ ਪਹਾੜੀ 'ਤੇ ਲਟਕਿਆ ਹੋਇਆ ਹੈ, ਜਿਸ 'ਤੇ ਰਹਿਣਾ ਕਾਫੀ ਰਿਸਕੀ ਮੰਨਿਆ ਜਾਂਦਾ ਹੈ। ਇਹ ਹੋਲਟ ਦੁਨੀਆ ਦੀ ਸਭ ਤੋਂ ਉੱਚੀ ਥਾਂ 'ਤੇ ਸਥਿਤ ਹੈ।


ਇਸ ਹੋਲਟ ਦੇ ਕਮਰੇ ਪਹਾੜੀਆਂ ਨਾਲ ਲੱਗੇ ਹੋਏ ਹਨ, ਜਿਸ 'ਚ ਘੱਟ ਤੋਂ ਘੱਟ 8 ਲੋਕ ਆਰਾਮ ਨਾਲ ਆ ਸਕਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਕਮਰਿਆਂ 'ਚ 6 ਖਿੜ੍ਹਕੀਆਂ ਬਣੀਆਂ ਹੋਈਆਂ ਹੈ, ਤਾਂਕਿ ਹਵਾ ਦੇ ਅੰਦਰ-ਬਾਹਰ ਜਾਣ ਦੀ ਕੋਈ ਸਮੱਸਿਆ ਨਾ ਹੋਵੇ।


ਪਹਾੜੀ 'ਤੇ ਟ੍ਰਾਂਸਪੇਰੇਂਟ Capsule Suites ਬਣਾਏ ਗਏ ਹਨ, ਜਿਸ 'ਤੇ ਜਿਪਲਾਈਨ ਰਾਹੀਂ ਪਹੁੰਚਿਆ ਜਾਂਦਾ ਹੈ। Capsule suites 'ਚ ਚਾਰ ਬੈੱਡ, ਇਕ ਬਾਥਰੂਮ ਅਤੇ ਡਾਈਨਿੰਗ ਰੂਮ ਬਣਾਇਆ ਗਿਆ ਹੈ। ਇੱਥੇ ਤੁਸੀਂ ਸੈਕ੍ਰੇਡ ਵੈਲੀ ਦੀ ਖੂਬਸੂਰਤੀ ਦਾ ਨਜ਼ਾਰਾ ਦੇਖ ਸਕਦੇ ਹੋ। ਇਸ ਹੋਲਟ ਦਾ 1 ਕਿਰਾਇਆ 20 ਹਜ਼ਾਰ ਰੁਪਏ ਹੈ। ਇਸ ਦੇ ਚਾਰੇ ਪਾਸੇ ਕੱਚ ਲੱਗਿਆ ਹੋਇਆ ਹੈ। ਇੱਥੇ ਤੁਸੀਂ ਟ੍ਰੈਕਿੰਗ ਤੋਂ ਬਾਅਦ ਆਰਾਮ ਨਾਲ ਸਾਰੀ ਥਕਾਵਟ ਦੂਰ ਕਰ ਸਕਦੇ ਹੋ। ਇੱਥੇ ਤੁਹਾਨੂੰ ਆਰਾਮ ਦੇ ਨਾਲ ਖਾਣੇ ਦੀ ਸਹੂਲਤ ਵੀ ਮਿਲੇਗੀ।